ਕਿਸਾਨਾਂ ਅਤੇ ਸਕੱਤਰਾਂ ਨੂੰ ਬੈਂਕ ਵੱਲੋਂ ਕੋਈ ਮੁਸ਼ਕਿਲ ਨਹੀਂ ਆਵੇਗੀ :ਖਣਮੁੱਖ ਭਾਰਤੀ ਪੱਤੋ

*ਕੇਂਦਰੀ ਸਹਿਕਾਰੀ ਬੈਂਕ ਮੋਗਾ ਦਾ ਹੋਇਆ ਆਮ ਇਜਲਾਸ

ਮੋਗਾ,15 ਸਤੰਬਰ(ਜਸ਼ਨ)-ਕਿਸਾਨਾਂ ਅਤੇ ਸਕੱਤਰਾਂ ਨੂੰ ਬੈਂਕ ਵੱਲੋਂ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਡਾਇਰੈਕਟਰ ਖਣਮੁੱਖ ਭਾਰਤੀ ਪੱਤੋ ਨੇ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਯਾਦਗਾਰੀ ਹਾਲ ਵਿਚ ਸੈਂਟਰਲ ਕੋ-ਆਪ੍ਰੇਟਿਵ ਬੈਂਕ ਦਾ ਆਮ ਇਜਲਾਸ ਦੀ ਪ੍ਰਧਾਨਗੀ ਕਰਨ ਉਪਰੰਤ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਆਮ ਇਜਲਾਸ ਵਿਚ ਪੰਜਾਬ ਅਤੇ ਮੋਗਾ ਸਹਿਕਾਰੀ ਬੈਂਕਾਂ ਨਾਲ ਸਬੰਧਿਤ ਸੁਸਾਇਟੀਆਂ ਦੇ ਪ੍ਰਧਾਨ ਅਤੇ ਸਕੱਤਰਾਂ ਨੇ ਹਾਜਰੀ ਭਰੀ। ਇਸ ਆਮ ਇਜਲਾਸ ਵਿਚ ਬੈਂਕ ਦੇ ਅੰਕੜੇ ਵਿਭਾਗ ਦੇ ਮੁਖੀ ਸਰਬਜੀਤ ਸਿੰਘ ਬਰਾੜ ਨੇ ਬੈਂਕ ਦੀ ਬੈਲੇਂਸ ਸ਼ੀਟ ਨੂੰ ਪੜ ਕੇ ਸੁਣਾਇਆ ਅਤੇ ਸਹਿਮਤੀਆਂ ਨਾਲ ਬੈਂਕ ਦੇ ਲਾਭ ਨੂੰ ਪਾਸ ਕੀਤਾ ਗਿਆ। ਜਿਲਾ ਮੈਨੇਜਰ ਵੱਲੋਂ ਬੈਲੇਂਸ ਸੀਟ ’ਤੇ ਕੀਤੇ ਇਤਰਾਜਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦੇ ਕੇ ਜਾਣੂ ਕਰਵਾਇਆ ਗਿਆ। ਆਖੀਰ ਵਿਚ ਖਣਮੁੱਖ ਭਾਰਤੀ ਪੱਤੋ ਨੇ ਸੁਸਾਇਟੀ ਪ੍ਰਧਾਨ ਅਤੇ ਸਕੱਤਰਾਂ ਦੀਆਂ ਮੁਸ਼ਕਿਲਾਂ ਸੁਣਨ ਉਪਰੰਤ ਉਨਾਂ ਨੂੰ ਰਲ ਕੇ ਹੱਲ ਕਰਨ ਵਿਚ ਸਹਿਮਤੀ ਪ੍ਰਗਟਾਈ ਅਤੇ ਆਮ ਇਜਲਾਸ ਵਿਚ ਪਹੁੰਚੇ ਵੱਧ ਚੜ ਕੇ ਸਾਰੇ ਮੈਂਬਰਾਂ ਅਤੇ ਸਕੱਤਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਅਵਤਾਰ ਸਿੰਘ, ਧਰਵਿੰਦਰ ਸਿੰਘ, ਰਜਿੰਦਰ ਸਿੰਘ, ਕਰਮ ਸਿੰਘ, ਮੁਕੰਦ ਸਿੰਘ, ਜੋਗਿੰਦਰ ਸਿੰਘ, ਜਸਵਿੰਦਰ ਸਿੰਘ, ਗੁਰਤੇਜ ਸਿੰਘ ਸਾਰੇ ਡਾਇਰੈਕਟਰ ਆਫ ਬੋਰਡ, ਜਿਲਾ ਮੈਨੇਜਰ ਸੀ.ਬੀ. ਮੋਗਾ, ਗੁਰਮੀਤ ਸਿੰਘ ਭਾਗੀਕੇ, ਸੂਬਾ ਪ੍ਰਧਾਨ ਮੇਜਰ ਸਿੰਘ ਗਿੱਲ, ਜਿਲਾ ਪ੍ਰਧਾਨ ਗੁਰਮੀਤ ਸਿੰਘ ਗਲੋਟੀ, ਜਨਰਲ ਸਕੱਤਰ ਸਤਿੰਦਰ ਸਿੰਘ ਗਗੜਾ, ਜਗਤਾਰ ਸਿੰਘ ਨਿਹਾਲ ਸਿੰਘ ਵਾਲਾ, ਸੁਰਜੀਤ ਸਿੰਘ ਟੂਟੀਆ ਪ੍ਰਧਾਨ ਮੋਗਾ, ਨਛੱਤਰ ਸਿੰਘ ਬਾਘਾਪੁਰਾਣਾ, ਇਕਬਾਲ ਸਿੰਘ ਸਾਬਕਾ ਮੀਤ ਪ੍ਰਧਾਨ ਤੋਂ ਇਲਾਵਾ ਸਾਰੇ ਸਹਿਕਾਰੀ ਸਭਾ ਦੇ ਸਕੱਤਰ ਤੇ ਮੈਂਬਰ ਹਾਜ਼ਰ ਸਨ। .