ਕਾਂਗਰਸ ਦੇ ਸੂਬਾ ਸਕੱਤਰ ਜਗਸੀਰ ਸਿੰਘ ਮੰਗੇਵਾਲਾ ਨੇ ਮੋਗਾ ਵਾਸੀਆਂ ਨੂੰ ਦੁਸਹਿਰੇ ਮੌਕੇ ਦਿੱਤੀਆਂ ਵਧਾਈਆਂ
ਮੋਗਾ,30 ਸਤੰਬਰ (ਜਸ਼ਨ)- ਕਾਂਗਰਸ ਦੇ ਸੂਬਾ ਸਕੱਤਰ ਜਗਸੀਰ ਸਿੰਘ ਮੰਗੇਵਾਲਾ ਨੇ ਦੁਸਹਿਰੇ ਦੇ ਪਵਿੱਤਰ ਮੌਕੇ ’ਤੇ ਮੋਗਾ ਵਾਸੀਆਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਇਹ ਤਿਓਹਾਰ ਪਿਆਰ ਮੁਹੱਬਤ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਜਿਸ ਨੂੰ ਏਕਤਾ ਦੇ ਸੂਤਰ ਵਿਚ ਬੱਝੇ ਹੋਏ ਸਮੂਹ ਭਾਰਤੀ ਦੇਸ਼ ਵਿਦੇਸ਼ ਦੀ ਧਰਤੀ ’ਤੇ ਵੱਖ ਵੱਖ ਰੰਗਾਂ,ਜਾਤਾਂ,ਧਰਮਾਂ ,ਸੱਭਿਆਚਾਰਾਂ ਅਤੇ ਵੱਖੋਂ ਵੱਖਰੀਆਂ ਬੋਲੀਆਂ ਦੇ ਬਾਵਜੂਦ ਰਲਮਿਲ ਕੇ ਮਨਾਉਂਦੇ ਹਨ । ਉਹਨਾਂ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਜਿਸ ਤਰਾਂ ਭਗਵਾਨ ਰਾਮ ਨੇ ਪਰਜਾ ਦੇ ਹਿਤਾਂ ਲਈ ਹਰ ਤਰਾਂ ਦੀ ਕੁਰਬਾਨੀ ਦਿੱਤੀ ਅਤੇ ਲੋਕਾਂ ਨੂੰ ਹਰ ਸੁੱਖ ਸਹੂਲਤ ਪ੍ਰਦਾਨ ਕਰਨ ਲਈ ਰਾਮਰਾਜ ਸਥਾਪਿਤ ਕੀਤਾ ਉਸੇ ਤਰਾਂ ਸਾਨੂੰ ਭਾਰਤੀ ਲੋਕਤੰਤਰ ਦੀ ਮਜਬੂਤੀ ਲਈ ਅਗਰਸਰ ਰਹਿਣ ਦਾ ਪ੍ਰਣ ਲੈਣਾ ਚਾਹੀਦਾ ਹੈ ਤਾਂ ਕਿ ਸਮੁੱਚੀ ਦੁਨੀਆਂ ਇਕਸੂਤਰ ਵਿਚ ਪਰੋਏ ਲੋਕਾਂ ਦੇ ਭਾਰਤੀ ਲੋਕਤੰਤਰ ਦੀ ਸ਼ਕਤੀ ਨੂੰ ਹਮੇਸ਼ਾ ਸਵੀਕਾਰ ਕਰਦੀ ਰਹੇ।