ਡਾ: ਐਸ.ਪੀ. ਸਿੰਘ ਓਬਰਾਏ ਲਾਮਿਸਾਲ ਸਖਸ਼ੀਅਤ ਦੇ ਮਾਲਕ- ਗੁਰਮੀਤ ਸਿੰਘ
ਮੋਗਾ,11 ਸਤੰਬਰ (ਜਸ਼ਨ)-ਡਾ. ਐਸ.ਪੀ. ਸਿੰਘ ਉਬਰਾਏ ਜੀ ਦੀ ਸ਼ਖਸ਼ੀਅਤ ਲਾਮਿਸਾਲ ਹੈ ਤੇ ਉਹਨਾਂ ਵੱਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਹਰ ਪਾਸਿਓਂ ਪ੍ਰਸ਼ੰਸ਼ਾ ਹੋ ਰਹੀ ਹੈ । ਉਹਨਾਂ ਵੱਲੋਂ ਹਰ ਜਿਲੇ ਵਿੱਚ ਮੁਫਤ ਕੰਪਿਊਟਰ ਅਤੇ ਸਿਲਾਈ ਕੇਂਦਰ ਖੋਲੇ ਜਾ ਰਹੇ ਹਨ, ਹੁਸ਼ਿਆਰ ਵਿਦਿਆਰਥੀਆਂ ਨੂੰ ਸਕਾਲਰਸ਼ਿੱਪ ਦਿੱਤੀ ਜਾ ਰਹੀ ਹੈ, ਸਾਫ ਪਾਣੀ ਲਈ ਸਕੂਲਾਂ ਵਿੱਚ ਆਰ.ਓ. ਲਗਾਏ ਜਾ ਰਹੇ ਹਨ, ਅੱਖਾਂ ਦੇ ਮੁਫਤ ਲੈਂਜ਼ ਕੈਂਪ ਲਗਾਏ ਜਾ ਰਹੇ ਹਨ, ਡਾਇਲਸਿਸ ਕੇਂਦਰ ਅਤੇ ਮਲਟੀਸਪੈਸ਼ਲਟੀ ਹਸਪਤਾਲ ਖੋਲੇ ਜਾ ਰਹੇ ਹਨ, ਲੋੜਵੰਦ ਮਰੀਜਾਂ ਨੂੰ ਇਲਾਜ਼ ਲਈ ਸਹਾਇਤਾ ਦਿੱਤੀ ਜਾ ਰਹੀ ਹੈ, ਬਿਰਧ ਆਸ਼ਰਮ ਅਤੇ ਰੈਣ ਬਸੇਰੇ ਬਣਾਏ ਜਾ ਰਹੇ ਹਨ ਅਤੇ ਵਿਧਵਾ ਔਰਤਾਂ ਨੂੰ ਬੱਚਿਆਂ ਦੀ ਪੜਾਈ ਅਤੇ ਪਾਲਣ ਪੋਸ਼ਣ ਲਈ ਪੈਨਸ਼ਨ ਦੇ ਕੇ ਹਰ ਪੱਖ ਤੋਂ ਲੋੜਵੰਦ ਅਤੇ ਸਮਾਜ ਵਿੱਚ ਪਛੜ ਚੁੱਕੇ ਲੋਕਾਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਲਈ ਅਨੇਕਾਂ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ । ਇਹਨਾਂ ਵਿਚਾਰਾਂ ਦਾ ਪ੍ਗਟਾਵਾ ਸ. ਗੁਰਮੀਤ ਸਿੰਘ ਤਹਿਸੀਲਦਾਰ ਬਾਘਾ ਪੁਰਾਣਾ ਨੇ ਅੱਜ ਸਰਬੱਤ ਦਾ ਭਲਾ ਦਫਤਰ ਮੋਗਾ ਵਿਖੇ 160 ਵਿਧਵਾ ਔਰਤਾਂ ਨੂੰ ਪੈਨਸ਼ਨਾਂ ਦੇ ਚੈਕ ਤਕਸੀਮ ਕਰਨ ਮੌਕੇ ਕੀਤਾ । ਇਸ ਮੌਕੇ ਸਮਾਜ ਸੇਵਾ ਸੁਸਾਇਟੀ ਮੋਗਾ ਦੇ ਪ੍ਧਾਨ ਗੁਰਸੇਵਕ ਸੰਨਿਆਸੀ ਨੇ ਕਿਹਾ ਕਿ ਡਾ. ਉਬਰਾਏ ਵਰਗੇ ਇਨਸਾਨ ਦੁਨੀਆਂ ਤੇ ਕਦੇ ਕਦਾਈਂ ਹੀ ਪੈਦਾ ਹੁੰਦੇ ਹਨ, ਜੋ ਪੈਸਾ ਹੋਣ ਦੇ ਨਾਲ ਨਾਲ ਲੋੜਵੰਦ ਲੋਕਾਂ ਤੇ ਖਰਚਣ ਦਾ ਮਾਦਾ ਵੀ ਰੱਖਦੇ ਹਨ । ਇਸ ਮੌਕੇ ਸਰਬੱਤ ਦਾ ਭਲਾ ਮੋਗਾ ਇਕਾਈ ਦੇ ਪ੍ਧਾਨ ਹਰਜਿੰਦਰ ਸਿੰਘ ਚੁਗਾਵਾਂ ਨੇ ਟਰੱਸਟ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਤੇ ਇਹ ਦੱਸਿਆ ਕਿ ਇਹ ਪੈਨਸ਼ਨ ਵਿਧਵਾ ਔਰਤਾਂ ਨੂੰ ਬੱਚਿਆਂ ਦੀ ਪੜਾਈ ਅਤੇ ਪਾਲਣ ਪੋਸ਼ਣ ਲਈ ਦਿੱਤੀ ਜਾਂਦੀ ਹੈ । ਇਸ ਮੌਕੇ ਟਰੱਸਟ ਦੀ ਮੋਗਾ ਇਕਾਈ ਦੇ ਕੈਸ਼ੀਅਰ ਮਹਿੰਦਰ ਪਾਲ ਲੂੰਬਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਪੈਨਸ਼ਨਰਾਂ ਨੂੰ ਜਰੂਰੀ ਨਿਰਦੇਸ਼ ਦਿੰਦਿਆਂ ਦੱਸਿਆ ਕਿ ਤਿੰਨ ਸਾਲ ਪੁਰਾਣੀਆਂ ਪੈਨਸ਼ਨਾਂ ਦੀ ਨਵੇਂ ਸਿਰਿਓ ਪੜਤਾਲ ਕੀਤੀ ਜਾਵੇਗੀ ਤੇ ਜਾਇਜ ਕੇਸਾਂ ਨੂੰ ਅਗਲੇ ਮਹੀਨੇ ਤੋਂ ਮੁੜ ਪੈਨਸ਼ਨ ਸ਼ੁਰੂ ਕਰ ਦਿੱਤੀ ਜਾਵੇਗੀ। ਤਹਿਸੀਲਦਾਰ ਗੁਰਮੀਤ ਸਿੰਘ ਸੰਸਥਾ ਦੇ ਕੰਮਾਂ ਤੋਂ ਬਹੁਤ ਜਿਆਦਾ ਪ੍ਭਾਵਿਤ ਹੋਏ ਤੇ ਉਹਨਾਂ ਨੇ ਮੌਕੇ ਤੇ ਹੀ ਸੰਸਥਾ ਦੀ ਮੈਂਬਰਸ਼ਿਪ ਲਈ ਅਤੇ ਕਿਹਾ ਕਿ ਸੰਸਥਾ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈ ਕੇ ਮੈਂ ਮਾਨਵਤਾ ਦੇ ਭਲੇ ਲਈ ਕੰਮ ਕਰਨਾ ਚਾਹੁੰਦਾ ਹਾਂ । ਇਸ ਮੌਕੇ ਟਰੱਸਟੀ ਮੈਂਬਰ ਹਰਭਿੰਦਰ ਸਿੰਘ ਜਾਨੀਆਂ, ਜਗਤਾਰ ਸਿੰਘ ਜਾਨੀਆਂ, ਬੇਅਤ ਕੌਰ ਨੰਗਲ, ਰਣਜੀਤ ਸਿੰਘ ਮਾੜੀ ਮੁਸਤਫਾ, ਦਰਸ਼ਨ ਸਿੰਘ ਲੋਪੋ, ਅਵਤਾਰ ਸਿੰਘ ਘੋਲੀਆ, ਦਫਤਰ ਇੰਚਾਰਜ ਜਸਵੀਰ ਕੌਰ, ਟੀਚਰ ਸੁਖਵਿੰਦਰ ਕੌਰ ਝੰਡੇਆਣਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲਾਭਪਾਤਰੀ ਔਰਤਾਂ ਹਾਜ਼ਰ ਸਨ ।