ਲਿਟਲ ਮਿਲੇਨੀਅਮ ਸਕੂਲ ਵਿਚ ਕਰਵਾਈ ਪੇਟਿੰਗ ਪ੍ਰਤੀਯੋਗਿਤਾ

ਮੋਗਾ, 19 ਅਗਸਤ (ਜਸ਼ਨ)-ਮੋਗਾ-ਬੁਘੀਪੁਰਾ ਚੌਕ ਕੇ ਓਜ਼ੋਨ ਕੌਟੀ ਵਿਖੇ ਚੇਅਰਮੈਨ ਅਸ਼ੋਕ ਗੁਪਤਾ, ਡਾਇਰੈਕਟਰ ਅਨੁਜ ਗੁਪਤਾ ਤੇ ਡਾਇਰੈਕਟਰ ਗੌਰਵ ਗੁਪਤਾ ਦੀ ਅਗਵਾਈ ਹੇਠ ਚਲਾਏ ਜਾ ਰਹੇ ਲਿਟਲ ਮਿਲੇਨੀਅਮ ਸਕੂਲ ਵਿਖੇ ਪੇਂਟਿੰਗ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਆਪਣੇ ਹੱਥੀਂ ਸੁੰਦਰ-ਸੁੰਦਰ ਪੇਂਟਿੰਗ, ਗ੍ਰੀਟਿੰਗ ਕਾਰਡ ਤਿਆਰ ਕੀਤੇ, ਜਿਸਦਾ ਨਿਰੀਖਣ ਸਕੂਲ ਡਾਇਰੈਕਟਰ ਅਨੁਜ ਗੁਪਤਾ ਅਤੇ ਸਟਾਫ ਨੇ ਕੀਤਾ। ਇਸ ਮੌਕੇ ਡਾਇਰੈਕਟਰ ਅਨੁਜ ਗੁਪਤਾ ਨੇ ਦੱਸਿਆ ਕਿ ਸਕੂਲ ਅੰਦਰ ਇਹਨਾਂ ਪ੍ਰਤੀਯੋਗਤਾਵਾਂ ਨੂੰ ਕਰਵਾਉਣ ਦਾ ਮੰਤਵ ਬੱਚਿਆਂ ਅੰਦਰ ਛੁਪੀ ਪ੍ਰਤਿਭਾ ਨੂੰ ਬਾਹਰ ਕੱਢਣਾ ਹੈ, ਤਾਂ ਜੋ ਬੱਚੇ ਵੱਡੀਆ ਸਟੇਜਾਂ ਵਿਚ ਜਾ ਕੇ ਹਿਚਕਿਚਾਹਟ ਨਾ ਮਹਿਸੂਸ ਕਰਨ ਅਤੇ ਆਪਣਾ, ਸਕੂਲ ਤੇ ਮਾਪਿਆਂ ਦਾ ਨਾਂਅ ਰੋਸ਼ਨ ਕਰ ਸਕਣ। ਉਹਨਾਂ ਕਿਹਾ ਕਿ ਇਸ ਤਰਾਂ ਦੀ ਪ੍ਰਤੀਯੋਗਿਤਾਵਾਂ ਦਾ ਆਯੋਜਨ ਸਕੂਲ ਵਿਚ ਅੱਗੇ ਵੀ ਜਾਰੀ ਰਹੇਗੀ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।