ਸੁਖਾਨੰਦ ਕਾਲਜ ਵਿਖੇ ਪਾਸਾਰ ਭਾਸ਼ਣ ਦੌਰਾਨ ਦਵਿੰਦਰ ਸ਼ਰਮਾ ਨੇ ਦੱਸੇ ਚੰਗੀ ਸਿਹਤ ਦੇ ਰਾਜ

ਸੁਖਾਨੰਦ,29 ਸਤੰਬਰ (ਜਸ਼ਨ)-ਸੰਤ ਬਾਬਾ ਹਜੂਰਾ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੀ ਵਿੱਦਿਅਕ ਸੰਸਥਾ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ(ਮੋਗਾ) ਵਿਖੇ  ਪਿਛਲੇ ਹਫ਼ਤੇ ਸਿਹਤ ਜਾਗਰੂਕਤਾ ਸੰਬੰਧੀ ਪਾਸਾਰ ਭਾਸ਼ਣ ਆਯੋਜਿਤ ਕੀਤਾ ਗਿਆ। ਇਸ ਮੌਕੇ ਸ੍ਰੀ ਦਵਿੰਦਰ ਸ਼ਰਮਾ, ਕੈਪੀਸ਼ੀਅਸ ਫਾਰਮਾ ਕੋਟਕਪੂਰਾ ਨੇ ਸ਼ਿਰਕਤ ਕੀਤੀ। ਉਹਨਾਂ ਨੇ ਵਿਦਿਆਰਥਣਾਂ ਅਤੇ ਸਟਾਫ਼ ਨੂੰ ਸਿਹਤਮੰਦ ਜੀਵਨ ਸ਼ੈਲੀ ਅਤੇ ਵਿਅਕਤੀਗਤ ਤੌਰ ਤੇ ਕੀਤੇ ਜਾਣ ਵਾਲੇ ਉਪਰਾਲਿਆਂ ਤੋਂ ਜਾਣੂੰ ਕਰਵਾਇਆ। ਉਹਨਾਂ ਨੇ ਅਜੋਕੇ ਸਮੇਂ ਦੌਰਾਨ ਤੇ ਮਿਹਨਤਕਸ਼ ਜੀਵਨ ਜਿਉਣ ਦੇ ਚੰਗੇ ਪ੍ਰਭਾਵਾਂ ਤੇ ਚਾਨਣਾ ਪਾਇਆ। ਉਹਨਾਂ ਕੁਦਰਤੀ ਖਾਧ-ਖੁਰਾਕ ਤੇ ਸ਼ੁੱਧ ਵਾਤਾਵਰਣ ਨੂੰ ਬਣਾਈ ਰੱਖਣ ਲਈ ਵਿਦਿਆਰਥੀਆਂ ਨੁੰ ਪ੍ਰੇਰਿਤ ਕੀਤਾ । ਉਹਨਾਂ ਦੱਸਿਆ ਕਿ ਜੰਕ-ਫੂਡ ਸਿਹਤ ਨੂੰ ਕਿਸ ਕਦਰ ਤੱਕ ਵਿਗਾੜ ਰਹੇ ਹਨ ਕਿ ਬਚਪਨ ਦੀ ਅਵਸਥਾ ਵਿੱਚ ਹੀ ਬੱਚਿਆਂ ਨੂੰ ਖੂਨ ਦੀ ਕਮੀ, ਹੱਡੀਆਂ ਦੀ ਕਮਜ਼ੋਰੀ, ਸਿਹਤ ਨਾ ਬਣਨ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ,ਜਿੱਥੇ ਪੈਕ ਫੂਡ ਸਿਹਤ ਵਿਗਾੜਨ ਲਈ ਜ਼ਿਮੇਵਾਰ ਹੋਣ ਦੇ ਨਾਲ-ਨਾਲ ਸਾਡੀ ਆਰਥਿਕਤਾ ਨੂੰ ਵੀ ਕਮਜ਼ੋਰ ਕਰ ਰਿਹਾ ਹੈ। ਇਸ ਜਾਗਰੂਕਤਾ ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਸਿਹਤ ਸਮੱਸਿਆਵਾਂ ਤਂੋ ਸੁਚੇਤ ਹੋਣ ਲਈ ਜਾਗਰੂਕ ਕੀਤਾ ਗਿਆ। ਅੰਤ ਵਿੱਚ ਕਾਲਜ ਦੇ ਪਿੰ੍ਰਸੀਪਲ ਡਾ. ਸੁਖਵਿੰਦਰ ਕੌਰ, ਉੱਪ-ਚੇਅਰਮੈਨ ਸ.ਮੱਖਣ ਸਿੰਘ ਨੇ ਇਸ ਅਮੁੱਲ ਜਾਣਕਾਰੀ ਲਈ ਸ੍ਰੀ ਦਵਿੰਦਰ ਕੁਮਾਰ ਸ਼ਰਮਾ ਦਾ ਧੰਨਵਾਦ ਕੀਤਾ।