ਜ਼ਿਲਾ੍ਹ ਪ੍ਰਸ਼ਾਸ਼ਨ ਦੀ ਅਗਵਾਈ ਵਿੱਚ ਹੋਏ ਸੱਭਿਆਚਾਰਕ ਸਮਾਗਮ ਦੌਰਾਨ ਰਾਜਵੀਰ ਭਲੂਰੀਆ ਅਤੇ ਕੰਵਲ ਸੰਧੂ ਸਨਮਾਨਿਤ
ਸਮਾਲਸਰ,18 ਅਗਸਤ (ਜਸਵੰਤ ਗਿੱਲ)-ਨਜਦੀਕੀ ਪਿੰਡ ਭਲੁੂਰ ਦੇ ਰਹਿਣ ਵਾਲੇ ਸਮਾਜ ਸੇਵੀ,ਸਾਹਿਤਕਾਰ ਅਤੇ ਪੱਤਰਕਾਰ ਰਾਜਵੀਰ ਸਿੰਘ ਭਲੂਰੀਆ ਅਤੇ ਉਨਾ੍ਹ ਦੀ ਪਤਨੀ ਕੰਵਲਪ੍ਰੀਤ ਕੌਰ ਸੰਧੂ ਨੂੰ ਸਨਮਾਨਿਤ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਿਛਲੇ ਦਿਨੀ ਜਿਲਾ੍ਹ ਪ੍ਰਸ਼ਾਸ਼ਨ ਫਿਰੋਜ਼ਪੁਰ ਦੀ ਅਗਵਾਈ ਵਿੱਚ,ਸ਼ਹੀਦ ਭਗਤ ਸਿੰਘ, ਰਾਜਗੁਰੂ ,ਸੁਖਦੇਵ ਮੈਮੋਰੀਅਲ ਸੁਸਾਇਟੀ,ਪ੍ਰੈੱਸ ਕਲੱਬ ਫਿਰੋਜ਼ਪੁਰ,ਟੀਚਰਜ਼ ਕਲੱਬ,ਧੀਆਂ ਦਾ ਸਤਿਕਾਰ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਕਰਵਾਏ ਗਏੇ ਤੀਆਂ ਦੇ ਮੇਲੇ ਅਤੇ ਸੱਭਿਆਚਾਰਕ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਸਮਾਗਮ ਵਿੱਚ ਵੱਖ ਵੱਖ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ।ਰਾਜਵੀਰ ਭਲੂਰੀਆ ਜਿੱਥੇ ਇੱਕ ਪੱਤਰਕਾਰ ਅਤੇ ਸਾਹਿਤਕਾਰ ਹੈ ਉਥੇ ਹੀ ਇਸ ਨੇ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਆਪਣਾ ਵਧੀਆ ਨਾਮ ਬਣਾਇਆ ਹੈ। ਇੰਨਾ੍ਹ ਦੀ ਪਤਨੀ ਕੰਵਲਪ੍ਰੀਤ ਕੌਰ ਸੰਧੂ ਜੋ ਕਿ ਲੰਮਾ ਸਮਾਂ ਫਿਰੋਜ਼ਪੁਰ ਜਿਲ੍ਹੇ ਵਿੱਚ ਬਤੌਰ ਅਧਿਆਪਕਾ ਸੇਵਾ ਨਿਭਾਉਦੇ ਰਹੇ ਹਨ ਉੱਥੇ ਹੀ ਗਰੀਬ ਵਿਦਿਆਰਥੀਆਂ ਦੀ ਮਦਦ ਕਰਨਾ, ਆਪਣੀ ਕਲਮ ਰਾਹੀ ਆਰਟੀਕਲ ਲਿਖ ਕੇ ਔਰਤਾਂ ਨੂੰ ਆਪਣੇ ਹੱਕਾਂ ਪ੍ਰਤੀ ਸੁਚੇਤ ਕਰਨਾ ਇਸ ਦੇ ਹਿੱਸੇ ਆਉਦਾ ਹੈ। ਆਪਣੇ ਸਨਮਾਨ ਤੇ ਬੋਲਦਿਆ ਇਸ ਜੋੜੇ ਨੇ ਸੁਸਾਇਟੀ ਦੇ ਪ੍ਰਧਾਨ ਸ: ਜਸਵਿੰਦਰ ਸਿੰਘ ਸੰਧੂ ਅਤੇ ਬਾਕੀ ਪ੍ਰਬੰਧਕਾਂ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਉੱਘੀ ਸਮਾਜ ਸੇਵਿਕਾ ਅਤੇ ਲੈਕਚਰਾਰ ਅਮਰਜੋਤੀ ਮਾਂਗਟ, ਪਰਮਿੰਦਰ ਸਿੰਘ ਪਿੰਕੀ ਦੀ ਧਰਮ ਪਤਨੀ ਇੰਦਰਜੀਤ ਕੌਰ,ਐਸ.ਪੀ.ਕਸ਼ਮੀਰ ਕੌਰ,ਅੰਮਿ੍ਰਤਪਾਲ ਕੌਰ ਸੰਧੂ,ਭੁਪਿੰਦਰ ਕੌਰ ਸੰਧੂ ਆਦਿ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀ ,ਪ੍ਰੋਗਰਾਮ ਦੇ ਪ੍ਰਬੰਧਕ,ਟੀਚਰ ਅਤੇ ਦਰਸ਼ਕ ਵੱਡੀ ਗਿਣਤੀ ਵਿੱਚ ਹਾਜਰ ਸਨ।