ਮੋਗਾ ਜ਼ਿਲੇ ਦੀਆਂ ਸਮੂਹ ਪੰਚਾਇਤਾਂ ਦਾ 28 ਸਤੰਬਰ ਨੂੰ ਹੋਵੇਗਾ ਵਿਸ਼ਾਲ ਇਕੱਠ:-ਸਰਪੰਚ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ

ਮੋਗਾ,26 ਸਤਬੰਰ (ਸਰਬਜੀਤ ਰੌਲੀ/ਜਸ਼ਨ)  ਪੰਚਾਇਤ ਐਸੋਸੀਏਸ਼ਨ ਜਿਲਾ ਮੋਗਾ ਦੀ ਅਹਿਮ ਮੀਟਿੰਗ 28 ਸਤਬੰਰ ਨੂੰ ਸਵੇਰੇ 9 ਵਜੇ ਮੋਗਾ ਦੇ ਤਾਜ ਰਿਜੈਂਸੀ ਬੁੱਘੀਪੁਰਾ ਚੌਂਕ ਮੋਗਾ ਵਿਖੇ ਰੱਖੀ ਗਈ ਹੈ ਜਿਸ ਵਿਚ ਪੰਚਾਇਤਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਵਿਚਾਰ ਵਟਾਂਦਰਾ ਕਰਦਿਆਂ ਅਗਲੇ ਵੱਡੇ ਪ੍ਰੋਗਰਾਮ ਉਲੀਕੇ ਜਾਣਗੇ। ਇਨਾ ਸਬਦਾ ਦਾ ਪ੍ਰਗਟਾਵਾ ਪੰਚਾਇਤ ਐਸੋਸੀਏਸ਼ਨ ਜ਼ਿਲਾ ਮੋਗਾ ਦੇ ਪ੍ਰਧਾਨ ਸਰਪੰਚ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ । ਉਨਾ ਕਿਹਾ ਕਿ ਸਰਕਾਰ ਦੀਆਂ ਵਿਕਾਸ ਮਾਰੂ ਨੀਤੀਆਂ ਖਿਲਾਫ ਪੰਚਾਇਤ ਸਕੱਤਰ,ਜੇ ਈ ,ਗਰਾਮ ਸੇਵਕਾਂ ,ਪੰਚਾਇਤ ਅਫਸਰਾਂ ਤੋਂ ਇਲਾਵਾ ਪੰਜਾਬ ਹਰਿਆਣਾ ਐਂਡ ਹਰਿਆਣਾ ਹਾਈਕੋਟ ਦੇ ਵਕੀਲ ਵੀ ਕਾਨੂੰਨੀ ਸਲਾਹ ਦੇਣ ਲਈ ਪਹੁੰਚ ਰਹੇ ਹਨ । ਉਨਾ ਕਿਹਾ ਕਿ ਕੈਪਟਨ ਸਰਕਾਰ ਨੇ ਸਰਪੰਚਾਂ/ਪੰਚਾਂ ਨੂੰ ਮਾਣ ਭੱਤਾ ਤਾਂ ਕੀ ਦੇਣਾ ਸੀ ਉਲਟਾ ਹਰ ਜਗਾ ਤੇ ਪੰਚਾਇਤਾਂ ਨੂੰ ਜ਼ਲੀਲ ਕਰਕੇ ਉਨਾ ਦੇ ਅਧਿਕਾਰਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ । ਉਹਨਾ ਕਿਹਾ ਇਹਨਾਂ ਸਾਰੀਆ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲੇ ਦੀਆਂ ਸਮੂਹ ਪੰਚਾਇਤਾਂ 28  ਸਤਬੰਰ ਦੇ ਇਕੱਠ ਵਿੱਚ  ਪਹੁੰਚ ਕੇ ਏਕੇ ਦਾ ਸਬੂਤ ਦੇਣ । ੳਹੁਨਾਂ ਕਿਹਾ ਇਸ ਇਕੱਠ ਨੂੰ ਸੰਬੋਧਨ ਕਰਨ ਲਈ ਪੰਜਾਬ ਐਸੋਏਸੀਅਨ ਦੇ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਮਾਵੀ,ਸੂਬਾ ਸਕੱਤਰ ਪ੍ਰਧਾਨ ਗੁਰਜੀਵਨ ਸਿੰਘ,ਗ੍ਰਾਮ ਸੇਵਕ ਸੂਬਾ ਪ੍ਰਧਾਨ ਸ: ਕੰਗ,ਐਸੋਏਸੀਅਨ ਸੂਬਾ ਪ੍ਰਧਾਨ ਸੁਰਜੀਤ ਸਿੰਘ ਰਾੳੂਕੇ ਪਹੁੰਚ ਰਹੇ ਹਨ। ਉਹਨਾਂ ਜ਼ਿਲੇ ਦੇ ਸਮੂਹ ਪੰਚਾਂ ਸਰਪੰਚਾਂ,ਗ੍ਰਾਮ ਸੇਵਕਾਂ ,ਪੰਚਾਇਤ ਸਕੱਤਰਾਂ ਅਤੇ ਪੰਚਾਇਤ ਅਫਸਰਾਂ ਨੂੰ ਸਮਂੇ ਸਿਰ ਪਹੁੰਚਣ ਦੀ ਅਪੀਲ ਕੀਤੀ।