ਭਿੰਡਰ ਕਲਾਂ ਵਿਖੇ ਖ਼ੂਨਦਾਨ ਕੈਂਪ ਦੌਰਾਨ 55 ਵਿਅਕਤੀਆਂ ਨੇ ਖ਼ੂਨਦਾਨ ਕੀਤਾ

ਮੋਗਾ, 6 ਅਗਸਤ (ਜਸ਼ਨ)-ਅੱਜ ਪਿੰਡ ਭਿੰਡਰ ਕਲਾਂ ਵਿਖੇ ਗਰੀਨ ਫੀਲਡ ਕਲੱਬ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ। ਮੋਗਾ ਟੀਮ ਸ਼ੋਸਲ ਵੈਲਫੇਅਰ ਸੁਸਾਇਟੀ ਦੇ ਸਹਿਸੋਗ ਨਾਲ ਲਾਏ ਕੈਂਪ ਦੌਰਾਨ 55 ਵਿਅਕਤੀਆਂ ਨੇ ਖ਼ੂਨਦਾਨ ਕੀਤਾ। ਇਸ ਮੌਕੇ ਕਲੱਬ ਦੇ ਪ੍ਰਧਾਨ ਹਰਿੰਦਰ ਸਿੰਘ ਨੇ ‘ਸਾਡਾ ਮੋਗਾ ਡਾਟ ਕਾਮ’ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਗਰੀਨ ਫੀਲਡ ਕਲੱਬ ਲੋਕ ਭਲਾਈ ਕਾਰਜਾਂ ਲਈ ਹਮੇਸ਼ਾਂ ਤਤਪਰ ਰਹੇਗਾ। ਕੈਂਪ ਨੂੰ ਸਫਲ ਬਣਾਉਣ ਲਈ ਮੀਤ ਪ੍ਰਧਾਨ ਗਗਨ, ਖ਼ਜਾਨਚੀ ਹਰਮਿੰਦਰ ਸਿੰਘ, ਅੰਮਿ੍ਰਤਪਾਲ ਸਿੰਘ ਤੇ ਪਿੰਡ ਦੇ ਨੌਜਵਾਨਾਂ ਨੇ ਭਰਵਾਂ ਯੋਗਦਾਨ ਪਾਇਆ। ਸਰਕਾਰੀ ਹਸਪਤਾਲ ਮੋਗਾ ਦੀ ਟੀਮ ਵੱਲੋਂ ਪਹੁੰਚੇ ਟੈਕਨੀਕਲ ਸੁਪਰਵਾਈਜ਼ਰ ਸਟੀਫਨ, ਐਮਐਲਟੀ ਜੋਬਨਵੰਤ ਸਿੰਘ ਅਤੇ ਐਮਐਲਟੀ ਲਵਦੀਪ ਗਰੋਵਰ ਹਾਜਰ ਸਨ। ਪਿੰਡ ਦੇ ਪਤਵੰਤਿਆਂ ਨੇ ਨੌਜਵਾਨਾਂ ਵੱਲੋਂ ਕੀਤੇ ਇਸ ਨੇਕ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ।