ਡਾ: ਗੁਰਕੀਰਤ ਸਿੰਘ ਗਿੱਲ ਨੇ ਨੀਲੇ ਕਾਰਡ ਧਾਰਕਾਂ ਨੂੰ ਕਣਕ ਵੰਡਣ ਦੀ ਕੀਤੀ ਸ਼ੁਰੂਆਤ
ਮੋਗਾ, 29 ਸਤੰਬਰ (ਜਸ਼ਨ): ਮੋਗਾ ਹਲਕੇ ਦੇ ਪਿੰਡ ਧੱਲੇਕੇ ਵਿਖੇ ਨੀਲੇ ਕਾਰਡ ਧਾਰਕਾਂ ਨੂੰ ਸਸਤੀ ਕਣਕ ਦੀ ਵੰਡ ਕੀਤੀ ਗਈ। ਇਸ ਮੌਕੇ ਤੇ ਨੀਲੇ ਕਾਰਡ ਧਾਰਕਾਂ ਨੂੰ ਕਣਕ ਵੰਡਣ ਲਈ ਵਿਸ਼ੇਸ਼ ਤੌਰ ਤੇ ਮੋਗਾ ਹਲਕੇ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਦੇ ਪੀ.ਏ. ਡਾ. ਜੀ.ਐਸ.ਗਿੱਲ ਪਹੁੰਚੇ। ਇਸ ਮੌਕੇ ਤੇ ਪਿੰਡ ਪਹੁੰਚਣ ਤੇ ਉਨਾਂ ਦਾ ਸਵਾਗਤ ਇੰਦਰਜੀਤ ਸਿੰਘ ਜਰਨਲ ਸਕੱਤਰ ਯੂਥ ਕਾਂਗਰਸ ਮੋਗਾ, ਕਮਲਜੀਤ ਕੌਰ ਕਾਂਗਰਸੀ ਆਗੂ, ਸਰਪੰਚ ਛਿੰਦਰਪਾਲ ਸਿੰਘ, ਡੀਪੂ ਹੋਲਡਰ ਹਰਨੇਕ ਸਿੰਘ ਨੇ ਕੀਤਾ। ਇਸ ਦੌਰਾਨ 400 ਨੀਲੇ ਕਾਰਡ ਧਾਰਕਾਂ ਨੂੰ ਕਣਕ ਵੰਡਣ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਮੁੱਖ ਮਹਿਮਾਨਾਂ ਦਾ ਕਣਕ ਵੰਡਣ ਦੇ ਮੌਕੇ ਪਹੁੰਚਣ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਡਾ: ਗੁਰਕੀਰਤ ਸਿੰਘ ਗਿੱਲ ਨੇ ‘ਸਾਡਾ ਮੋਗਾ ਡੌਟ ਕੌਮ ’ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਣਕ ,ਪੈਨਸ਼ਨ ਅਤੇ ਮੁੱਫਤ ਬਿਜਲੀ ਆਦਿ ਸਹੂਲਤਾਂ ਜਾਰੀ ਰੱਖ ਕੇ ਲੋਕ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ ਜਿਸ ਸਦਕਾ ਸੂਬੇ ਦਾ ਹਰ ਵਰਗ ਸੰਤੁਸ਼ਟੀ ਦੇ ਆਲਮ ਵਿਚ ਵਿਚਰਦਿਆਂ ਸੂਬੇ ਵਿਚ ਕੈਪਟਨ ਦੀ ਸਰਕਾਰ ਆਉਣ ’ਤੇ ਪੂਰੀ ਤਰਾਂ ਖੁਸ਼ ਨਜ਼ਰ ਆ ਰਿਹਾ ਹੈ। ਇਸ ਮੌਕੇ ਤੇ ਹਰਦੇਵ ਸਿੰਘ ਜੌਹਲ, ਰੇਸ਼ਮ ਸਿੰਘ, ਜਗਸੀਰ ਜੌਹਲ, ਸੋਨਾ ਜੌਹਲ, ਰਾਜੂ, ਆਗਿਆਵੰਤੀ, ਹਰਜਿੰਦਰ ਸਿੰਘ, ਅਮਨਦੀਪ ਸਿੰਘ, ਰਾਜਿੰਦਰ ਸਿੰਘ, ਗੱਜਣ ਸਿੰਘ, ਮੰਦਰ ਸਿੰਘ, ਗੁਰਨਾਮ ਸਿੰਘ, ਚਰਨਜੀਤ ਕੌਰ, ਬੂਟਾ ਸਿੰਘ, ਕੁਲਦੀਪ ਸਿੰਘ, ਬਿੱਕਰ ਸਿੰਘ, ਬਚਿੱਤਰ ਸਿੰਘ, ਹਾਕਮ ਸਿੰਘ ਸਾਬਕਾ ਮੈਂਬਰ, ਮਹਿੰਦਰ ਸਿੰਘ ਮੈਂਬਰ, ਰਾਣੀ, ਗੁਰਵਿੰਦਰ ਕੌਰ, ਕੁਲਵਿੰਦਰ ਕੌਰ, ਨਸੀਬ ਕੌਰ, ਕਰਨੈਲ ਕੌਰ, ਹਰਪ੍ਰੀਤ ਕੌਰ, ਸਰਬਜੀਤ ਕੌਰ, ਜਸਵਿੰਦਰ ਕੌਰ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਨੀਲੇ ਕਾਰਡ ਧਾਰਕ ਹਾਜ਼ਰ ਸਨ।