ਆਈ.ਐਸ.ਐਫ.ਕਾਲਜ ਆਫ ਫਾਰਮੇਸੀ ਵਿਖੇ ਵਿਸ਼ਵ ਫਾਰਮਾਸਿਸਟ ਦਿਵਸ ਤੇ ਇਕ ਰੋਜ਼ਾ ਕਾਂਫਰੰਸ ਦਾ ਆਯੋਜਨ
ਮੋਗਾ, 26 ਸਤੰਬਰ (ਜਸ਼ਨ)-ਆਈ.ਐਸ.ਐਫ.ਕਾਲਜ ਆਫ ਫਾਰਮੇਸੀ ਮੋਗਾ ਵਿਖੇ ਵਿਸ਼ਵ ਫਾਰਮਾਸਿਸਟ ਦਿਵਸ ਤੇ ਇਕ ਰੋਜ਼ਾ ਕਾਂਫਰੰਸ ਦਾ ਆਯੋਜਨ ਕੀਤਾ ਗਿਆ, ਜਿਸਦੀ ਸ਼ੁਰੂਆਤ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸੱਕਤਰ ਜਿਨੇਸ਼ ਗਰਗ, ਮੁੱਖ ਮਹਿਮਾਨ ਸਿਵਲ ਹਸਪਤਾਲ ਮੋਗਾ ਦੇ ਚੀਫ ਏਪੀਡੀਮੋਲੋਜਿਸਟ ਡਾ. ਮਨੀਸ਼ ਅਰੋੜਾ ਅਤੇ ਵਿਸ਼ੇਸ਼ ਮਹਿਮਾਨ ਡਾ: ਦੀਪਿਕਾ ਬਾਂਸਲ ਆਦਿ ਨੇ ਸਾਂਝੇ ਤੌਰ ਤੇ ਸਾਂਝੇ ਤੌਰ ਤੇ ਜੋਯਤੀ ਜਗਾ ਕੇ ਕੀਤੀ। ਇਸ਼ ਮੌਕੇ ਸੰਸਥਾ ਦੇ ਡਾਇਰੈਕਟਰ ਡਾ: ਜੀ.ਡੀ. ਗੁਪਤਾ ਨੇ ਆਏ ਹੋਏ ਮੁੱਖ ਮਹਿਮਾਨ ਡਾ. ਮਨੀਸ਼ ਅਰੋੜਾ ਨੂੰ ਤੁਲਸੀ ਦਾ ਪੌਦਾ ਦੇ ਕੇ ਸਵਾਗਤ ਕੀਤਾ। ਉਹਨਾਂ ਇਕ ਰੋਜ਼ਾ ਕਾਂਫਰੰਸ ਦਾ ਮੁੱਖ ਮੰਤਵ ਤੇ ਜਾਣੂ ਕਰਵਾਇਆ। ਕਾਨਫਰੰਸ ਨੂੰ ਸੰਬੋਧਨ ਕਰਦੇ ਮੁੱਖ ਮਹਿਮਾਨ ਡਾ. ਮਨੀਸ਼ ਅਰੋੜਾ ਨੇ ਰੋਲ ਆਫ ਫਾਰਮਾਸਿਸਟ ਇਨ ਹੈਲਥ ਕੇਅਰ ਤੇ ਜਾਣਕਾਰੀ ਦਿਤੀ। ਡਾ. ਅਰੋੜਾ ਨੇ ਦੱਸਿਆ ਕਿ ਡਾਕਟਰ ਦੇ ਨਾਲ ਫਾਰਮਾਸਿਸਟ ਦਾ ਵੀ ਹੈਲਥ ਕੇਅਰ ਵਿਚ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਇਸਦੇ ਨਾਲ ਹੀ ਇਸ ਤੇ ਵਿਸ਼ੇਸ਼ ਜੋਰ ਦਿਤਾ ਕਿ ਡਾਕਟਰ ਵੱਲੋਂ ਲਿਖੀ ਪਰਚੀ ਵਿਚ ਕਮੀ ਕਾਰਨ ਯਾਨੀ ਕਿ ਲਿਖਿਆ ਕੁੱਝ ਹੋਰ ਹੁੰਦਾ ਹੈ, ਜਦ ਕਿ ਉਸਨੂੰ ਗਲਤ ਪੜ ਜਾ ਸੁਣ ਲਿਆ ਜਾਂਦਾ ਹੈ। ਜਿਸ ਕਾਰਨ ਦਵਾਈ ਦੀ ਸਹੀ ਮਾਤਰਾ ਅਤੇ ਸਹੀ ਦਵਾ ਮਰੀਜ ਨੂੰ ਨਹੀਂ ਮਿਲ ਪਾਉਦੀ ਅਤੇ ਉਹ ਹੋਰਨਾਂ ਸਮੱਸਿਆਵਾਂ ਨਾਲ ਘਿਰ ਜਾਂਦਾ ਹੈ। ਇਸ ਮੌਕੇ ਨਾਈਪਰ ਦੀ ਸਾਇੰਟਿਸਟ ਡਾ. ਦੀਪਿਕਾ ਬਾਂਸਲ ਨੇ ਆਪਣਾ ਵਿਖਿਆਨ ਮੈਟਾ ਐਨਾਲਿਸਿਸ ਇਨ ਮੈਡੀਕਲ ਰਿਸਰਚ ਤੇ ਜ਼ੋਰ ਦਿੱਤਾ। ਇਸ ਵਿਚ ਉਨਾਂ ਪਹਿਲਾਂ ਤੋਂ ਹੀ ਪ੍ਰਕਾਸ਼ਤ ਲਿਟਰੇਟਰ ਦੀ ਐਨਲਾਸਿਸ ਕਰਕੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰਨ ਦੀ ਵਿਧੀਆਂ ਤੇ ਜਾਣੂੰ ਕਰਵਾਇਆ, ਜਿਸ ਵਿਚ ਉਹਨਾਂ ਸਾਰਿਆ ਨਵੀਂਆ ਤਕਨੀਕੀ ਸਾਫਟਵੇਅਰ ਬਾਰੇ ਵਿਸਤਾਰ ਪੂਰਵਕ ਜਾਣੂ ਕਰਵਾਇਆ। ਇਸ ਦੇ ਨਾਲ ਹੀ ਉਹਨਾਂ ਰਿਸਰਚ ਦਾ ਸਭ ਤੋਂ ਮਹੱਤਵਪੂਰਨ ਭਾਗ ਜਾਟਾ ਐਨਾਲਿਸਿਸ ਹੁੰਦਾ ਹੈ, ਉਸ ਤੇ ਵਿਸਤਾਰ ਚਰਚਾ ਕੀਤੀ, ਜੋ ਕਿ ਅੰਤਰਾਸ਼ਟਰੀ ਪੱਧਰ ਤੇ ਮਾਨਤਾ ਪ੍ਰਾਪਤ ਹੈ। ਕਾਂਫਰੰਸ ਵਿਚ ਆਏ ਹੋਏ ਮੁੱਖ ਮਹਿਮਾਨਾਂ ਦਾ ਫਾਰਮ ਡੀ. ਵਿਭਾਗ ਦੇ ਮੁੱਖੀ ਡਾ. ਮਹਿੰਦਰ ਸਿੰਘ ਰਾਠੌੜ ਨੇ ਧੰਨਵਾਦ ਕੀਤਾ। ਕਾਂਫਰੰਸ ਵਿਚ ਸਟੇਜ ਦਾ ਸੰਚਾਲਨ ਪ੍ਰੋ. ਅਰਪਪਨਦੀਪ ਤੇ ਪ੍ਰੋ. ਸੀਮਾ ਬਰਾੜ ਨੇ ਸਾਂਝੇ ਤੌਰ ਤੇ ਕੀਤਾ। ਕਾਨਫਰੰਸ ਦਾ ਸਮਾਪਨ ਰਾਸ਼ਟਰੀ ਗੀਤ ਨਾਲ ਕੀਤਾ ਗਿਆ।