ਸ਼ਹੀਦਾਂ ਦੇ ਜਨਮ ਦਿਹਾੜਿਆਂ ਨੂੰ ਖੂਨਦਾਨ ਕਰਕੇ ਮਨਾਉਣਾ ਸ਼ਲਾਘਾਯੋਗ-ਤਹਿਸੀਲਦਾਰ ਗੁਰਮੀਤ ਸਹੋਤਾ

ਮੋਗਾ,28 ਸਤੰਬਰ(ਜਸ਼ਨ)-‘ਸ਼ਹੀਦਾਂ ਦੇ ਜਨਮ ਦਿਹਾੜਿਆਂ ਤੇ ਨੌਜਵਾਨਾਂ ਵੱਲੋਂ ਖੂਨਦਾਨ ਕੈਂਪ ਲਗਾਉਣਾ ਅਤੇ ਉਤਸਾਹ ਨਾਲ ਖੂਨਦਾਨ ਕਰਨਾ ਸ਼ਲਾਘਾਯੋਗ ਕੰਮ ਹੈ ਤੇ ਸ਼ਹੀਦਾਂ ਲਈ ਇਸ ਤੋਂ ਵਧੀਆ ਸ਼ਰਧਾਂਜਲੀ ਕੋਈ ਹੋਰ ਨਹੀਂ ਹੋ ਸਕਦੀ ਕਿ ਉਹਨਾਂ ਦੇ ਵਾਰਿਸ ਨੌਜਵਾਨ ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲਿਆਂ ਨੂੰ ਖੂਨਦਾਨ ਕਰਕੇ ਯਾਦ ਕਰਦੇ ਹਨ’ ਇਹਨਾਂ ਵਿਚਾਰਾਂ ਦਾ ਪ੍ਗਟਾਵਾ ਬਾਘਾ ਪੁਰਾਣਾ ਦੇ ਤਹਿਸੀਲਦਾਰ ਸ. ਗੁਰਮੀਤ ਸਿੰਘ ਸਹੋਤਾ ਨੇ ਸ਼੍ੀ ਗੁਰੂ ਹਰਕਿ੍ਸ਼ਨ ਸ਼ੋਸ਼ਲ ਵੈਲਫੇਅਰ ਕਲੱਬ ਮੋਗਾ ਵੱਲੋਂ ਸ਼ਹੀਦ ਭਗਤ ਸਿੰਘ ਜੀ ਦੇ 111ਵੇਂ ਜਨਮ ਦਿਹਾੜੇ ਤੇ ਰੂਰਲ ਐਨ.ਜੀ.ਓ. ਮੋਗਾ ਦੇ ਸਹਿਯੋਗ ਨਾਲ ਲਗਾਏ ਗਏ ਪੰਜਵੇਂ ਸਲਾਨਾ ਕੈਂਪ ਦੇ ਉਦਘਾਟਨ ਮੌਕੇ ਕੀਤਾ । ਉਹਨਾਂ ਕਿਹਾ ਕਿ ਰੂਰਲ ਐਨ.ਜੀ.ਓ. ਮੋਗਾ ਨੇ ਵਲੰਟੀਅਰ ਬਲੱਡ ਡੋਨੇਸ਼ਨ ਨੂੰ ਬੜਾਵਾ ਦੇਣ ਲਈ ਪਿਛਲੇ ਕਈ ਸਾਲਾਂ ਤੋਂ ਸ਼ਲਾਘਾਯੋਗ ਕੰਮ ਕਰ ਰਹੀ ਹੈ ਤੇ ਇਸ ਸੰਸਥਾ ਵੱਲੋਂ ਖੂਨਦਾਨ ਸਮੇਤ ਅਨੇਕਾਂ ਖੇਤਰਾਂ ਵਿੱਚ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ । ਸ. ਗੁਰਮੀਤ ਸਿੰਘ ਸਹੋਤਾ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਰਿਬਨ ਕੱਟ ਕੇ ਕੈਂਪ ਦਾ ਉਦਘਾਟਨ ਕੀਤਾ । ਇਸ ਮੌਕੇ ਰੂਰਲ ਐਨ.ਜੀ.