ਰੋਟਰੀ ਕਲੱਬ ਮੋਗਾ ਰਾਇਲ ਨੇ ਸਕੂਲੀ ਬੱਚਿਆਂ ਨੂੰ ਵੰਡੇ ਬੂਟ

ਮੋਗਾ, 26 ਸਤੰਬਰ (ਜਸ਼ਨ)- ਰੋਟਰੀ ਕਲੱਬ ਮੋਗਾ ਰਾਇਲ ਵੱਲੋਂ ਲੋਕ ਭਲਾਈ ਦੇ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਦਿਆਂ ਮੋਗਾ ਦੇ ਅੱੇਸ ਡੀ ਸਕੂਲ ਵਿਖੇ ਸਕੂਲੀ ਬੱਚਿਆਂ ਨੂੰ ਬੂਟ ਜੁੁਰਾਬਾਂ ਵੰਡੀਆਂ। ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜੇਸ਼ ਗੁਪਤਾ ਨੇ ਕਿਹਾ ਕਿ ਸਰਦੀਆਂ ਦੇ ਮੌਸਮ ਨੂੰ ਮੁੱਖ ਰੱਖਦਿਆਂ ਕਲੱਬ ਵੱਲੋਂ ਬੱਚੀਆਂ ਨੂੰ ਬੂਟ ਜੁਰਾਬਾਂ ਦਿੱਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਇਸ ਪ੍ਰੌਜੈਕਟ ਦੇ ਚੇਅਰਮੈਨ ਅਮੋਲ ਸੂਦ ਅਤੇ ਸੈਕਟਰੀ ਰਾਜੀਵ ਅਰੋੜਾ ਨੂੰ ਜਦੋਂ ਪਤਾ ਚੱਲਿਆ ਕਿ ਇਸ ਸਕੂਲ ਦੀਆਂ ਬੱਚੀਆਂ ਕੋਲ ਆਉਣ ਵਾਲੇ ਠੰਡ ਦੇ ਮੌਸਮ ਲਈ ਬੂਟ ਜਰਾਬਾਂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਤਾਂ ਉਹਨਾਂ ਨੇ ਇਸ ਸਕੂਲ ਦੀ ਪਿ੍ਰੰਸੀਪਲ ਨਾਲ ਸੰਪਰਕ ਕਰਕੇ ਅੱਜ ਕਰੀਬ 150 ਬੱਚਿਆਂ ਨੂੰ ਬੂਟ ਜਰਾਬਾਂ ਦਿੱਤੀਆਂ । ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜੇਸ਼ ਗੁਪਤਾ ਅਤੇ ਸੈਕਟਰੀ ਰਾਜੀਵ ਅਰੋੜਾ ਨੇ ਸਕੂਲ ਪਿ੍ਰੰਸੀਪਲ ਨੂੰ ਭਰੋਸਾ ਵੀ ਦਿੱਤਾ ਕਿ ਜਦੋਂ ਵੀ ਉਹਨਾਂ ਦੇ ਸਕੂਲ ਦੇ ਬੱਚਿਆਂ ਅਤੇ ਸਕੂਲ ਲਈ ਕੋਈ ਮਦਦ ਦੀ ਲੋੜ ਹੋਵੇਗੀ ਤਾਂ ਹਮੇਸ਼ਾ ਰੋਟਰੀ ਕਲੱਬ ਮੋਗਾ ਰਾਇਲ ਸਹਾਇਤਾ ਲਈ ਅੱਗੇ ਆਵੇਗਾ ਤਾਂ ਕਿ ਬੱਚੇ ਪੜਾਈ ਮਨ ਲਗਾ ਕੇ ਕਰ ਸਕਣ। ਇਸ ਮੌਕੇ ਸਕੂਲ ਸਟਾਫ਼ ਤੋਂ ਇਲਾਵਾ ਕਲੱਬ ਦੇ ਮੈਂਬਰ ਐਡਵੋਕੇਟ ਸੁਭਾਸ਼ ਬਾਂਸਲ ਸੀ ਏ , ਰਵੀ ਬਾਂਸਲ ,ਰਮੇਸ਼ ਸਿੰਗਲਾ,ਰੂਪੇਸ਼ ਮਜੀਠੀਆ,ਪਰਵੀਨ ਜਿੰਦਲ ,ਸਚਿਨ ਗੋਇਲ,ਸੂਰਜ ਜੈਨ ,ਰਾਜੀਵ ਮਿੱਤਲ ,ਦੀਪਕ ਸਿੰਗਲਾ ਅਤੇ ਪੰਕਜ ਬਾਂਸਲ ਆਦਿ ਹਾਜ਼ਰ ਸਨ। ਸਕੂਲ ਦੀ ਪਿ੍ਰੰਸੀਪਲ ਸ਼੍ਰੀਮਤੀ ਸੋਨੀਆ ਨੇ ਕਲੱਬ ਮੈਂਬਰਾਂ ਦਾ ਧੰਨਵਾਦ ਕਰਨ ਉਪਰੰਤ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਰੋਟਰੀ ਕਲੱਬ ਵੱਲੋਂ ਕੀਤੀ ਸਹਾਇਤਾ ਨਾਲ ਵਿਦਿਆਰਥੀਆਂ ਦੀ ਵੱਡੀ ਲੋੜ ਪੂਰੀ ਹੋਈ ਹੈ।