ਐਸਸੀ ਸਕਾਲਰਸ਼ਿਪ ਨਾ ਰੀਲੀਜ਼ ਹੋਣ ਕਰਕੇ ਪੰਜਾਬ ਦੇ 3 ਲੱਖ ਵਿਦਿਆਰਥੀਆਂ ਦਾ ਭਵਿੱਖ ਹਣੇਰੇ ਵਿੱਚ:ਜੁਆਇੰਟ ਐਕਸ਼ਨ ਕਮੇਟੀ
dtrਮੋਗਾ 20 ਅਗਸਤ (ਜਸ਼ਨ)- ਪੰਜਾਬ ਦੇ 3 ਲੱਖ ਅਨੁਸੂਚਿਤ ਜਾਤੀ ਵਿਦਿਆਰਥੀਆਂ ਲਈ ਪੋਸਟ-ਮੈਟਿ੍ਰਕ ਸਕਾਲਰਸ਼ਿਪ ਫੰਡ ਦਾ ਮੁੱਦਾ ਦਿਨ-ਬ- ਦਿਨ ਹੋ ਗੰਭੀਰ ਹੁੰਦਾ ਜਾ ਰਿਹਾ ਹੈ । ਸਥਿਤੀ ਉਸ ਵੇਲੇ ਹੋਰ ਵੀ ਗੰਭੀਰ ਹੋ ਗਈ, ਜਦੋਂ ਮੋਗਾ ਵਿਖੇ ਸਥਿੱਤ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਬੰਧੰਤ ਗੁਰੂ ਨਾਨਕ ਕਾਲਜ ਨੇ ਅਨੁਸੂਚਿਤ ਜਾਤੀ ਦੇ ਇਕ ਵਿਦਿਆਰਥੀ ਨੂੰ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ । ਸਬੰਧਤ ਕਾਲਜ ਨੇ ਵਿਦਿਆਰਥੀ ਤੋਂ ਦਾਖਲੇ ਲਈ ਫ਼ੀਸ ਦੀ ਮੰਗ ਕੀਤੀ। ਜਿਸ ੳਪਰੰਤ ਇਕ ਵਾਰ ਫਿਰ ਤੋਂ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਦੇ ਮੱਦੇਨਜ਼ਰ 13 ਵੱਖ-ਵੱਖ ਸੰਗਠਨਾਂ ਦੀ ਜੁਆਇੰਟ ਐਕਸ਼ਨ ਕਮੇਟੀ (ਜੇਏਸੀ) (ਜੋ ਪੰਜਾਬ ਦੇ 1000 ਤੋਂ ਵੱਧ ਅਨਏਡਿਡ ਕਾਲਜ ਦੀ ਪ੍ਰਤੀਨਿਧਤਾ ਕਰਦੀ ਹੈ ) ਨੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਤੋਂ ਸਾਲ 2014-15, 2015-16, 2016-17 ਦੀ 1200 ਕਰੋੜ ਰੁਪਏ ਦੀ (ਪੀਐਮਐਸ) ਰਕਮ ਜਲਦ ਰੀਲੀਜ਼ ਕੀਤੇ ਜਾਣ ਦੀ ਅਪੀਲ ਕੀਤੀ ਹੈ। ਇਸ ਸੰਬੰਧੀ ਹਾਲ ਹੀ ਵਿਚ 13 ਵੱਖ-ਵੱਖ ਜੱਥੇਬੰਧੀਆਂ ਦੀ ਇੱਕ ਮੀਟਿੰਗ ਹੋਈ। ਜਿਸ ਵਿਚ ਡਾ: ਜੇ. ਐਸ. ਧਾਲੀਵਾਲ, ਪ੍ਰੈਜ਼ੀਡੈਂਟ, ਪੰਜਾਬ ਅਨਏਡਿਡ ਟੈਕਨੀਕਲ ਇੰਸਟੀਟਿਊਸ਼ਨਜ਼ ਐਸੋਸੀਏਸ਼ਨ (ਪੁਟਿਆ), ਜਗਜੀਤ ਸਿੰਘ ਪ੍ਰਧਾਨ ਬੀ.ਐੱਡ ਐਸੋਸੀਏਸ਼ਨ, ਡਾ. ਅੰਸ਼ੂ ਕਟਾਰੀਆ ਪ੍ਰਧਾਨ ਪੁੱਕਾ, ਰਾਜਿੰਦਰ ਧਨੋਆ ਪਾਲੀਟੈਕਨਿਕ ਐਸੋਸੀਏਸ਼ਨ, ਚਰਨਜੀਤ ਵਲੀਆ ਪ੍ਰਧਾਨ ਨਰਸਿੰਗ ਕਾਲਜਜ ਐਸੋਸੀਏਸ਼ਨ, ਨਿਰਮਲ ਸਿੰਘ ਈ.ਟੀ.ਟੀ. ਫੈਡਰੇਸ਼ਨ, ਮਿਸਟਰ ਜਸਨੀਕ ਸਿੰਘ ਕੱਕੜ, ਬੀ.ਈ.ਡੀ. ਐਸੋਸੀਏਸ਼ਨ (ਪੰਜਾਬ ਯੂਨੀਵਰਸਿਟੀ); ਮਿਸਟਰ ਸਤਵਿੰਦਰ ਸਿੰਘ ਸੰਧੂ, ਬੀ.ਐੱਡ ਐਸੋਸੀਏਸ਼ਨ (ਜੀ.ਐਨ.ਡੀ.ਯੂ), ਮਿਸਟਰ ਸ਼ਿਮਂਸੁ ਗੁਪਤਾ, ਆਈ.ਟੀ.ਆਈ. ਐਸੋਸੀਏਸ਼ਨ, ਸੁਖਮੰਦਰ ਸਿੰਘ ਚੱਠਾ ਪੰਜਾਬ ਅਨਏਡਿਡ ਡਿਗਰੀ ਕਾਲਜਜ ਐਸੋਸੀਏਸ਼ਨ (ਪੀ.ਡੀ.ਸੀ.ਏ.), ਗੁਰਮੀਤ ਸਿੰਘ ਧਾਲੀਵਾਲ ਅਕਾਦਮਿਕ ਸਲਾਹਕਾਰ ਫੋਰਮ (ਏਏਐਫ) ਨੇ ਭਾਗ ਲਿਆ ਅਤੇ ਮਸਲੇ ਨਾਲ ਸੰਬੰਧਤ ਅਗਲੇ ਐਕਸ਼ਨ ਪਲਾਨ ਸੰਬੰਥੀ ਸਲਾਹ ਮਸ਼ਵਰਾ ਕੀਤਾ। ਡਾ: ਜੇ. ਐਸ. ਧਾਲੀਵਾਲ, ਪ੍ਰੈਜ਼ੀਡੈਂਟ, ਪੰਜਾਬ ਅਨਏਡਿਡ ਟੈਕਨੀਕਲ ਇੰਸਟੀਟਿਊਸ਼ਨਜ਼ ਐਸੋਸੀਏਸ਼ਨ (ਪੁਟਿਆ) ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਿਛਲੇ 3 ਸਾਲਾਂ ਤੋਂ ਪੰਜਾਬ ਦੇ ਛੋਟੇ ਅਤੇ ਵੱਡੇ ਪ੍ਰਾਈਵੇਟ ਅਤੇ ਅਣਏਡਿਡ ਕਾਲਜ ਸਰਕਾਰ ਵੱਲੋਂ ਪੀਐਮਐਸ ਜਾਂਚ ਦਾ ਸਾਹਮਣਾ ਕਰ ਰਹੇ ਹਨ , ਜੋ ਕਿ ਫੰਡ ਨਾ ਰੀਲੀਜ ਕਰਨ ਦੀ ਸਰਕਾਰ ਦੀ ਇਕ ਰਣਨੀਤੀ ਹੈ । ਸੀ ਏ ਮਨਮੋਹਨ ਗਰਗ ਵਿੱਤ ਸਕੱਤਰ ਪੁਕਾ ਨੇ ਕਿਹਾ ਕਿ 12 ਸੌ ਕਰੌੜ ਰੁਪਏ ਦਾ ਫੰਡ ਰੀਲੀਜ ਨਾ ਹੋਣ ਕਾਰਨ 100 ਤੋਂ ਵੱਧ ਚੰਗੇ ਕਾਲਜ ਨੂੰ ਬੈਂਕਾਂ ਨੇ ਗੈਰ ਪਰਫੌਰਮਿੰਗ ਅਸਟੇਟ (ਐੱਨ. ਪੀ. ਏ.) ਘੋਸ਼ਿਤ ਕਰ ਦਿਤਾ ਤੇ ਕਬਜ਼ੇ ਅਤੇ ਨਿਲਾਮੀ ਲਈ ਕਾਰਵਾਈ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਰਾਜਿੰਦਰ ਧਨੋਆ ਨੇ ਕਿਹਾ ਕਿ ਸਰਕਾਰ ਵੱਲੋਂ ਖੇਤੀਬਾੜੀ ਸੈਕਟਰ ਵਿਚ ਕਰਜ਼ੇ ਵਿਚ ਕੋਈ ਰਾਹਤ ਨਾ ਦਿੱਤੇ ਜਾਣ ਕਾਰਨ ਪਹਿਲਾਂ ਕਿਸਾਨ ਆਤਮ ਹੱਤਿਆ ਕਰ ਰਹੇ ਸਨ ਪ੍ਰਤੂੰ ਹੁਣ ਸਰਕਾਰ ਦੀਆਂ ਕੂੜ ਨੀਤੀਆਂ ਕਾਰਨ ਸਿੱਖਿਆਵਾਦੀਆਂ ਨੇ ਵੀ ਅਜਿਹੇ ਗੰਭੀਰ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ । ਇਸ ਮੌਕੇ ਓਹਨਾ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਇਸ ਤੋਂ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਵਾਲਾ ਮੰਦਭਾਗਾ ਘਟਨਾਕ੍ਰਮ ਦੁਬਾਰਾ ਵਾਪਰੇ, ਸਰਕਾਰ ਫੰਡ ਰੀਲੀਜ਼ ਕਰ ਦੇਵੇ। ਗੌਰਤਲਬ ਹੈ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਇਕ ਪ੍ਰਾਈਵੇਟ ਆਈ. ਟੀ. ਆਈ ਦੇ ਮਾਲਕ ਸੁਭਾਸ਼ ਭਟੇਜਾ ਨੇ ਆਰਥਿਕ ਤੰਗੀ ਕਾਰਨ ਖੁਦਕੁਸ਼ੀ ਕਰ ਲਈ ਸੀ। ਉਹ ਸਾਲ 2015-16 ਅਤੇ 2016-17 ਲਈ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਵਾਲਾ ਪੀਐਮਐਸ ਫੰਡ ਨਾ ਮਿਲਣ ਕਾਰਨ ਤਨਾਅ ਵਿਚ ਸਨ। ਜਗਜੀਤ ਸਿੰਘ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਅਤੇ ਰਾਜ ਸਰਕਾਰ 30 ਅਗਸਤ ਤਕ 1200 ਕਰੋੜ ਰੁਪਏ ਦੇ ਪੀਐਮਐਸ ਫੰਡ ਨੂੰ ਰੀਲੀਜ ਨਹੀ ਕਰੇਗੀ ਤਾਂ ਜੁਆਇੰਟ ਐਕਸ਼ਨ ਕਮੇਟੀ (ਜੇਏਸੀ) ਮਜ਼ਬੂਰਨ 3 ਲੱਖ ਸਕੂਲਾਂ ਦੇ ਪ੍ਰਬੰਧਕਾਂ ਨਾਲ ਮਿਲ ਕੇ ਧਰਨੇ ਦੇਣਗੇ।