ਬੱਚਿਆਂ ਨੇ ਜਨਮ ਦਿਨ ’ਤੇ ਸਕੂਲ ਵਿੱਚ ਪੌਦੇ ਲਗਾਏ 

ਨਿਹਾਲ ਸਿੰਘ ਵਾਲਾ,6 ਅਗਸਤ (ਪੱਤਰ ਪਰੇਰਕ)-ਇਲਾਕੇ ਦੀ ਪ੍ਰਸਿੱਧ ਸੰਸਥਾ ਗੁਰੂ ਨਾਨਕ ਪਬਲਿਕ ਹਾੲਂੀ ਸਕੂਲ ਸੈਦੋਕੇ ਵਿਖੇ ਬੱਚਿਆਂ ਨੇ ਆਪਣੇ ਜਨਮ ਦਿਨ ਤੇ ਪੌਦੇ ਲਗਾਏ। ਜਿਸ ਵਿੱਚ ਕੋਮਲਪ੍ਰੀਤ ਕੌਰ ਸੱਤਵੀਂ, ਸੁਮਨਪ੍ਰੀਤ ਕੌਰ ਪੰਜਵੀਂ ਅਤੇ ਸੁਖਮਨਪ੍ਰੀਤ ਕੌਰ ਚੌਥੀ ਜਮਾਤ ਦੀਆਂ ਵਿਦਿਆਥਣਾਂ ਨੇ ਪੌਦੇ ਲਗਾਏ। ਇਸ ਮੌਕੇ ਸਕੂਲ ਚੇਅਰਮੈਨ ਪਰਮਜੀਤ ਸਿੰਘ ਚਹਿਲ, ਸਕੂਲ ਪਿ੍ਰੰਸੀਪਲ ਨਛੱਤਰ ਸਿੰਘ ਗਿੱਲ ਨੇ ਪੌਦਿਆਂ ਦੀ ਮਹੱਹਤਾ ਬਾਰੇ ਬੋਲਦਿਆਂ ਦੱਸਿਆ ਕਿ ਪੌਦੇ ਸਾਡੇ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਸਾਨੂੰ ਇਨਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਹਰ ਇਨਸਾਨ ਨੂੰ ਅਜਿਹੇ ਸ਼ੁਭ ਮੌਕੇ ਜਿਵੇਂ ਜਨਮ ਦਿਨ, ਵਿਆਹ ਵਰੇਗੰਢ ਜਾਂ ਕੋੲਂੀ ਸਲਾਨਾ ਸਮਾਗਮ ’ਤੇ ਪੌਦੇ ਜਰੂਰ ਲਗਾਉਣੇ ਚਾਹੀਦੇ ਹਨ। ਸਾਨੂੰ ਇਹ ਰੀਤ ਪਾਉਣੀ ਚਾਹੀਦੀ ਹੈ। ਕਿ ਹਰ ਵਿਆਕਤੀ ਅਜਿਹੇ ਦਿਨ ਇੱਕ ਪੌਦਾ ਜਰੂਰ ਲਗਾਏ ਅਤੇ ਉਸ ਦੀ ਸਾਂਭ-ਸੰਭਾਲ ਕਰੇ। ਇਸ ਮੌਕੇ ਮੈਡਮ ਕਰਮਜੀਤ ਕੌਰ, ਮੈਡਮ ਜਸਵੀਰ ਕੌਰ, ਕੁਲਜਿੰਦਰ ਕੌਰ, ਗੁਰਜੀਤ ਸਿੰਘ ਅਤੇ ਦਰਸ਼ਨ ਸਿੰਘ ਆਦਿ ਹਾਜ਼ਰ ਸਨ।