ਮਹਿਲਾ ਕਾਂਗਰਸ ਦੀ ਜਿਲਾ ਪ੍ਰਧਾਨ ਵੀਰਪਾਲ ਕੌਰ ਜੌਹਲ ਨੇ ਦੁਸਹਿਰੇ ਮੌਕੇ ਮੋਗਾ ਵਾਸੀਆਂ ਨੂੰ ਦਿੱਤੀਆਂ ਵਧਾਈਆਂ

ਮੋਗਾ,30 ਸਤੰਬਰ (ਜਸ਼ਨ)- ਮਹਿਲਾ ਕਾਂਗਰਸ ਦੀ ਜਿਲਾ ਪ੍ਰਧਾਨ ਵੀਰਪਾਲ ਕੌਰ ਜੌਹਲ ਨੇ ਦੁਸਹਿਰੇ ਦੇ ਪਵਿੱਤਰ ਮੌਕੇ ’ਤੇ ਮੋਗਾ ਵਾਸੀਆਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਦੁਸਹਿਰਾ ਭਾਰਤੀ ਸੰਸਿਤੀ ਵਿਚ ਔਰਤ ਜਾਤ ਲਈ ਸਤਿਕਾਰਤ ਸਥਾਨ ਦੇਣ ਦੇ ਪ੍ਰਤੀਕ ਵਜੋਂ ਜਾਣੇ ਜਾਣ ਦੇ ਨਾਲ ਨਾਲ ਸੀਤਾ ਮਾਤਾ ਵਰਗੀਆਂ ਮਹਾਨ ਨਾਰੀਆਂ ਦੀ ਚਿਰਸਥਾਈ ਯਾਦ ਅਜੋਕੀ ਨਾਰੀ ਜਾਤੀ ਦੇ ਮਨਾਂ ਵਿਚ ਉਸਾਰੂ ਸਮਾਜ ਦੀ ਸਿਰਜਣਾ ਦੇ ਨਵੇਂ ਬੀਜ ਬੀਜਣ ਦਾ ਸੁਨੇਹਾ ਲੈ ਕੇ ਆਉਂਦਾ ਹੈ । ਉਹਨਾਂ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਜਿਵੇਂ ਸੀਤਾ ਮਾਤਾ ਨੇ ਪਤੀਵਰਤਾ ਹੰੁਦਿਆਂ ਬਨਵਾਸ ਦੌਰਾਨ ਜੰਗਲਾਂ ਵਿਚ ਰਹਿਣਾ ਮਨਜੂਰ ਕੀਤਾ ਅਤੇ ਫਿਰ ਮਾਂ ਦਾ ਫਰਜ਼ ਨਿਭਾਉਂਦਿਆਂ ਬੱਚਿਆਂ ਦਾ ਪਾਲਣ ਪੋਸ਼ਣ ਕਰਦਿਆਂ ਰਹਿੰਦੀ ਦੁਨੀਆਂ ਤੱਕ ਔਰਤਾਂ ਲਈ ਮਾਰਗ ਦਰਸ਼ਕ ਹੋਣ ਦਾ ਰੁਤਬਾ ਹਾਸਲ ਕੀਤਾ ਅਤੇ ਅਜਿਹੀ ਮਹਾਨ ਦੇਵੀ ਸਰੂਪ ਨਾਰੀ ਦੇ ਪਦਚਿੰਨਾਂ ’ਤੇ ਚੱਲ ਕੇ ਅਜੋਕੀ ਨਾਰੀ ਨੂੰ ਆਪਣੇ ਪਰਿਵਾਰ, ਸਮਾਜ , ਦੇਸ਼ ਅਤੇ ਸਮੁੱਚੀ ਮਨੁੱਖਤਾ ਦੇ ਭਲੇ ਲਈ ਅਗਰਸਰ ਰਹਿਣ ਦਾ ਪ੍ਰਣ ਲੈਣਾ ਚਾਹੀਦਾ ਹੈ।