ਸਕੂਲ ਮੁਖੀ ਵਜ਼ੀਫ਼ੇ ਦੀਆਂ ਅਰਜ਼ੀਆਂ ਨੂੰ ਨੈਸ਼ਨਲ ਸ਼ਕਾਲਰਸ਼ਿਪ ਪੋਰਟਲ ‘ਤੇ 30 ਸਤੰਬਰ ਤੱਕ ਪ੍ਰੋਸੈਸ ਕਰਨ-ਡੀ ਈ ਓ ਗੁਰਦਰਸ਼ਨ ਸਿੰਘ ਬਰਾੜ
ਮੋਗਾ 29 ਸਤੰਬਰ(ਜਸ਼ਨ)-ਜ਼ਿਲਾ ਸਿੱਖਿਆ ਅਫ਼ਸਰ (ਸੈ.ਸਿੱ) ਗੁਰਦਰਸ਼ਨ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਦੇ ਸਮੂਹ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲ ਮੁਖੀ ਨੈਸ਼ਨਲ ਸ਼ਕਾਲਰਸ਼ਿਪ ਪੋਰਟਲ ‘ਤੇ ਵਜ਼ੀਫ਼ੇ ਦੀਆਂ ਵੱਖ-ਵੱਖ ਸਕੀਮਾਂ ਤਹਿਤ ਵਿਦਿਆਰਥੀਆਂ ਦੀਆਂ ਅਰਜ਼ੀਆਂ ਨੂੰ ਹਰ ਹੀਲੇ 30 ਸਤੰਬਰ, 2017 ਤੱਕ ਪ੍ਰੋਸੈਸ ਕਰਨ ਨੂੰ ਯਕੀਨੀ ਬਣਾਉਣ। ਸ. ਬਰਾੜ ਨੇ ਕਿਹਾ ਕਿ ਰਾਸ਼ਟਰੀ ਸਕੀਮ ਤਹਿਤ ਨੈਸ਼ਨਲ ਸ਼ਕਾਲਰਸ਼ਿਪ ਪੋਰਟਲ ‘ਤੇ ਘੱਟ ਗਿਣਤੀਆਂ ਲਈ ਪ੍ਰੀ-ਮੈਟਿ੍ਰਕ/ਪੋਸਟ-ਮੈਟਿ੍ਰਕ ਸ਼ਕਾਲਰਸ਼ਿਪ ਸਕੀਮ ਅਤੇ ਸੈਕੰਡਰੀ ਸਿੱਖਿਆ ਪ੍ਰਾਪਤ ਕਰ ਰਹੀਆਂ ਲੜਕੀਆਂ ਨੂੰ ਉਤਸ਼ਾਹਿਤ ਕਰਨ ਦੀ ਸਕੀਮ ਤਹਿਤ ਵਿਦਿਆਰਥੀਆਂ ਦੀਆਂ ਅਰਜ਼ੀਆਂ (ਤਾਜ਼ਾ ਅਤੇ ਨਵਿਆਉਣਯੋਗ) ਨੂੰ ਰਜਿਸਟਰ ਅਤੇ ਸਬਮਿਟ ਕਰਨ ਦੀ ਅੰਤਿਮ ਮਿਤੀ 30 ਸਤੰਬਰ, 2017 ਹੈ। ਉਨਾਂ ਕਿਹਾ ਕਿ ਜਿਨਾਂ ਯੋਗ ਵਿਦਿਆਰਥੀਆਂ ਦੀਆਂ ਅਰਜ਼ੀਆਂ ਪੈਡਿੰਗ ਹਨ ਜਾਂ ਰਜਿਸਟਰ ਨਹੀਂ ਕੀਤੀਆਂ ਗਈਆਂ, ਉਨਾਂ ਨੂੰ ਰਜਿਸਟਰ ਕਰਕੇ ਅੰਤਿਮ ਸਬਮਿਟ ਕਰਨ ਉਪਰੰਤ 30 ਸਤੰਬਰ, 2017 ਤੱਕ ਪ੍ਰੋਸੈਸ ਕੀਤਾ ਜਾਵੇ। ਉਨਾਂ ਕਿਹਾ ਕਿ ਕਿਸੇ ਵਿਦਿਆਰਥੀ ਦੀ ਐਪਲੀਕੇਸ਼ਨ ਰਜਿਸਟਰ ਜਾਂ ਸਬਮਿਟ ਨਾ ਹੋਣ ਦੀ ਸੂਰਤ ਵਿੱਚ ਸਕੂਲ ਮੁਖੀ ਦੀ ਨਿਰੋਲ ਜ਼ਿੰਮੇਵਾਰੀ ਹੋਵੇਗੀ। ਉਨਾਂ ਦੱਸਿਆ ਕਿ ਜਿਨਾਂ ਸਕੂਲਾਂ ਦਾ ਇਸ ਪੋਰਟਲ ‘ਤੇ ਯੂਜ਼ਰ ਨਾਂ ਹੈ, ਪ੍ਰੰਤੂ ਪਾਸਵਰਡ ਨਹੀਂ ਚੱਲ ਰਿਹਾ ਜਾਂ ਜਿਨਾਂ ਸਕੂਲਾਂ ਨੂੰ ਯੂਜ਼ਰ ਨੰਬਰ ਅਲਾਟ ਨਹੀਂ ਹੋਇਆ ਤਾਂ ਉਹ ਸਕੂਲ ਇਸ ਦਫਤਰ ਦੇ ਫੋਨ ਨੰਬਰ 01636-237129 ਜਾਂ ਡੀਲਿੰਗ ਸਹਾਇਕ ਅਭਿਸ਼ੇਕ ਮਦਾਨ ਦੇ ਮੋਬਾਈਲ ਨੰਬਰ 99149-29756 ‘ਤੇ ਸੰਪਰਕ ਕਰ ਸਕਦੇ ਹਨ। ਜ਼ਿਲਾ ਸਿੱਖਿਆ ਅਫ਼ਸਰ ਨੇ ਅੱਗੇ ਦੱਸਿਆ ਕਿ ਵਿਦਿਆਰਥੀਆਂ ਦੀਆਂ ਐਪਲ਼ੀਕੇਸ਼ਨਾਂ ਸਬਮਿਟ ਹੋ ਜਾਣ ‘ਤੇ ਸਕੂਲ ਨੂੰ ਅਲਾਟ ਆਈ.ਡੀ ਰਾਹੀ ਇਨਾਂ ਐਪਲੀਕੇਸ਼ਨਾਂ ਨੂੰ ਵੈਰੀਫ਼ਾਈ ਕੀਤਾ ਜਾਵੇਗਾ। ਉਨਾਂ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਕਿ ਵਿਦਿਆਰਥੀ ਵੱਲੋਂ ਭਰੇ ਗਏ ਵੇਰਵੇ ਸਕੂਲ ਦੇ ਰਿਕਾਰਡ ਨਾਲ ਤਸਦੀਕ ਕਰਕੇ ਲੋੜੀਦੇ ਦਸਤਾਵੇਜ਼ ਲੈਣ ਉਪਰੰਤ ਐਪਲੀਕੇਸ਼ਨ ਨੂੰ ਵੈਰੀਫ਼ਾਈ ਕਰਨਾ ਯਕੀਨੀ ਬਣਾਇਆ ਜਾਵੇ। ਉਨਾਂ ਕਿਹਾ ਕਿ ਜੇਕਰ ਕਿਸੇ ਵਿਦਿਆਰਥੀ ਦੇ ਵੇਰਵੇ ਸਹੀ ਨਹੀਂ ਹਨ ਤਾਂ ਉਸਦੀ ਐਪਲੀਕੇਸ਼ਨ ਨੂੰ ਡਿਫੈਕਰਕੇ ਵਿਦਿਆਰਥੀ ਦੀ ਆਈ.ਡੀ ਵਿੱਚ ਵੇਰਵੇ ਸੋਧਣ ਉਪਰੰਤ ਐਪਲੀਕੇਸ਼ਨ ਨੂੰ ਵੈਰੀਫ਼ਾਈ ਕੀਤਾ ਜਾਵੇ। ਵਜ਼ੀਫੇ ਦੇ ਯੋਗ ਨਾ ਹੋਣ ਦੀ ਸੂਰਤ ਵਿੱਚ ਹੀ ਵਿਦਿਆਰਥੀ ਦੀ ਐਪਲੀਕੇਸ਼ਨ ਨੂੰ ਰੱਦ ਕੀਤਾ ਜਾਵੇ, ਕਿਉਂਕਿ ਰੱਦ ਕਰਨ ਉਪਰੰਤ ਐਪਲੀਕੇਸ਼ਨ ਪ੍ਰੋਸੈਸ ਨਹੀਂ ਹੋਵੇਗੀ। ਉਨਾਂ ਦੱਸਿਆ ਕਿ ਐਪਲੀਕੇਸ਼ਨ ਵੈਰੀਫ਼ਾਈ ਕਰਨ ਉਪਰੰਤ ਜੇਕਰ ਇਸ ਵਿੱਚ ਸੋਧ ਦੀ ਲੋੜ ਜਾਪਦੀ ਹੈ ਤਾਂ, ਸਕੂਲ ਮੁਖੀ ਵੱਲੋਂ ਆਪਣੇ ਲੈਟਰ ਪੈਡ ‘ਲਿਖ ਕੇ ਵਿਦਿਆਰਥੀ ਦੀ ਆਈ.ਡੀ ਦਰਸਾਉਦੇ ਹੋਏ ਐਪਲੀਕੇਸ਼ਨ ਨੂੰ ਡਿਫੈਕਟ ਕਰਨ ਲਈ ਲਿਖਤੀ ਰੂਪ ‘ਚ ਇਸ ਦਫ਼ਤਰ ਦੀ ਈਮੇਲ deostipend@gmail.com ‘ਤੇ ਭੇਜਿਆ ਜਾਵੇ ਅਤੇ ਸੋਧ ਕੇ ਐਪਲੀਕੇਸ਼ਨ ਨੂੰ ਮੁੜ ਤੋ ਵੈਰੀਫ਼ਾਈ ਕੀਤਾ ਜਾਵੇ।