ਬਾਘਾਪੁਰਾਣਾ ਵਿਖੇ ਮੈਕਰੋ ਗਲੋਬਲ ਦੀ ਬਰਾਂਚ ਦਾ ਉਦਘਾਟਨ ਹੋਵੇਗਾ 1 ਨੂੰ

ਮੋਗਾ,27 ਸਤੰਬਰ (ਜਸ਼ਨ)-ਪੰਜਾਬ ਅਤੇ ਕੈਨੇਡਾ ਸਰਕਾਰ ਤੋਂ ਮਾਨਤਾ ਪ੍ਰਾਪਤ ਮੈਕਰੋ ਗਲੋਬਲ ਇੰਮੀਗਰੇਸ਼ਨ ਸਰਵਿਸਜ਼ ਅਕਾਲਸਰ ਚੌਂਕ, ਜੀ ਟੀ ਰੋਡ ਮੋਗਾ ਵੱਲੋਂ ਆਪਣੀ ਨਵੀਂ ਬਰਾਂਚ ਬਾਘਾਪੁਰਾਣਾ ਵਿਖੇ ਖੋਲ੍ਹੀ ਜਾ ਰਹੀ ਹੈ, ਜਿਸ ਦਾ ਉਦਘਾਟਨ ਮਿਤੀ 1 ਅਕਤੂਬਰ  ਦਿਨ ਐਤਵਾਰ ਨੂੰ ਕੋਟਕਪੂਰਾ ਰੋਡ ਸਾਹਮਣੇ ਪਟਰੌਲ ਪੰਪ ਬਾਘਾਪੁਰਾਣਾ ਵਿਖੇ ਸਵੇਰੇ 10 ਵਜੇ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸੰਸਥਾ ਦੇ ਐਮ.ਡੀ ਕਮਲਜੀਤ ਸਿੰਘ, ਡਾਇਰੈਕਟਰ ਜਸਪ੍ਰੀਤ ਸਿੰਘ ਅਤੇ ਡਾਇਰੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਲੋਕਾਂ ਦੇ ਭਰਪੂਰ ਸਹਿਯੋਗ ਸਦਕਾ ਬਾਘਾਪੁਰਾਣਾ ਵਿਖੇ ਵੀ ਆਪਣੀ ਨਵੀਂ ਬਰਾਂਚ ਕੋਟਕਪੂਰਾ ਰੋਡ ਵਿਖੇ ਖੋਲ੍ਹੀ ਜਾ ਰਹੀ ਹੈ। ਉਨਾਂ ਕਿਹਾ ਕਿ ਹਲਕਾ ਬਾਘਾਪੁਰਾਣਾ ਦੇ ਲੋਕਾਂ ਨੂੰ ਆਪਣੀ ਨਵੀਂ ਬਰਾਂਚ ਰਾਹੀਂ ਇੰਮੀਗਰੇਸਨ, ਆਈਲੈਟਸ ਅਤੇ ਇੰਗਲਿਸ ਸਪੀਕਿੰਗ ਦੀਆਂ ਸੇਵਾਵਾਂ ਦਿੱਤੀਆਂ ਜਾਣਗੀਆਂ। ਉਨਾਂ ਕਿਹਾ ਕਿ ਮੈਕਰੋ ਗਲੋਬਲ ਨੇ ਆਪਣੀਆਂ ਸ਼ਾਨਦਾਰ ਸੇਵਾਵਾਂ ਸਦਕਾ ਲੋਕਾਂ ਵਿੱਚ ਆਪਣਾ ਵਿਸ਼ੇਸ਼ ਸਥਾਨ ਬਣਾਇਆ ਹੈ ਅਤੇ ਲੋਕਾਂ ਦੀ ਪਸੰਦ ਬਣ ਚੁੱਕੀ ਹੈ। ਉਨਾਂ ਕਿਹਾ ਕਿ ਇਸ ਸਮੇਂ ਮੈਕਰੋ ਗਲੋਬਲ ਦੇ ਇੰਡੀਆ ਆਫਿਸ ਦੇ ਹੈੱਡ ਸੰਜੇ ਭਿਆਨਾ ਅਤੇ ਇੰਡੀਆ ਆਫਿਸ ਦੇ ਮੈਨੇਜਰ ਸ਼ਿਵਾਨੀ ਚੋਪੜਾ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ।