15 ਸਾਲਾਂ ਬਾਅਦ ਮਹੇਸ਼ਰੀ ਦੇ ਸੈਂਟਰ ਸਕੂਲ ਨੂੰ ਮਿਲੀ ਸੈਂਟਰ ਹੈਡ ਟੀਚਰ

ਮੋਗਾ, 18 ਅਗਸਤ (ਪੱਤਰ ਪਰੇਰਕ): ਮੋਗਾ ਜਿਲੇ ਦੇ ਪਿੰਡ ਮਹੇਸ਼ਰੀ ਵਿਖੇ ਪਿਛਲੇ 15 ਸਾਲਾਂ ਤੋਂ ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਵਿੱਚ ਸੈਟਰ ਹੈਡ ਟੀਚਰ ਦੀ ਪੋਸਟ ਖਾਲੀ ਸੀ, ਜਿੱਥੇ ਪੋਰਮਿਲਾ ਕੁਮਾਰੀ ਨੇ ਅਹੁਦਾ ਸੰਭਾਲਿਆ। ਪੋਰਮਿਲਾ ਕੁਮਾਰੀ ਦੇ ਸੈਂਟਰ ਹੈੱਡ ਟੀਚਰ ਵਜੋਂ ਅਹੁਦਾ ਸੰਭਾਲਣ ਮੌਕੇ ਸਕੂਲ ਦੇ ਸਾਬਕਾ ਚੈਅਰਮੈਨ ਸਤਨਾਮ ਸਿੰਘ ਮਹੇਸ਼ਰੀ, ਮਨਜੀਤ ਕੌਰ ਪੰਚ, ਮਨਪ੍ਰੀਤ ਕੌਰ ਪੰਚ, ਜਬਰਜੰਗ ਸਿੰਘ ਪੰਚ, ਨਿਰਮਲ ਸਿੰਘ, ਹਰਦਿਆਲ ਸਿੰਘ, ਬਾਜ ਸਿੰਘ ਆਦਿ ਨੇ ਉਹਨਾਂ ਨੂੰ ਵਧਾਈ ਦਿੱਤੀ। ਇਸ ਮੌਕੇ ਸੰਬੋਧਨ ਕਰਦੇ ਹੋਏ ਸਤਨਾਮ ਸਿੰਘ ਮਹੇਸ਼ਰੀ ਨੇ ਕਿਹਾ ਕਿ ਪਿੰਡ ਦਾ ਸਕੂਲ ਜੋ ਕਿ ਪਿਛਲੇ 15 ਸਾਲਾਂ ਤੋਂ ਸੈਂਟਰ ਹੈਡ ਟੀਚਰ ਨਾ ਹੋਣ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਸੀ, ਉਥੇ ਅੱਜ ਸੈਂਟਰ ਹੈਡ ਟੀਚਰ ਦੇ ਜੁਆਇੰਨ ਕਰਨ ਨਾਲ ਇਸ ਸੈਂਟਰ ਸਕੂਲ ਦੇ ਅਧੀਨ ਪੈਂਦੇ 10 ਪਿੰਡਾਂ ਨੂੰ ਫਾਇਦਾ ਹੋਵੇਗਾ ਜੋਕਿ ਬੱਚਿਆਂ ਦੀ ਪੜਾਈ ਲਈ ਲਾਭਕਾਰੀ ਹੋਵੇਗਾ। ਉਨਾਂ ਕਿਹਾ ਕਿ ਸੈਂਟਰ ਹੈਡ ਟੀਚਰ ਦੇ ਖਾਲੀ ਪੋਸਟ ਕਾਰਨ ਸਕੂਲ ਦੇ ਕਿਸੇ ਇੱਕ ਟੀਚਰ ਨੂੰ ਹੀ ਸਾਰਾ ਕੰਮ ਸੰਭਾਲਣਾ ਪੈਂਦਾ ਸੀ, ਜਿਸ ਕਾਰਨ ਬੱਚਿਆ ਦੀ ਪੜਾਈ ਵਿੱਚ ਵਿਘਨ ਪੈਂਦਾ ਸੀ। ਉਨਾਂ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਉਨਾਂ ਦੀ ਪਿਛਲੇ ਕਈ ਸਾਲਾਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕੀਤਾ ਹੈ। ਇਸ ਦੌਰਾਨ ਪੋਰਮੀਲਾ ਕੁਮਾਰੀ ਨੇ ਕਿਹਾ ਕਿ ਉਹ ਆਪਣਾ ਕੰਮ ਤਨਦੇਹੀ ਨਾਲ ਨਿਭਾਉਣਗੇ ਅਤੇ ਬੱਚਿਆ ਦੀ ਪੜਾਈ ਵਿੱਚ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗਾ। ਉਨਾਂ ਕਿਹਾ ਕਿ ਇਸ ਸੈਂਟਰ ਸਕੂਲ ਦੇ ਅਧੀਨ ਆਉਦੇ 10 ਪਿੰਡਾਂ ਦੇ ਸਕੂਲਾਂ ਨੂੰ ਹਰ ਸੁਵਿਧਾ ਮੁਹੱਈਆ ਕਰਵਾਉਣ ਲਈ ਪੁਰਜੋਰ ਯਤਨ ਕੀਤਾ ਜਾਵੇਗਾ।