ਸ. ਸੁਖਜੀਤ ਸਿੰਘ ਲੋਹਗੜ,ਡਾ: ਹਰਜੋਤ ਕਮਲ ਅਤੇ ਸ. ਦਰਸਨ ਸਿੰਘ ਬਰਾੜ  ਨੇ  ਦੁਸਹਿਰੇ ਦੇ ਪਵਿੱਤਰ ਤਿਉਹਾਰ ‘ਤੇ ਜਿਲਾ ਵਾਸੀਆਂ ਨੂੰ ਦਿੱਤੀ ਵਧਾਈ

ਮੋਗਾ, 30 ਸਤੰਬਰ (ਜਸ਼ਨ)-ਵਿਧਾਇਕ ਧਰਮਕੋਟ ਸ. ਸੁਖਜੀਤ ਸਿੰਘ ਲੋਹਗੜ,ਵਿਧਾਇਕ ਮੋਗਾ ਡਾ: ਹਰਜੋਤ ਕਮਲ  ਅਤੇ ਵਿਧਾਇਕ ਬਾਘਾਪੁਰਾਣਾ ਸ. ਦਰਸਨ ਸਿੰਘ ਬਰਾੜ ਨੇ ਸਾਂਝੇ ਤੌਰ ‘ਤੇ ਬਦੀ ‘ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦੇ ਪਵਿੱਤਰ ਤਿਉਹਾਰ ‘ਤੇ ਮੋਗਾ ਜਿਲੇ ਦੇ ਸਮੂਹ ਨਾਗਰਿਕਾਂਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਇਹ ਤਿਉਹਾਰ ਆਪਸੀ ਮਿਲਵਰਤਣ ਅਤੇ ਭਾਈਚਾਰਕ ਸਾਂਝ ਨਾਲ ਮਨਾਉਣਾ ਚਾਹੀਦਾ ਹੈ।   ਉਨਾਂ ਸਭਨਾਂ ਨੇ ਕਿਹਾ ਕਿ ਦੁਸਹਿਰਾ ਸਾਡੇ ਸਮਾਜ ਦੀਆਂ ਸਾਂਝੀਆਂ ਕਦਰਾਂ-ਕੀਮਤਾਂ, ਨੈਤਿਕਤਾ ਅਤੇ ਸਦਾਚਾਰਕ ਸਕਤੀ ਦਾ ਪ੍ਰਤੀਕ ਹੈ। ਉਨਾਂ  ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਦੁਸਹਿਰਾ ਇੱਕ ਸੰਦੇਸਮਈ ਤਿਉਹਾਰ ਹੈ, ਜੋ ਸਾਨੂੰ ਆਦਰਸ ਭਰਪੂਰ ਅਤੇ ਨੇਕ ਜਿੰਦਗੀ ਜਿਊਣ ਦੀ ਪ੍ਰੇਰਣਾ ਦਿੰਦਾ ਹੈ। ਉਨਾਂ ਸਮਾਜ ਦੇ ਸਾਰੇ ਲੋਕਾਂ ਨੂੰ ਇਸ ਪਵਿੱਤਰ ਤਿਉਹਾਰ ਨੂੰ ਧਰਮ, ਜਾਤ-ਪਾਤ ਅਤੇ ਰੰਗਭੇਦ ਤੋਂ ਉੱਪਰ ਉੱਠ ਕੇ ਮਿਲ-ਜੁਲ ਕੇ ਮਨਾਉਣ ਦੀ ਅਪੀਲ ਕੀਤੀ। ਉਨਾਂ ਨਾਲ ਹੀ ਸਾਰਿਆਂ ਦੀ ਜਿੰਦਗੀ ਵਿੱਚ ਸੁੱਖ-ਸਾਂਤੀ, ਖੁਸਹਾਲੀ ਅਤੇ ਸਿਹਤਮੰਦੀ ਦੀ ਕਾਮਨਾ ਵੀ ਕੀਤੀ।