ਆਰ.ਆਈ.ਈ.ਸੀ. ਨੇ ਲਗਵਾਇਆ ਰਮਨਜੋਤ ਕੌਰ ਦਾ ਕੈਨੇਡਾ ਦਾ ਸਟੂਡੈਂਟ ਵੀਜ਼ਾ
ਮੋਗਾ, 18ਸਤੰਬਰ (ਜਸ਼ਨ):ਮਾਲਵੇ ਖੇਤਰ ਦੀ ਆਰ.ਆਈ.ਈ.ਸੀ. ਇਮੀਗਰੇਸ਼ਨ ਸੰਸਥਾ ਵਧੇਰੇ ਵਿਦਿਆਰਥੀਆਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ਾ ਲਗਵਾ ਕੇ ਉਨਾਂ ਦੇ ਸੁਪਨਿਆਂ ਨੂੰ ਵੀ ਪੂਰਾ ਕਰ ਰਹੀ ਹੈ। ਸੰਸਥਾ ਦੀ ਵੱਡੀ ਖਾਸੀਅਤ ਹੈ ਕਿ ਜੋ ਵਿਦਿਆਰਥੀ ਹੋਰਨਾਂ ਸੰਸਥਾਵਾਂ ਤੋਂ ਨਿਰਾਸ਼ ਹੋ ਕੇ ਆਉਂਦੇ ਹਨ, ਉਨਾਂ ਦਾ ਵੀ ਵੀਜ਼ਾ ਵਧੀਆ ਢੰਗ ਨਾਲ ਫ਼ਾਈਲ ਤਿਆਰ ਕਰਵਾ ਕੇ ਘੱਟ ਸਮੇਂ ਵਿਚ ਲਗਵਾਇਆ ਜਾਂਦਾ ਹੈ। ਸੰਸਥਾ ਦੇ ਡਾਇਰੈਕਟਰਜ਼ ਰੋਹਿਤ ਬਾਂਸਲ ਅਤੇ ਕੀਰਤੀ ਬਾਂਸਲ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਿਨਾਂ ਦੇ ਬੈਂਡ 5 ਹਨ, 2-3 ਸਾਲਾ ਗੈਪ ਹੈ ਜਾਂ ਕੈਨੇਡਾ ਜਾ ਕੇ ਪੜਾਈ ਦੇ ਇਛੁਕ ਹਨ ਉਨਾਂ ਦਾ ਵੀਜ਼ਾ ਵੀ ਤੁਰੰਤ ਲਗਵਾਇਆ ਜਾਂਦਾ ਹੈ ਅਤੇ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਉਂਣ ਦਿੱਤੀ ਜਾਂਦੀ। ਹਰ ਵਾਰ ਦੀ ਤਰਾਂ ਇਸ ਵਾਰ ਰਮਨਜੋਤ ਕੌਰ ਪੁੱਤਰੀ ਦਵਿੰਦਰ ਸਿੰਘ ਵਾਸੀ ਮਹਿਣਾ ਦਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਲਗਵਾਇਆ ਗਿਆ। ਇਸ ਸਮੇਂ ਵੀਜ਼ਾ ਲੱਗਣ ’ਤੇ ਰਮਨਜੋਤ ਕੌਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਡਾਇਰੈਕਟਰਜ਼ ਅਤੇ ਸਟਾਫ਼ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਡਾਇਰੈਕਟਰ ਬਾਂਸਲ ਨੇ ਦੱਸਿਆ ਕਿ ਵਿਦਿਆਰਥੀ ਐਸ.ਪੀ.ਪੀ. ਕੈਟਾਗਿਰੀ ਦੇ ਵਿਚ ਵੀਜ਼ਾ 6 ਬੈਂਡ ਨਾਲ ਤੁਰੰਤ ਅਪਲਾਈ ਕਰ ਸਕਦੇ ਹਨ ਕਿਉਂ ਕਿ ਜਨਵਰੀ 2018 ਤੱਕ ਇਸ ਦੀਆਂ ਲਿਮਟਿਡ ਸੀਟਾਂ ਹਨ। ਵਧੇਰੇ ਜਾਣਕਾਰੀ ਲਈ ਵਿਦਿਆਰਥੀ ਸੰਸਥਾ ਨਾਲ ਸੰਪਕਰ ਕਰ ਸਕਦੇ ਹਨ।