ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਤੋਂ ਤੰਗ ਗੁਰਦਾਸਪੁਰ ਦੇ ਵੋਟਰ ਅਕਾਲੀ ਭਾਜਪਾ ਉਮੀਦਵਾਰ ਨੂੰ ਜਿਤਾਉਣਗੇ-ਜਥੇਦਾਰ ਤੀਰਥ ਸਿੰਘ ਮਾਹਲਾ

ਨੱਥੂਵਾਲਾ ਗਰਬੀ , 27 ਸਤੰਬਰ  (ਜਸ਼ਨ):ਵਿਕਾਸ ਦੇ ਵਾਅਦੇ ਕਰ ਕੇ ਸੱਤਾ ਵਿੱਚ ਆਈ ਹੋਈ ਕਾਂਗਰਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਲੋਕ ਇਸ ਕਦਰ ਦੁਖੀ ਹੋ ਚੁੱਕੇ ਹਨ ਕਿ ਉਹ ਗੁਰਦਾਸਪੁਰ ਲੋਕ ਸਭਾ ਦੀ ਜਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਨੂੰ ਸਬਕ ਸਿਖਾਉਣ ਵਾਸਤੇ ਤਿਆਰ ਬੈਠੇ ਹਨ ਇੰਨਾ੍ਹ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਲਾ੍ਹ ਮੋਗਾ ਦੇ ਪ੍ਰਧਾਨ ਅਤੇ ਹਲਕਾ ਬਾਘਾਪੁਰਾਣਾ ਦੇ ਇੰਚਾਰਜ਼ ਜਥੇਦਾਰ ਤੀਰਥ ਸਿੰਘ ਮਾਹਲਾ ਨੇ  ਉਸ ਸਮੇ ਕੀਤਾ ਜਦੋਂ ਉਹ ਆਪਣੇ ਸਾਥੀਆ ਸਮੇਤ ਗੁਰਦਾਸਪੁਰ ਦੀ ਜਿਮਨੀ ਚੋਣ ਵਾਸਤੇ ਪ੍ਰਚਾਰ ਕਰਨ ਲਈ ਰਵਾਨਾ ਹੋ ਰਹੇ ਸਨ।ਉਨਾ੍ਹ ਕਿਹਾ ਕਿ ਸਿਰਫ ਛੇ ਮਹੀਨੇ ਦੇ ਕੈਪਟਨ ਸਰਕਾਰ ਦੇ ਰਾਜ ਵਿੱਚ ਲੋਕਾਂ ਦਾ ਜਿਉਣਾ ਮੁਸਕਲ ਹੋ ਗਿਆ ਹੈ ਜਿਹੜੇ ਕਾਂਗਰਸੀ ਅਕਾਲੀ ਭਾਜਪਾ ਰਾਜ ਦੌਰਾਨ ਲੋਕਾਂ ਨੂੰ ਵੱਖ ਵੱਖ ਮੁੱਦਿਆ ਤੇ ਗੁੰਮਰਾਹ ਕਰਦੇ ਸਨ ਉਹ ਹੁਣ ਉਨਾ੍ਹ ਮੁੱਦਿਆ ਤੇ ਹੀ ਮੂੰਹ ਲੁਕਾਉਦੇ ਫਿਰਦੇ ਹਨ।ਉਨਾ੍ਹ ਕਿਹਾ ਕਿ ਛੇ ਮਹੀਨੇ ਬੀਤ ਜਾਣ ਤੇ ਹੁਣ ਤੱਕ ਸਰਕਾਰ ਨੇ ਇੱਕ ਰੁਪਾਇਆ ਵੀ ਵਿਕਾਸ ਤੇ ਨਹੀ ਖਰਚਿਆ ਸਗੋਂ ਅਕਾਲੀ ਸਰਕਾਰ ਵੱਲੋਂ ਜਾਰੀ ਕੀਤੀਆ ਗ੍ਰਾਟਾਂ ਜਰੂਰ  ਪੰਚਾਇਤਾਂ ਕੋਲੋ ਵਾਪਸ ਲਈਆ ਹਨ।ਉਨਾ੍ਹ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦਾ ਵਾਅਦਾ ਕਰਨ ਵਾਲੀ ਸਰਕਾਰ ਕੋਲੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਬਣਦੇ ਭੱਤੇ ਦਿੱਤੇ ਨਹੀ ਜਾ ਰਹੇ ਜਿਸ ਕਰਕੇ ਅੱਜ ਪੰਜਾਬ ਦਾ ਵੋਟਰ  ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ।ਇਸ ਮੌਕੇ ਤੇ ਉਨਾ੍ਹ ਦੇ ਨਾਲ  ਅੰਤਰਿੰਗ ਕਮੇਟੀ ਮੈਂਬਰ ਜਥੇਦਾਰ ਗੁਰਮੇਲ ਸਿੰਘ ਸੰਗਤਪੁਰਾ,ਸ਼੍ਰੋਮਣੀ ਕਮੇਟੀ ਮੈਂਬਰ ਸੁਖਹਰਪ੍ਰੀਤ ਸਿੰਘ ਰੋਡੇ,ਸਰਕਲ ਪ੍ਰਧਾਨ ਬਲਤੇਜ ਸਿੰਘ ਲੰਗੇਆਣਾ,ਕੁਲਦੀਪ ਸਿੰਘ ਜੋਗੇਵਾਲਾ,ਸੁਖਦੀਪ ਸਿੰਘ ਰੋਡੇ,ਮਾ: ਗੁਰਦੀਪ ਸਿੰਘ ਮਹੇਸ਼ਰੀ,ਬਚਿੱਤਰ ਸਿੰਘ ਕਾਲੇਕੇ,ਤਿਰਲੋਚਨ ਸਿੰਘ ਕਾਲੇਕੇ,ਸੁਖਦੇਵ ਸਿੰਘ ਸਰਪੰਚ ਸੰਗਤਪੁਰਾ,ਐਮ.ਸੀ. ਨੰਦ ਸਿੰਘ ਬਰਾੜ ਬਾਘਾਪੁਰਾਣਾ,ਸਰਪੰਚ ਸੁਖਵਿੰਦਰ ਸਿੰਘ ਜੌੜਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਹਾਜਰ ਸਨ।