ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਵਿਖੇ ਕਾਮਰਸ-ਮੈਨਜਮੈਂਟ ਵਿਭਾਗ ਨੇ ਕਰਵਾਈਆਂ ਪ੍ਰਤੀਯੋਗਤਾਵਾਂ
ਸੁਖਾਨੰਦ ,28 ਸਤੰਬਰ (ਜਸ਼ਨ)-ਸੰਤ ਬਾਬਾ ਹਜੂਰਾ ਸਿੰਘ ਜੀ ਦੀ ਸਰਪ੍ਰਸਤੀ ਹੇਠ ਪ੍ਰਗਤੀਸ਼ੀਲ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ (ਮੋਗਾ) ਦੇ ਕਾਮਰਸ-ਮੈਨਜਮੈਂਟ ਵਿਭਾਗ ਦੇ “ਬਿਜ਼ ਵਰਲਡ” ਕਲੱਬ ਵੱਲੋਂ ਵਿਸ਼ੇਸ਼ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਸਮੇਂ ਗਰੁੱਪ-ਡਿਸਕਸ਼ਨ, ਵਾਦ-ਵਿਵਾਦ ਅਤੇ ਭਾਸ਼ਣ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ।ਇਹਨਾਂ ਗਤੀਵਿਧੀਆਂ ਵਿੱਚ ਨਾ ਸਿਰਫ ਕਾਮਰਸ-ਮੈਨੇਜਮੈਂਟ ਸਗੋਂ ਕੰਪਿਊਟਰ ਵਿਭਾਗ ਦੀਆਂ ਵਿਦਿਆਰਥਣਾਂ ਵੱਲੋਂ ਵੀ ਹਿੱਸਾ ਲਿਆ ਗਿਆ। ਵਿਦਿਆਰਥਣਾਂ ਨੂੰ ਸਟੇਜ ਤੇ ਬੋਲਣ ਲਈ ਉਤਸ਼ਾਹਿਤ ਕੀਤਾ ਗਿਆ ਅਤੇ ਉਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਵੀ ਦਿੱਤੇ ਗਏ। ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੀਆਂ ਵਿਦਿਆਰਥਣਾਂ ਦਾ ਨਿਰਣਾ ਪਰਮਿੰਦਰ ਕੌਰ ਮੁਖੀ ਰਾਜਨੀਤੀ ਸ਼ਾਸਤਰ ਵਿਭਾਗ, ਸਹਾਇਕ ਪ੍ਰੋਫ਼ੈਸਰ ਡਾ.ਬਲਜਿੰਦਰ ਕੌਰ ਅਤੇ ਪਵਨਜੀਤ ਕੌਰ ਵਾਲੀਆ ਪੰਜਾਬੀ ਵਿਭਾਗ ਨੇ ਕੀਤਾ। ਕਾਮਰਸ-ਮੈਨਜਮੈਂਟ ਵਿਭਾਗ ਦੇ ਮੁਖੀ ਸੁਖਵਿੰਦਰ ਕੌਰ, ਸਹਾਇਕ ਪ੍ਰੋਫ਼ੈਸਰ ਰਾਜਦੀਪ ਕੌਰ, ਪ੍ਰੀਤੀ ਗਰਗ, ਪਾਇਲ ਭਾਰਤੀ, ਕੰਵਲਜੀਤ ਖਾਲਸਾ, ਸ਼ਿੰਮਪ੍ਰੀਤ ਕਾਲੜਾ, ਹਿਨਾ ਨਾਰੰਗ, ਗੁਰਮਿੰਦਰ ਕੌਰ ਅਤੇ ਬਬਲਜੀਤ ਕੌਰ ਨੇ ਵਿਦਿਆਰਥਣਾਂ ਦੀ ਅਗਵਾਈ ਕੀਤੀ। ਪ੍ਰਤੀਯੋਗਤਾਵਾਂ ਦੇ ਸਮਾਪਤੀ ਸਮਾਰੋਹ ਦੌਰਾਨ ਕਾਲਜ ਪ੍ਰਬੰਧਕੀ ਕਮੇਟੀ ਦੇ ਉਪ-ਚੇਅਰਮੈਨ ਸ.ਮੱਖਣ ਸਿੰਘ, ਪਿੰ੍ਰਸੀਪਲ ਡਾ.ਸੁਖਵਿੰਦਰ ਕੌਰ ਅਤੇ ਉਪ-ਪਿ੍ਰੰਸੀਪਲ ਸ੍ਰੀਮਤੀ ਗੁਰਜੀਤ ਕੌਰ ਦੇ ਕਰਕਮਲਾਂ ਨਾਲ ਜੇਤੂ ਵਿਦਿਆਰਥਣਾਂ ਨੂੰ ਇਨਾਮ ਤਕਸੀਮ ਕਰਕੇ ਉਤਸ਼ਾਹਿਤ ਕੀਤਾ ਗਿਆ।