ਪੰਚਾਇਤ ਐਸ਼ੋਸੀਏਸ਼ਨ ਪੰਜਾਬ ਵਲੋਂ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਵਿੱਢਣ ਦਾ ਐਲਾਨ
ਮੋਗਾ,28 ਸਤੰਬਰ (ਸਰਬਜੀਤ ਰੌਲੀ/ਜਸ਼ਨ)- ਪੰਜਾਬ ਸਰਕਾਰ ਵਲੋਂ ਵਿਜੀਲੈਸ ਵਿਭਾਗ ਰਾਹੀਂ ਪੰਚਾਇਤਾਂ ਦਾ ਆਡਿਟ ਕਰਵਾਉਣ ਦੇ ਮਾਮਲੇ ’ਤੇ ਸੂਬੇ ਭਰ ਦੀਆਂ ਪੰਚਾਂਿੲਤਾਂ ਦਾ ਸਰਕਾਰ ਵਿਰੁੱਧ ਗੁੱਸਾ ਸੱਤਵੇਂ ਅਸਮਾਨ ਤੇ ਪੁੱਜ ਗਿਆ ਹੈ। ਅੱਜ ਇੱਥੇ ਜ਼ਿਲਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਦੀ ਅਗਵਾਈ ਹੇਠ ਪੰਚਾਂ- ਸਰਪੰਚਾਂ, ਪੰਚਾਇਤ ਸਕੱਤਰਾਂ, ਜੇ ਈ ਐਸੋਸੀਏਸ਼ਨਾਂ, ਗ੍ਰਾਮ ਸੇਵਕ ਯੂਨੀਅਨ ਦੀ ਸਾਂਝੀ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪੰਚਾਇਤ ਐਸ਼ੋਸੀਏਸ਼ਨ ਪੰਜਾਬ ਦੇ ਪ੍ਰਧਾਨ ਹਰਵਿੰਦਰ ਸਿੰਘ ਮਾਵੀ ਨੇ ਦੋਸ਼ ਲਗਾਇਆਂ ਕਿ ਜਦੋਂ ਵੀ ਜਦੋਂ ਵੀ ਕਦੇ ਪੰਜਾਬ ਵਿਚ ਸਰਕਾਰ ਬਦਲਦੀ ਹੈ ਤਾਂ ਸਭ ਤੋਂ ਪਹਿਲਾ ਪੰਚਾਇਤਾਂ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ। ਉਨਾਂ ਕਿਹਾ ਕਿ ਰਾਜ ਭਰ ਦੀਆਂ ਪੰਚਾਇਤਾਂ ਪੰਚਾਇਤੀ ਐਕਟ ਅਨੁਸਾਰ ਆਪਣੇ ਵਿਭਾਗ ਤੋਂ ਆਡਿਟ ਕਰਵਾਉਣ ਲਈ ਪੂਰੀ ਤਰਾਂ ਨਾਲ ਸਹਿਮਤ ਹਨ ਪ੍ਰੰਤੂ ਜੇਕਰ ਸਰਕਾਰ ਨੇ ਵਿਜੀਲੈਂਸ ਵਿਭਾਗ ਰਾਹੀਂ ਪੰਚਾਇਤਾਂ ਦੇ ਕੰਮਾਂ ਦੀ ਪੜਤਾਲ ਕਰਵਾਉਣੀ ਬੰਦ ਨਾ ਕੀਤੀ ਤਾਂ ਪੰਜਾਬ ਭਰ ਵਿਚ ਸਰਕਾਰ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਗੁਰਜੀਵਨ ਸਿੰਘ ਬਰਾੜ ਨੇ ਆਖਿਆ ਕਿ ਪੰਜਾਬ ਸਰਕਾਰ ਜਾਣ ਬੁੱਝ ਕੇ ਪੰਚਾਇਤਾਂ ਦੇ ਸਨਮਾਨ ਸੱਟ ਮਾਰਨ ਦੀ ਕੋਸ਼ਿਸ਼ ’ਚ ਲੱਗੀ ਹੈ। ਪੰਚਾਇਤ ਅਫ਼ਸਰ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਰਜੀਤ ਸਿੰਘ ਰਾੳੂਕੇ, ਜ਼ਿਲਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਅਤੇ ਪ੍ਰਧਾਨ ਸੁਖਜੀਵਨ ਸਿੰਘ ਰੌਤਾਂ ਨੇ ਕਿਹਾ ਕਿ ਜਿਸ ਤਰਾਂ ਪਿਛਲੇ ਸਮੇਂ ਦੌਰਾਨ ਪੰਚਾਇਤਾਂ ਨੇ ਸੰਘਰਸ਼ ਰਾਹੀਂ ਅਨੇਕਾਂ ਮਾਮਲਿਆਂ ’ਚ ਜਿੱਤ ਹਾਸਲ ਕੀਤੀ ਹੈ ਉਸੇ ਤਰਾਂ ਇਹ ਮਾਮਲਾ ਵੀ ਸੰਘਰਸ਼ ਨਾਲ ਨਜਿੱਠਿਆ ਜਾਵੇਗਾ। ਸਟੇਜ ਦੀ ਕਾਰਵਾਈ ਪ੍ਰਧਾਨ ਬਲਜੀਤ ਸਿੰਘ ਬੱਗਾ ਨੇ ਬਾਖੂਬੀ ਨਿਭਾਈ। ਇਸ ਮੌਕੇ ਕਨਵੀਨਰ ਪ੍ਰੇਮ ਸਿੰਘ ਮੌਲਵੀਵਾਲਾ, ਸਰਪੰਚ ਗੁਰਮੀਤ ਸਿੰਘ ਗਗੜਾ, ਦਵਿੰਦਰ ਸਿੰਘ ਨੰਗਲ, ਬੂਟਾ ਸਿੰਘ ਜਹਾਵਰ ਸਿੰਘ ਵਾਲਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਨਰਿੰਦਰ ਕੌਰ ਡਾਲਾ, ਦਰਸ਼ਨ ਸਿੰਘ ਦਰਸ਼ੀ, ਜਗਜੀਵਨ ਸਿੰਘ ਲੁਹਾਰਾ, ਗੁਰਮੀਤ ਸਿੰਘ ਗਗੜਾ, ਅਜੀਤਪਾਲ ਸਿੰਘ ਰਣੀਆ, ਗੁਰਸੇਵਕ ਸਿੰਘ ਮੀਨੀਆ, ਬਲਦੇਵ ਸਿੰਘ ਕੁੱਸਾ, ਬਲਵਿੰਦਰ ਸਿੰਘ ਭੋਲਾ, ਰਾਣਾ ਮਸੀਤਾ, ਰਵਿੰਦਰ ਸਿੰਘ, ਕੁਲਦੀਪ ਸਿੰਘ ਚੂਹੜਚੱਕ (ਸਾਰੇ ਸਰਪੰਚ) ਬਲਜੀਤ ਸਿੰਘ ਬੱਗਾ, ਸੁਖਜੀਵਨ ਸਿੰਘ ਰੌਤਾ, ਬੂਟਾ ਸਿੰਘ, ਦਲਜੀਤ ਸਿੰਘ ਹਿੰਮਤਪੁਰਾ, ਨਿਰਮਲ ਸਿੰਘ ਭੱਟੀ, ਸੁਖਵੀਰ ਸਿੰਘ ਡਾਲਾ, ਗੁਰਜਿੰਦਰ ਸਿੰਘ (ਸਾਰੇ ਪੰਚਾਇਤ ਸਕੱਤਰ) ਰਾਜੂ ਪੰਚ ਬੁੱਟਰ, ਸਰਬਜੀਤ ਪੰਚ ਰੌਲੀ, ਤੋਂ ਇਲਾਵਾ ਪੰਚਾਇਤ ਯੂਨੀਅਨ ਦੇ ਅਹੁਦੇਦਾਰ ਵੱਡੀ ਗਿਣਤੀ ਵਿਚ ਹਾਜ਼ਰ ਸਨ। ਅੰਤ ਵਿਚ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ਪਹੁੰਚੇ ਆਗੂਆਂ ਦਾ ਧੰਨਵਾਦ ਕਰਦਿਆਂ ਉਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ’ਚੇਤਾਵਨੀ’ ਦਿੱਤੀ ਜੋਂ ਸਰਕਾਰ ਦੇ ਇਸ਼ਾਰੇ ਤੇ ਪੰਚਾਇਤਾਂ ਨੂੰ ਜ਼ਲੀਲ ਕਰ ਰਹੇ ਹਨ।