ਸਾਫੂਵਾਲਾ ਵਿਖੇ ਖ਼ੂਨਦਾਨ ਕੈਂਪ ਵਿਚ 31 ਵਿਅਕਤੀਆਂ ਨੇ ਖ਼ੂਨਦਾਨ ਕੀਤਾ

ਮੋਗਾ, 6 ਅਗਸਤ (ਜਸ਼ਨ)-ਅੱਜ ਪਿੰਡ  ਸਾਫੂਵਾਲਾ ਵਿਖੇ ਮੋਗਾ ਟੀਮ ਸ਼ੋਸਲ ਵੈਲਫੇਅਰ ਸੁਸਾਇਟੀ ਵੱਲੋਂ ਨਗਰ ਵਾਸੀਆਂ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ 31 ਵਿਅਕਤੀਆਂ ਨੇ ਖ਼ੂਨਦਾਨ ਕੀਤਾ। ਅੱਜ ਦੇ ਕੈਂਪ ਦਾ ਉਦਘਾਟਨ ਹਾਕਮ ਸਿੰਘ ਆਸਟੇ੍ਰਲੀਆ ਨੇ ਕੀਤਾ।ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਰਾਜਵੀਰ ਸਿੰਘ ਨੇ ਸਾਡਾ ਮੋਗਾ ਡਾਟ ਕਾਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨਾਂ ਦੇ ਕਲੱਬ ਵੱਲੋਂ ਖੂੁਨਦਾਨ ਕੈਂਪ ਤੋਂ ਇਲਾਵਾ ਨੇਤਰਦਾਨ, ਗਰੀਬਾਂ ਨੂੰ ਕੱਪੜੇ ਵੰਡਣ ਅਤੇ ਪੌਦੇ ਲਗਾਉਣ ਵਾਲੇ ਲੋਕ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ। ਇਸ ਮੌਕੇ ਉਨਾਂ ਨਾਲ ਇਕਬਾਲ ਸਿੰਘ ਖ਼ਜ਼ਾਨਚੀ, ਕੁਲਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਆਦਿ ਹਾਜਰ ਸਨ।  ਇਸ ਕੈਂਪ ਦੌਰਾਨ ਨਿੰਮ, ਡੇਕ, ਟਾਹਲੀ ਆਦਿ ਪੌਦੇ ਵੀ ਵੰਡੇ ਗਏ। ਸਰਕਾਰੀ ਹਸਪਤਾਲ ਮੋਗਾ ਤੋਂ ਪਹੁੰਚੇ ਡਾ.ਸੁਮੀ ਗੁਪਤਾ, ਸਟਾਫ ੇੇੇਨਰਸ ਨਰਿੰਦਰ ਕੌਰ, ਐਮਐਲਟੀ ਜਸਵਿੰਦਰ ਸਿੰਘ ਅਤੇ ਸੰਗੀਤ ਕੁਮਾਰ ਨੇ ਕੈਂਪ ਨੂੰ ਸਫਲ ਬਣਾਉਣ ਲਈ ਭਰਪੂਰ ਸਹਿਯੋਗ ਦਿੱਤਾ।ਪਿੰਡ ਦੇ ਪਤਵੰਤਿਆਂ ਨੇ ਨੌਜਵਾਨਾਂ ਵੱਲੋਂ ਕੀਤੇ ਇਸ ਨੇਕ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ।