21 ਆਈ. ਏ. ਐਸ. ਅਤੇ 14 ਪੀ. ਸੀ. ਐਸ. ਅਧਿਕਾਰੀਆਂ ਦੇ ਤਬਾਦਲੇ ,ਸੁੱਖਪ੍ਰੀਤ ਸਿੰਘ ਸਿੱਧੂ ਐਸ.ਡੀ.ਐਮ. ਮੋਗਾ ਤੇ ਧਰਮਕੋਟ ਤੈਨਾਤ
ਚੰਡੀਗੜ: 29 ਸਤੰਬਰ(ਜਸ਼ਨ)-ਪੰਜਾਬ ਸਰਕਾਰ ਵੱਲੋਂ ਅੱਜ 21 ਆਈ. ਏ. ਐਸ ਤੇ 14 ਪੀ. ਸੀ. ਐਸ ਅਧਿਕਾਰੀਆਂ ਦੇ ਤਬਾਦਲੇ ਤੇ ਤੈਨਾਤੀ ਦੇ ਹੁਕਮ ਜਾਰੀ ਕੀਤੇ ਗਏ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਗਏ। ਆਈ. ਏ. ਐਸ. ਅਧਿਕਾਰੀਆਂ ਦੇ ਤਬਾਦਲਿਆਂ ਤੋਂ ਇਲਾਵਾ ਮੋਗਾ ਜ਼ਿਲੇ ਵਿਚ ਨਿਹਾਲ ਸਿੰਘ ਵਾਲਾ ਵਿਖੇ ਬਤੌਰ ਐੱਸ ਡੀ ਐੱਮ ਸੇਵਾਵਾਂ ਨਿਭਾਅ ਰਹੇ ਸ੍ਰੀ ਸੁੱਖਪ੍ਰੀਤ ਸਿੰਘ ਸਿੱਧੂ ਨੂੰ ਐਸ.ਡੀ.ਐਮ. ਮੋਗਾ ਤੈਨਾਤ ਕਰਨ ਤੋਂ ਇਲਾਵਾ ਐਸ.ਡੀ.ਐਮ. ਧਰਮਕੋਟ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ। ਧਰਮਕੋਟ ਦੇ ਐੱਸ ਡੀ ਐੱਮ ਸ੍ਰੀ ਨਰਿੰਦਰ ਸਿੰਘ ਧਾਲੀਵਾਲ (2) ਨੂੰ ਐਸ.ਡੀ.ਐਮ. ਮਲੋਟ ਤੈਨਾਤ ਕੀਤਾ ਗਿਆ ਹੈ ਜਦਕਿ ਸ੍ਰੀ ਹਰਪ੍ਰੀਤ ਸਿੰਘ ਅਟਵਾਲ ਨੂੰ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਮੋਗਾ ਤੇ ਵਾਧੂ ਚਾਰਜ ਐਸ.ਡੀ.ਐਮ. ਨਿਹਾਲ ਸਿੰਘ ਵਾਲਾ ਤੈਨਾਤ ਕੀਤਾ ਗਿਆ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਆਈ. ਏ. ਐਸ. ਅਧਿਕਾਰੀਆਂ ਵਿੱਚੋਂ ਸ੍ਰੀ ਕਰਨ ਬੀਰ ਸਿੰਘ ਸਿੱਧੂ ਨੁੂੰ ਵਿਸ਼ੇਸ਼ ਮੁੱਖ ਸਕੱਤਰ, ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ, ਸ੍ਰੀਮਤੀ ਵਿੰਨੀ ਮਹਾਜਨ ਨੂੰ ਵਧੀਕ ਮੁੱਖ ਸਕੱਤਰ ਆਵਾਸ ਤੇ ਸ਼ਹਿਰੀ ਵਿਕਾਸ ਤੇ ਵਾਧੂ ਚਾਰਜ ਵਧੀਕ ਮੁੱਖ ਸਕੱਤਰ ਮਾਲ ਤੇ ਮੁੜ ਬਸੇਵਾ, ਸ੍ਰੀ ਅਨਿਰੁਧ ਤਿਵਾੜੀ ਨੂੰ ਪ੍ਰਮੁੱਖ ਸਕੱਤਰ ਵਿੱਤ ਤੇ ਵਾਧੂ ਚਾਰਜ ਪ੍ਰਮੁੱਖ ਸਕੱਤਰ ਨਵੀਂ ਤੇ ਨਵਿਆਉਣ ਊਰਜਾ ਤੇ ਯੋਜਨਾ, ਸ੍ਰੀ ਏ. ਵੇਨੂੰ ਪ੍ਰਸਾਦ ਨੂੰ ਪ੍ਰਮੁੱਖ ਸਕੱਤਰ ਊਰਜਾ, ਚੇਅਰਮੈਨ ਕਮ ਪ੍ਰਬੰਧਕੀ ਨਿਰਦੇਸ਼ਕ ਪੀ.