ਕੋਹਲੀ ਸਟਾਰ ਈਮੇਜ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਮੋਗਾ, 21 ਅਗਸਤ(ਜਸ਼ਨ)-ਕੋਹਲੀ ਸਟਾਰ ਈਮੇਜ ਸਕੂਲ ਆਈਲਟਸ, ਸੋਫ਼ਟ ਸਕਿੱਲ, ਈਮੇਜ ਕੰਸਲਟੈਂਟਸ, ਸਪੋਕਨ ਇੰਗਲਿਸ਼ ਆਧੁਨਿਕ ਤਰੀਕੇ ਅਤੇ ਟਿਊਸ਼ਨ ਮੈਥਡ ਰਾਹੀਂ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੂੰ ਆਈਲਟਸ ਦੀ ਤਿਆਰੀ ਕਰਵਾ ਵਧੀਆ ਬੈਂਡ ਹਾਸਿਲ ਕਰਵਾ ਰਹੀ ਹੈ। ਡਾਇਰੈਕਟਰਜ਼ ਭਵਦੀਪ ਸਿਲਕੀ ਕੋਹਲੀ ਤੇ ਰੂਬਨ ਕੋਹਲੀ ਨੇ ਦੱਸਿਆ ਕਿ ਕੋਹਲੀ ਸਟਾਰ ਈਮੇਜ ਸਕੂਲ ਵਿਚ ਵਿਦਿਆਰਥੀ ਨੂੰ ਪੂਰਨ ਜਾਣਕਾਰੀ ਦਿੱਤੀ ਜਾਂਦੀ ਹੈ ਜੇਕਰ ਕਿਸੇ ਵੀ ਵਿਦਿਆਰਥੀ ਨੂੰ ਸਮਝਣ ਵਿਚ ਕੋਈ ਵੀ ਮੁਸ਼ਕਿਲ ਆਉਂਦੀ ਹੈ ਤਾਂ ਉਸ ਨੂੰ ਸੌਖੇ ਢੰਗ ਨਾਲ ਸਮਝਾਇਆ ਜਾਂਦਾ ਹੈ ਜਿਸ ਸਦਕਾ ਵਿਦਿਆਰਥੀ ਆਈਲਟਸ ਵਿਚ ਮੱਲਾਂ ਮਾਰ ਕੇ ਆਪਣਾ ਭਵਿੱਖ ਰੁਸ਼ਨਾ ਰਹੇ ਹਨ। ਹਰ ਵਾਰ ਦੀ ਤਰਾਂ ਇਸ ਵਾਰ ਜਸਵਿੰਦਰ ਕੌਰ ਨੇ 6.5 ਬੈਂਡ ਅਤੇ ਹਰਮਨ ਕੌਰ ਨੇ ਓਵਰਆਲ 7.5 ਬੈਂਡ ਹਾਸਿਲ ਕੀਤੇ।