ਛੋਟਾ ਹਾਥੀ ਯੂਨੀਅਨ ਨੇ ਖੋਲਿਆ ਜੁਗਾੜੀਆਂ ਵਿਰੁੱਧ ਮੋਰਚਾ

ਕੋਟ ਈਸੇ ਖ਼ਾਂ,11 ਜੁਲਾਈ (ਜਸ਼ਨ)-ਕਸਬਾ ਕੋਟ ਈਸੇ ਖਾਂ ਵਿੱਚ ਮੋਗਾ ਛੋਟਾ ਹਾਥੀ ਯੂਨੀਅਨ, ਫਤਿਹਗੜ ਪੰਜਤੂਰ ਅਤੇ ਕੋਟ ਈਸੇ ਖਾਂ ਦੀ ਛੋਟਾ ਹਾਥੀ ਯੂਨੀਅਨ ਦੀ ਇੱਕ ਵਿਸ਼ੇਸ਼ ਮੀਟਿੰਗ ਟਰੱਕ ਯੂਨੀਅਨ ਕੋਟ ਈਸੇ ਖਾਂ ਦੇ ਦਫਤਰ ਵਿਖੇ ਹੋਈ। ਮੀਟਿੰਗ ਵਿੱਚ ਮੋਗਾ ਦੇ ਪ੍ਰਧਾਨ ਲਖਵਿੰਦਰ ਸਿੰਘ ਭੁੱਲਰ ਅਤੇ ਫਤਿਹਗੜ ਪੰਜਤੂਰ ਤੋਂ ਪ੍ਰਧਾਨ ਦਰਸ਼ਨ ਸਿੰਘ ਨੇ ਮੁੱਖ ਰੂਪ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਲਖਵਿੰਦਰ ਸਿੰਘ ਭੁੱਲਰ ਅਤੇ ਕੋਟ ਈਸੇ ਖਾਂ ਦੇ ਛੋਟਾ ਹਾਥੀ ਯੂਨੀਅਨ ਦੇ ਪ੍ਰਧਾਨ ਸੋਨੂੰ ਅਰੋੜਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਛੋਟਾ ਹਾਥੀ ਯੂਨੀਅਨ ਪਿਛਲੇ ਡੇਢ ਸਾਲ ਤੋਂ ਮੋਟਰਸਾਇਕਲਾਂ, ਸਕੂਟਰਾਂ, ਸਕੂਟਰੀਆਂ ਆਦਿ ਮਗਰ ਰੇੜੇ ਲਗਾ ਕੇ ਮਾਲ ਢੋਣ ਵਾਲਿਆਂ ਵਿਰੁੱਧ ਸੰਘਰਸ਼ ਕਰ ਰਹੀ ਹੈ। ਇੰਨਾ ਜੁਗਾੜੀ ਵਾਹਨਾਂ ਨੂੰ ਬੰਦ ਕਰਨ ਲਈ ਅਸੀਂ 4-5 ਵਾਰ ਕੇ ਸਬੰਧਿਤ ਡੀ.ਟੀ.ਓ. ਨੂੰ ਮਿਲ ਕੇ ਮੰਗ ਪੱਤਰ ਵੀ ਦੇ ਚੁੱਕੇ ਹਾਂ। ਇਸ ਤੋਂ ਬਿਨਾਂ ਜੀ.ਐਮ. ਤੋਂ ਦਰਖਾਸਤਾਂ ਮਾਰਕ ਕਰਵਾ ਕੇ ਉੱਚ ਅਧਿਕਾਰੀਆਂ ਨੂੰ ਵੀ ਭੇਜ ਚੁੱਕੇ ਹਾਂ ਪਰ ਕੋਈ ਕਾਰਵਾਈ ਨਹੀਂ ਹੋਈ। ਉਨਾਂ ਨੇ ਕਿਹਾ ਕਿ ਜੇਕਰ ਅਸੀਂ ਟਰੈਫਿਕ ਇੰਚਾਰਜ ਨਾਲ ਇਸ ਬਾਰੇ ਗੱਲ ਕੀਤੀ ਕਿ ਤਾਂ ਉਨਾਂ ਨੇ ਕਿਹਾ ਕਿ ਡੀ.ਸੀ., ਡੀ..ਟੀ.ਓ ਜਾਂ ਕਿਸੇ ਉੱਚ ਅਧਿਕਾਰੀ ਦੀ ਇੰਨਾਂ ਵਿਰੁੱਧ ਲਿਖਤ ਅਥਾਰਟੀ ਤਾਂ ਹੀ ਇੰਨਾਂ ਨੂੰ ਬੰਦ ਕਰ ਸਕਦੇ ਹਾਂ। ਉਨਾਂ ਕਿਹਾ ਕਿ ਨਾ ਤਾਂ ਇੰਨਾਂ ਕੋਲ ਕੋਈ ਕਾਗਜ਼ ਪੱਤਰ ਹੁੰਦਾ ਹੈ ਤੇ ਨਾ ਹੀ ਇਹ ਸਰਕਾਰ ਨੂੰ ਕੋਈ ਟੈਕਸ ਦਿੰਦੇ ਹਨ। ਇਹ ਸਿਰਫ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਹੀ ਆਪਣਾ ਕੰਮ ਚਲਾ ਰਹੇ ਹਨ। ਉਨਾਂ ਕਿਹਾ ਕਿ ਹੁਣ ਅਸੀਂ ਆਖਰੀ ਵਾਰ ਟਰਾਂਸਪੋਰਟ ਮੰਤਰੀ, ਐਸ.ਐਸ.ਪੀ., ਡੀ.ਟੀ.ਓ. ਅਤੇ ਡੀ.ਸੀ. ਨੂੰ ਰਜਿਸਟਰਡ ਡਾਕ ਇੰਨਾਂ ਜੁਗਾੜੀ ਵਾਹਨਾਂ ਨੂੰ ਰੋਕਣ ਸਬੰਧੀ ਭੇਜ ਰਹੇ ਹਾਂ। ਜੇਕਰ ਇਸ ਤੋਂ ਬਾਅਦ ਵਿਚ ਕੋਈ ਕਾਰਵਾਈ ਨਾ ਹੋਈ ਤਾਂ ਸੰਘਰਸ਼ ਤੇਜ਼ ਕਰਨ ਲਈ ਮਜ਼ਬੂਰ ਹੋ ਜਾਵਾਂਗੇ। ਇਸ ਸਮੇਂ ਉਨਾਂ ਦੇ ਨਾਲ ਮੰਗਾ ਬਾਵਾ, ਪੰਮਾ, ਲਾਡੀ, ਮਨੋਹਰ ਲਾਲ, ਅਸ਼ੋਕ ਕੁਮਾਰ, ਗੋਬਿੰਦਾ, ਰਮਨ, ਪ੍ਰਦੀਪ, ਸੇਮਾ, ਲਖਵਿੰਦਰ ਸਿੰਘ ਫਤਿਹਗੜ, ਜਨਕ ਰਾਮ, ਗੁਰਦੇਵ ਸਿੰਘ ਆਦਿ ਛੋਟਾ ਹਾਥੀ ਯੂਨੀਅਨ ਦੇ ਮੈਂਬਰ ਹਾਜ਼ਰ ਸਨ।