ਸੱਭਿਆਚਾਰਕ ਮੇਲੇ ਦਾ ਪੋਸਟਰ ਰਿਲੀਜ

ਧਰਮਕੋਟ,11 ਜੁਲਾਈ (ਪੱਤਰ ਪਰੇਰਕ) ਧਰਮਕੋਟ ਹਲਕੇ ਦੇ ਪਿੰਡ ਕਮਾਲਕੇ ਵਿਖੇ ਪੀਰ ਬਾਬਾ ਬੂਟੇ ਸ਼ਾਹ ਜੀ ਦੀ ਯਾਦ ਨੂੰ ਸਮਰਪਿਤ ਸਲਾਨਾ ਸੱਭਿਆਚਾਰਕ ਮੇਲਾ ਗਰਾਮ ਪੰਚਾਇਤ, ਪ੍ਰਵਾਸੀ ਭਾਰਤੀ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ‘ਬਾਬਾ ਬੂਟੇ ਸ਼ਾਹ ਕਲੱਬ (ਰਜਿ.) ਪ੍ਰਬੰਧਕ ਕਮੇਟੀ, ਵੱਲੋਂ 13 ਜੁਲਾਈ ਦਿਨ ਵੀਰਵਾਰ (29 ਹਾੜ) ਨੂੰ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਮੇਲੇ ਦੀ ਸਮਾਂ ਸਾਰਣੀ ਵਾਲਾ ਪੋਸਟਰ ਜਾਰੀ ਕਰਦੇ ਹੋਏ ਪ੍ਰਧਾਨ ਗੁਰਮੇਲ ਸਿੰਘ, ਦਿਲਬਾਗ ਸਿੰਘ ਸੈਕਟਰੀ,ਪ੍ਰਧਾਨ ਬਲਵਿੰਦਰ ਸਿੰਘ,ਬਲਵੀਰ ਸਿੰਘ ਖਜਾਨਚੀ, ਵਰਿੰਦਰ ਸਿੰਘ ਬਿੰਦੂ, ਸੁਰਜੀਤ ਸਿੰਘ, ਮਨੋਹਰ ਦਾਸ ਬਾਵਾ, ਤਾਰੀ ਨਿੱਕਾ,ਲਖਵੀਰ ਸਿੰਘ ਰਿੰਪੀ, ਗੁਰਭੇਜ ਸਿੰਘ ਨੇ ਦੱਸਿਆ ਕਿ ਇਸ ਮੇਲੇ ਦੌਰਾਨ ਗਾਇਕ ਹਾਕਮ ਬਖਤੜੀਵਾਲਾ,ਦਲਜੀਤ ਕੌਰ, ਹਰਿੰਦਰ ਸੰਧੂ, ਆਪਣੀ ਗਾਇਕੀ ਰਾਹੀੲ ਸੰਗਤਾਂ ਦਾ ਮਨੋਰੰਜਨ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਸੇਵਾਦਾਰ ਬਾਬਾ ਪ੍ਰੀਤਮ ਸਿੰਘ, ਭਜਨ ਸਿੰਘ ਮੈਡੀਕਲ ਸਟੋਰ, ਗੁਰਮੀਤ ਸਿੰਘ ਬੱਬਾ, ਜਗਰੂਪ ਸਿੰਘ, ਮੁਖਤਿਆਰ ਸਿੰਘ, ਨੈਬ ਸਿੰਘ, ਗੋਤਮ , ਹਰਪਾਲ ਸਿੰਘ, ਕੀਮਤੀ ਲਾਲ, ਜੱਗਾ ਸਿੰਘ, ਬਲਕਾਰ ਸਿੰਘ, ਗੁਰਸਾਹਿਬ ਸਿੰਘ ਬੱਬੂ ਆਦਿ ਹਾਜ਼ਰ ਸਨ।