ਓ. ਮੋਗਾ ਦੇ ਚੇਅਰਮੈਨ ਮਹਿੰਦਰ ਪਾਲ ਲੂੰਬਾ ਨੇ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਦੀ ਸਭ ਨੂੰ ਵਧਾਈ ਦਿੰਦਿਆਂ ਖੂਨਦਾਨ ਦੀ ਮਹੱਤਤਾ ਬਾਰੇ ਜਾਣੂ ਕਰਵਾ ਕੇ ਸਭ ਨੂੰ ਖੂਨਦਾਨ ਕਰਨ ਲਈ ਪ੍ੇਰਿਤ ਕੀਤਾ। ਕਲੱਬ ਪ੍ਧਾਨ ਜਤਿੰਦਰ ਕੁਮਾਰ ਨੇ ਮੁੱਖ ਮਹਿਮਾਨ ਡਾ. ਨਰੇਸ਼ ਗੁਪਤਾ, ਬਲੱਡ ਬੈਂਕ ਮੋਗਾ ਦੀ ਟੀਮ,  ਰੂਰਲ ਐਨ.ਜੀ.ਓ. ਮੋਗਾ ਅਤੇ ਸਮੂਹ ਖੂਨਦਾਨੀਆਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਨੰਨੇ ਮੁੰਨੇ ਬੱਚਿਆਂ ਸੁਖਮੀਨ ਕੌਰ, ਤੇਜਿੰਦਰਪਾਲ ਕੌਰ, ਹਰਮਨ, ਅਰੁਨ, ਸਾਹਿਲ, ਪਿ੍ੰਸ, ਤਰਨਪ੍ੀਤ ਕੌਰ,ਜਸਕੀਰਤ ਕੌਰ ਅਤੇ ਯਸ਼ਿਕ ਨੇ ਦੇਸ਼ ਭਗਤੀ ਦੀਆਂ ਕੋਰੀਓਗ੍ਾਫੀਆਂ ਅਤੇ ਗੀਤ ਪੇਸ਼ ਕੀਤੇ। ਇਸ ਕੈਂਪ ਵਿੱਚ 75 ਖੂਨਦਾਨੀਆਂ ਨੇ ਖੂਨਦਾਨ ਕੀਤਾ, ਜਿਨਾਂ ਨੂੰ ਬੈਜ਼ ਲਗਾ ਕੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ । ਕਲੱਬ ਵੱਲੋਂ ਖੂਨਦਾਨੀਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ । ਇਸ ਮੌਕੇ ਰੂਰਲ ਐਨ.ਜੀ.ਓ. ਚੇਅਰਮੈਨ ਮਹਿੰਦਰ ਪਾਲ ਲੂੰਬਾ, ਬਲਾਕ ਧਰਮਕੋਟ ਦੇ ਪ੍ਧਾਨ ਜਗਤਾਰ ਸਿੰਘ, ਚੇਅਰਮੈਨ ਹਰਭਿੰਦਰ ਸਿੰਘ, ਕਲੱਬ ਦੇ ਪ੍ਧਾਨ ਜਤਿੰਦਰ ਕੁਮਾਰ,ਜਨਰਲ ਸਕੱਤਰ ਮਾ. ਪਰਮਜੀਤ ਸਿੰਘ,ਸਾਬਕਾ ਪ੍ਧਾਨ ਰਣਜੀਤ ਸਿੰਘ ਟੱਕਰ, ਪਰਮਜੀਤ ਸਿੰਘ ਦੌਧਰ, ਗੁਰਜੰਟ ਸਿੰਘ,ਵਿਕਰਮਜੀਤ ਸਿੰਘ,ਅਜੇ ਕੁਮਾਰ, ਰਾਜੇਸ਼ ਕੁਮਾਰ,ਦਵਿੰਦਰ ਸਿੰਘ,ਰਾਕੇਸ਼ ਕੁਮਾਰ,ਰਾਜੂ ਸਿੰਘ,ਮੈਡਮ ਨਰਿੰਦਰ ਕੌਰ,ਜਸਵਿੰਦਰ ਸਿੰਘ,ਸੰਗੀਤ ਕੁਮਾਰ,ਐਸ.ਡਬਲਿਯੂ.ਐਸ. ਮੈਡਮ ਹਿਮਾਨੀ, ਹਰਦੀਪ ਕੌਰ ਆਦਿ ਹਾਜ਼ਰ ਸਨ ।