ਆਰ.ਆਈ.ਈ.ਸੀ. ਨੇ ਕੀਤਾ ਸਰਬਜੀਤ ਸਿੰਘ ਦਾ ਕੈਨੇਡਾ ਪੜ੍ਹਨ ਦਾ ਸੁਪਨਾ ਸਾਕਾਰ

ਮੋਗਾ,17 ਅਗਸਤ (ਜਸ਼ਨ) ਆਰ.ਆਈ.ਈ.ਸੀ. ਮੋਗਾ ਨੇ ਬਾਘਾਪੁਰਾਣਾ ਦੇ ਸਰਬਜੀਤ ਸਿੰਘ ਦਾ ਕੈਨੇਡਾ ਪੜ੍ਹਨ ਦਾ ਸੁਪਨਾ ਸਾਕਾਰ ਕਰਕੇ ਫਿਰ ਤੋਂ ਮਿਆਰੀ ਸੰਸਥਾ ਹੋਣ ਦਾ ਸਬੂਤ ਦਿੱਤਾ ਹੈ। ਆਰ ਆਈ ਈ ਸੀ ਸੰਸਥਾ ਦੀ ਡਾਇਰੈਕਟਰ ਕੀਰਤੀ ਬਾਂਸਲ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਾਲਵਾ ਖੇਤਰ ਦੀ ਪਹਿਲੀ ਪਸੰਦ ਆਰ.ਆਈ.ਈ.ਸੀ. ਇਮੀਗਰੇਸ਼ਨ ਸੰਸਥਾ ਆਪਣੀ ਵਧੀਆ ਕਾਰਗੁਜ਼ਾਰੀ ਕਰਕੇ ਜਾਣੀ ਜਾਂਦੀ ਹੈ ।  ਉਹਨਾਂ ਕਿਹਾ ਕਿ ਹੋਰਨਾਂ ਸੰਸਥਾਵਾਂ ਤੋਂ ਨਿਰਾਸ਼ ਹੋਏ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨੇ ਨੂੰ ਆਰ.ਆਈ.ਈ.ਸੀ. ਇਮੀਗਰੇਸ਼ਨ  ਸੰਸਥਾ ਬਾਖੂਬੀ ਸਾਕਾਰ ਕਰ ਰਹੀ ਹੈ ਅਤੇ ਵਿਦਿਆਰਥੀਆਂ ਦੇ ਪੜ੍ਹਾਈ ਦੇ ਹਿਸਾਬ ਨਾਲ ਵੀਜ਼ੇ ਲਗਵਾਏ ਜਾਂਦੇ ਹਨ।  ਡਾਇਰੈਕਟਰ ਕੀਰਤੀ ਬਾਂਸਲ ਨੇ ਦੱਸਿਆ ਕਿ  ਇਸ ਵਾਰ ਸੰਸਥਾ ਨੇ ਸਰਬਜੀਤ ਸਿੰਘ ਬਰਾੜ ਪੁੱਤਰ ਕੁਲਦੀਪ ਸਿੰਘ ਵਾਸੀ ਬਾਘਾ ਪੁਰਾਣਾ ਦਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਲਗਵਾ ਕੇ ਦਿੱਤਾ ਹੈ। ਉਨਾਂ ਦੱਸਿਆ ਕਿ ਸਰਬਜੀਤ ਸਿੰਘ ਦੀ ਬੀ.ਏ.ਆਰਟਸ ਵਿਚ ਕੀਤੀ ਹੋਈ ਸੀ। ਇਸ ਤੋਂ ਇਲਾਵਾ ਜਿਨਾਂ ਵਿਦਿਆਰਥੀਆਂ ਦੇ ਆਈਲੈਟਸ ਦੇ ਵਿਚੋਂ 5.5 ਬੈਂਡ ਹਨ ਜਾਂ ਉਨਾਂ ਦਾ 12ਵੀਂ ਉਪਰੰਤ 23 ਸਾਲ ਦਾ ਗੈਪ ਹੈ, ਉਹ ਵੀ ਆਪਣੀ ਕੈਨੇਡਾ ਜਾ ਕੇ ਉੱਚ ਪੜ੍ਹਾਈ ਕਰ ਸਕਦੇ ਹਨ। ਉਹਨਾਂ ਕਿਹਾ ਕਿ ਜਿਹੜੇ ਵਿਦਿਆਰਥੀ ਆਈਲੈਟਸ ਨਹੀਂ ਕਰਨਾ ਚਾਹੁੰਦੇ ਉਹ ਵੀ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰ ਸਕਦੇ ਹਨ ਅਤੇ ਵਧੇਰੇ ਜਾਣਕਾਰੀ ਲਈ ਆਰ ਆਈ ਈ ਸੀ ਸੰਸਥਾ ਨਾਲ ਫੋਨ ਨੰਬਰ 93476-93476 ’ਤੇ ਸੰਪਰਕ ਕਰ ਸਕਦੇ ਹਨ।