ਇਲੈਕਟ੍ਰੋਹੋਮਿਓਪੈਥਿਕ ਡਾਕਟਰਜ ਮੈਡੀਕਲ ਐਸੋਸੀਏਸ਼ਨ ਪੰਜਾਬ ਦੀ ਮਹੀਨਾਵਾਰ ਮੀਟਿੰਗ ਮੋਗਾ ਵਿਖੇ ਹੋਈ

ਮੋਗਾ,17 ਜੁਲਾਈ -( ਅਵਤਾਰ ਸਿੰਘ ਦੇਵਗੁਣ) - ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ (ਰਜਿ:) ਪੰਜਾਬ ਦੀ ਮਹੀਨਾਵਾਰ ਮੀਟਿੰਗ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਯਾਦਗਾਰੀ ਹਲਾ ਮੋਗਾ ਵਿਖੇ ਮਨਪ੍ਰੀਤ ਸਿੰਘ ਨਿਹਾਲ ਸਿੰਘ ਵਾਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਡਾ ਜਸਪਾਲ ਸਿੰਘ ਸੰਧੂ (ਕੋਟ-ਈਸੇ-ਖਾਂ) ਨੇ ਪਾਚਣ ਪ੍ਰਣਾਲੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਚੇਅਰਮੈਨ ਡਾ: ਜਗਤਾਰ ਸਿੰਘ ਸੇਖੋਂ ਨੇ ਇਲੈਕਟ੍ਰੋਹੋਮਿਓਪੈਥੀ ਦੀ ਮਾਨਤਾ ਬਾਰੇ ਭਾਰਤ ਸਰਕਾਰ ਵੱਲੋਂ ਚੱਲ ਰਹੀਆਂ ਗਤੀ ਵਿਧੀਆਂ ਬਾਰੇ ਚਾਨਣਾ ਪਾਇਆ। ਡਾ: ਸੁਖਦੇਵ ਸਿੰਘ ਦੌਧਰ ਨੇ ਇਲੈਕਟ੍ਰੋਹੋਮਿਓਪੈਥਿਕ ਮੈਟੀਰੀਆ ਮੈਡਿਕਾ ਬਾਰੇ ਵਿਸਥਾਰ ਪੂਰਵਕ ਦੱਸਿਆ। ਡਾ: ਮਜਨੀਤ ਸਿੰਘ ਸੱਗੂ ਨੇ ਦੱਸਿਆ ਕਿ ਮਹੀਨਾਵਾਰ ਮੀਟਿੰਗ ਹਰ ਮਹੀਨੇ 15 ਤਰੀਕ ਨੂੰ 12 ਤੋਂ 1 ਵਜੇ ਤੱਕ ਹੋਵੇਗੀ। ਇਸ ਸਮੇਂ ਪੰਜਾਬ ਭਰ ਤੋਂ ਡਾਕਟਰ ਪਹਿੰਚੇ ਜਿੰਨਾ ਵਿੱਚ ਪ੍ਰੈਸ ਸਕੱਤਰ ਡਾ: ਦਰਬਾਰਾ ਸਿੰਘ ਭੁੱਲਰ, ਆਫਿਸ ਸੈਕਟਰੀ ਡਾ: ਜਗਜੀਤ ਸਿੰਘ ਗਿੱਲ, ਕੈਸ਼ੀਅਰ ਜਸਵਿੰਦਰ ਸਿੰਘ ਸਮਾਧ ਭਾਈ, ਡਾ: ਅਮਨਜੀਤ ਸਿੰਘ ਗਿੱਦੜਬਾਹਾ, ਡਾ: ਗੁਰਪ੍ਰੀਤ ਸਿੰਘ ਬਰਨਾਲਾ, ਡਾ: ਅਰਚਨਾ ਸਰਮਾਂ ਬਾਘਾ ਪੁਰਾਣਾ, ਡਾ: ਡੀ.ਪੀ. ਸਿੰਘ, ਡਾ: ਐਸ.ਕੇ. ਕਟਾਰੀਆ, ਡਾ: ਧਰਮਪਾਲ ਸਿੰਘ, ਜਗਜੀਤ ਸਿੰਘ ਮੁਕਤਸਰ, ਡਾ: ਮਨਪ੍ਰੀਤ ਸਿੰਘ ਨਿਹਾਲ ਸਿੰਘ ਵਾਲਾ  ਡਾ: ਮਨਦੀਪ ਸਿੰਘ,ਡਾ: ਮਨਪ੍ਰੀਤ ਸਿੰਘ ਜਗਰਾਉਂ,  ਡਾ: ਰਾਜਬੀਰ ਸਿੰਘ ਰੌਂਤਾ, ਡਾ: ਅਵਤਾਰ ਸਿੰਘ (ਰਾਊਕੇ) ਮੁਕਤਸਰ, ਡਾ: ਕੁਲਵੰਤ ਸਿੰਘ ਫਤਹਿਗੜ ਪੰਜਤੂਰ, ਡਾ: ਰਾਜ ਕੁਮਾਰ, ਡਾ: ਗੁਰਪ੍ਰੀਤ ਸਿੰਘ ਨਾਗੀ, ਡਾ: ਗੁਰਸੇਵਕ ਸਿੰਘ, ਡਾ: ਹਰਬੰਸ ਸਿੰਘ ਬੀਹਲਾ,  ਡਾ: ਸ਼ਿੰਦਰ ਸਿੰਘ ਘੋਲੀਆ, ਡਾ: ਕਰਮਜੀਤ ਸਿੰਘ ਬੌਡੇ,  ਡਾ: ਸੁਖਦੇਵ ਸਿੰਘ ਦਿਉਲ ਅਜੀਤਵਾਲ,  ਸਕੱਤਰ ਡਾ: ਮਨਜੀਤ ਸਿੰਘ ਸੱਗੂ, ਡਾ: ਜਗਮੋਹਨ ਸਿੰਘ, ਡਾ: ਦਵਿੰਦਰ ਕੁਮਾਰ ਜਗਰਾਉਂ ਡਾ: ਅਵਤਾਰ ਸਿੰਘ, ਡਾ: ਕਰਮਜੀਤ ਸਿੰਘ, ਡਾ: ਗੁਰਨਾਮ ਸਿੰਘ, ਡਾ: ਪੀ.ਕੇ. ਪਾਠਕ, ਡਾ: ਜਗਜੀਤ ਸਿੰਘ, ਡਾ: ਜਗਮੋਹਨ ਸਿੰਘ ਨੇ ਮੀਟਿੰਗ ਵਿੱਚ ਹਾਜ਼ਰੀ ਭਰੀ।