ਐਸ.ਪੀ.ਐਲ -ਕਮ- ਪ੍ਰਬੰਧਕੀ ਨਿਰਦੇਸ਼ਕ ਪੀ.ਐਸ.ਪੀ.ਸੀ.ਐਲ ਤੇ ਪ੍ਰਮੁੱਖ ਸਕੱਤਰ ਸਿੰਜਾਈ, ਸ੍ਰੀ ਰਾਕੇਸ਼ ਕੁਮਾਰ ਵਰਮਾ ਨੂੰ ਸਕੱਤਰ, ਉਦਯੋਗ ਤੇ ਵਣਜ, ਸੂਚਨਾ ਤਕਨਾਲੋਜੀ, ਮੁੱਖ ਕਾਰਜਕਾਰੀ ਅਧਿਕਾਰੀ, ਪੰਜਾਬ ਬਿਓਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ, ਸ੍ਰੀ ਵਿਕਾਸ ਪ੍ਰਤਾਪ ਨੂੰ ਸਕੱਤਰ ਮੈਡੀਕਲ ਸਿੱਖਿਆ ਤੇ ਪ੍ਰਬੰਧਕੀ ਨਿਰਦੇਸ਼ਕ ਪੱਨਕਾਮ, ਸ੍ਰੀ ਡੀ ਕੇ ਤਿਵਾੜੀ ਨੂੰ ਸਕੱਤਰ ਖਰਚਾ ਤੇ ਪ੍ਰਬੰਧਕੀ ਨਿਰਦੇਸ਼ਕ ਪੀ.ਆਈ.ਡੀ.ਬੀ., ਸ੍ਰੀ ਕਾਹਨ ਸਿੰਘ ਪੰਨੂੰ ਨੂੰ ਚੇਅਰਮੈਨ, ਪੰਜਾਬ ਰਾਜ ਪ੍ਰਦੂਸ਼ਨ ਰੋਕਥਾਮ ਬੋਰਡ, ਸ੍ਰੀ ਵੀ. ਕੇ. ਮੀਨਾ ਨੂੰ ਸਕੱਤਰ, ਮਾਲ ਤੇ ਮੁੜ ਬਸੇਵਾ, ਕਮਿਸ਼ਨਰ ਪਟਿਆਲਾ ਡਵੀਜ਼ਨ ਤੇ ਕਮਿਸ਼ਨਰ ਰੋਪੜ ਡਵੀਜ਼ਨ, ਸ੍ਰੀ ਦੀਪਇੰਦਰ ਸਿੰਘ ਨੂੰ ਸਕੱਤਰ, ਮਾਲ ਤੇ ਮੁੜ ਵਸੇਵਾ, ਕਮਿਸ਼ਨਰ ਗੁਰਦੁਆਰਾ ਚੋਣਾਂ ਤੇ ਸਕੱਤਰ ਚੋਣਾਂ, ਸ੍ਰੀ ਰਜਤ ਅਗਰਵਾਲ ਨੂੰ ਪ੍ਰਬੰਧਕੀ ਨਿਰਦੇਸ਼ਕ ਪੰਜਾਬ ਲਘੂ ਉਦਯੋਗ ਨਿਰਯਾਤ ਕਾਰਪੋਰੇਸ਼ਨ ਲਿਮ: ਤੇ ਵਧੀਕ ਮੁੱਖ ਕਾਰਜਕਾਰੀ ਅਧਿਕਾਰੀ ਪੰਜਾਬ ਬਿਓਰੋ ਆਫ ਇਨਵੈਸਟਮੈਂਟ ਪਰਮੋਸ਼ਨ, ਸ੍ਰੀ ਅਭਿਨਵ ਨੂੰ ਪ੍ਰਬੰਧਕੀ ਨਿਰਦੇਸ਼ਕ ਪੰਜਾਬ ਰਾਜ ਵੇਅਰ ਹਾਉਸ ਕਾਰਪੋਰੇਸ਼ਨ ਲਿਮ:, ਡਾਇਰੈਕਟਰ ਖਜ਼ਾਨਾ ਤੇ ਵਿਸ਼ੇਸ਼ ਸਕੱਤਰ ਖਰਚਾ, ਸ੍ਰੀ ਪਰਵੀਨ ਕਮਾਰ ਥਿੰਦ ਨੂੰ ਵਿਸ਼ੇਸ਼ ਸਕੱਤਰ -ਕਮ- ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ, ਸ੍ਰੀ ਬਖਤਾਵਰ ਸਿੰਘ ਨੂੰ ਕਮਿਸ਼ਨਰ ਨਗਰ ਨਿਗਮ ਫਗਵਾੜਾ, ਸ੍ਰੀ ਦਵਿੰਦਰ ਸਿੰਘ ਨੂੰ ਏ.ਡੀ.ਸੀ ਵਿਕਾਸ ਸ਼ਹੀਦ ਭਗਤ ਸਿੰਘ ਨਗਰ, ਦੀਪਤੀ ਉੱਪਲ ਨੂੰ ਮੁੱਖ ਕਾਰਜਕਾਰੀ ਅਧਿਕਾਰੀ ਅੰਮਿ੍ਰਤਸਰ ਸਮਾਰਟ ਸਿਟੀ ਲਿਮ: ਅਤੇ ਮੁੱਖ ਪ੍ਰਸ਼ਾਸਕ ਅੰਮਿ੍ਰਤਸਰ ਵਿਕਾਸ ਅਥਾਰਟੀ, ਸ੍ਰੀ ਅਭਿਜੀਤ ਕਪਲਿਸ਼ ਐਸ. ਡੀ. ਐਮ ਸਰਦੂਲਗੜ, ਸ੍ਰੀ ਆਦਿਤਯ ਉੱਪਲ ਨੂੰ ਐਸ. ਡੀ. ਐਮ ਸ਼ਹੀਦ ਭਗਤ ਸਿੰਘ ਨਗਰ ਤੇ ਐਸ. ਡੀ. ਐਮ ਬੰਗਾ, ਸ੍ਰੀ ਪਰਮਵੀਰ ਸਿੰਘ ਨੂੰ ਐਸ. ਡੀ . ਐਮ ਜਲੰਧਰ-2, ਸ੍ਰੀ ਸੰਦੀਪ ਕੁਮਾਰ ਨੂੰ ਐਸ.ਡੀ.ਐਮ ਬਰਨਾਲਾ ਤੇ ਵਾਧੂ ਚਾਰਜ ਐਸ.ਡੀ.ਐਮ ਤਪਾ ਤੇ ਪੱਲਵੀ ਨੂੰ ਐਸ.ਡੀ.ਐਮ. ਖਡੂਰ ਸਾਹਿਬ ਤੈਨਾਤ ਕੀਤਾ ਗਿਆ ਹੈ। ਸਰਕਾਰੀ ਬੁਲਾਰੇ ਨੇ ਅੱਗੇ ਦੱਸਿਆ ਪੀ.ਸੀ.ਐਸ. ਅਧਿਕਾਰੀਆਂ ਵਿੱਚੋਂ ਸ੍ਰੀ ਅਮਨਦੀਪ ਬਾਂਸਲ ਨੂੰ ਸੰਯੁਕਤ ਸਕੱਤਰ ਆਬਕਾਰੀ ਤੇ ਕਰ, ਸ੍ਰੀ ਪਰਮਿੰਦਰ ਪਾਲ ਸਿੰਘ ਨੂੰ ਸੰਯੁਕਤ ਸਕੱਤਰ ਪ੍ਰਸ਼ਾਸਕੀ ਸੁਧਾਰ ਤੇ ਡਾਇਰੈਕਟਰ ਪ੍ਰਸ਼ਾਸਕੀ ਸੁਧਾਰ, ਸ੍ਰੀ ਸੁਭਾਸ਼ ਚੰਦਰ ਏ.ਡੀ.ਸੀ. ਜਨਰਲ ਅੰਮਿ੍ਰਤਸਰ, ਸ੍ਰੀ ਸੁਖਜੀਤ ਪਾਲ ਸਿੰਘ ਨੂੰ ਸੰਯੁਕਤ ਸਕੱਤਰ ਸਿੰਜਾਈ ਤੇ ਜਨਰਲ ਮੈਨੇਜਰ (ਪ੍ਰਸੋਨਲ ਤੇ ਪ੍ਰਸ਼ਾਸਨ) ਪਨਸਪ, ਵਿੰਮੀ ਭੁੱਲਰ ਨੂੰ ਸੰਯੁਕਤ ਸਕੱਤਰ ਸੂਚਨਾ ਤੇ ਲੋਕ ਸੰਪਰਕ ਤੇ ਸੰਯੁਕਤ ਡਾਇਰੈਕਟਰ (ਪ੍ਰਸ਼ਾਸਨ), ਦਫਤਰ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ, ਦਲਜੀਤ ਕੌਰ ਨੂੰ ਵਿਸ਼ੇਸ਼ ਭੂੰਮੀ ਅਧਿਗ੍ਰਹਿਣ ਕੰਟਰੋਲਰ, ਲੋਕ ਨਿਰਮਾਣ ਵਿਭਾਗ (ਬੀ.ਐਂਡ.ਆਰ) ਜਲੰਧਰ ਅਤੇ ਅਸਟੇਟ ਅਫਸਰ ਜਲੰਧਰ, ਸ੍ਰੀ ਜੇ. ਕੇ. ਜੈਨ ਨੂੰ ਏ.ਡੀ.ਸੀ. ਵਿਕਾਸ ਫਤਿਹਗੜ ਸਾਹਿਬ, ਸ੍ਰੀ ਹਰਚਰਨ ਸਿੰਘ ਨੂੰ ਸਹਾਇਕ ਕਮਿਸ਼ਨਰ ਜਨਰਲ ਤਰਨ ਤਾਰਨ, ਸ੍ਰੀ ਆਨੰਦ ਸਾਗਰ ਸ਼ਰਮਾ ਨੂੰ ਸਹਾਇਕ ਕਮਿਸ਼ਨਰ ਜਨਰਲ ਸ੍ਰੀ ਫਤਿਹਗੜ ਸਾਹਿਬ ਵਿਖੇ ਤੈਨਾਤ ਕਰਨ ਦਾ ਹੁਕਮ ਜਾਰੀ ਕੀਤੇ ਗਏ ਹਨ।