ਬੀ.ਐੱਡ. ਕਾਲਜ ਸੁਖਾਨੰਦ ਵਿਖੇ ਮਨਾਇਆ ਹਿੰਦੀ ਦਿਵਸ
ਸਮਾਲਸਰ,15 ਸਤੰਬਰ (ਜਸਵੰਤ ਗਿੱਲ)-ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ ਕਾਲਜ ਆਫ਼ ਐਜੂਕੇਸ਼ਨ, ਸੁਖਾਨੰਦ ਵਿਖੇ ਹਿੰਦੀ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ।ਇਸ ਮੌਕੇ ਸੰਸਥਾ ਦੇ ਵਾਈਸ ਚੇਅਰਮੈਨ ਮੱਖਣ ਸਿੰਘ, ਪਿ੍ਰੰਸੀਪਲ ਡਾ. ਰਵਿੰਦਰ ਕੌਰ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਹੋਏ। ਮੰਚ ਦਾ ਸੰਚਾਲਨ ਨਵਰੀਤ ਕੌਰ ਅਤੇ ਮਨਪ੍ਰੀਤ ਕੌਰ ਨੇ ਸਾਂਝੇ ਤੌਰ ’ਤੇ ਕੀਤਾ। ਵਿਦਿਆਰਥਣ ਅਮਨਦੀਪ ਕੌਰ ਬੀ.ਐੱਡ. ਭਾਗ ਪਹਿਲਾ ਨੇ ਹਿੰਦੀ ਦਿਵਸ ਦੇ ਇਤਿਹਾਸ ਬਾਰੇ ਚਾਨਣਾ ਪਾਇਆ ਤੇ ਸਭ ਨੂੰ ਹਿੰਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਵਿਦਿਆਰਥਣ ਗੁਰਪ੍ਰੀਤ ਕੌਰ ਬੀ.ਐੱਡ. ਭਾਗ ਦੂਜਾ ਨੇ ਹਿੰਦੀ ਭਾਸ਼ਾ ਦੀ ਸਾਡੀ ਜਿੰਦਗੀ ਵਿੱਚ ਲੋੜ ਬਾਰੇ ਜਾਣੂ ਕਰਵਾਇਆ। ਹਰਮਨਪ੍ਰੀਤ ਕੌਰ ਬੀ.ਐੱਡ. ਭਾਗ ਦੂਜਾ ਨੇ ਸੂਬਾਈ ਭਾਸ਼ਾ ਨਾਲ ਹੀ ਕੌਮੀ ਭਾਸ਼ਾ ਦੇ ਗਿਆਨ ਦੀ ਲੋੜ ਉੱਪਰ ਜ਼ੋਰ ਦਿੱਤਾ। ਅਮਨਦੀਪ ਕੌਰ ਬੀ.ਐੱਡ. ਭਾਗ ਦੂਜਾ ਨੇ ਕਵਿਤਾ ਦੀ ਪੇਸ਼ਕਾਰੀ ਬੜੇ ਖੂਬਸੂਰਤ ਅੰਦਾਜ਼ ਨਾਲ ਕੀਤੀ। ਕਿਰਨਪ੍ਰੀਤ ਕੌਰ ਬੀ.ਐੱਡ. ਭਾਗ ਪਹਿਲਾ,ਮਨਪ੍ਰੀਤ ਕੌਰ ਬੀ.ਐੱਡ. ਭਾਗ ਦੂਜਾ,ਲਵਪ੍ਰੀਤ ਕੌਰ ਬੀ.ਐੱਡ. ਭਾਗ ਪਹਿਲਾ, ਨੀਲੋ ਕੌਰ ਬੀ.ਐੱਡ. ਭਾਗ ਦੂਜਾ ਨੇ ਬਹੁਤ ਵਧੀਆ ਚਾਰਟ ਬਣਾ ਕੇ ਪੇਸ਼ ਕੀਤੇ। ਅੰਤ ਵਿੱਚ ਸਮੂਹ ਸਟਾਫ ਦੁਆਰਾ ਵਿਦਿਆਰਥਣਾਂ ਨੂੰ ਹਿੰਦੀ ਦਿਵਸ ਦੀ ਵਧਾਈ ਦਿੱਤੀ ਗਈ।