ਆਈ.ਐਸ.ਐਫ. ਕਾਲਜ ਵਿਖੇ ਹਫਤਾਵਰੀ ਫੈਕਿਲਟੀ ਡਿਵਲਪਮੈਂਟ ਪ੍ਰੋਗ੍ਰਾਮ ਸਮਾਪਤ

ਮੋਗਾ, 10 ਜੁਲਾਈ (ਜਸ਼ਨ)-ਆਈ.ਐਸ.ਐਫ. ਕਾਲਜ ਆਫ ਫਾਰਮੇਸੀ ਮੋਗਾ ਵਿਖੇ ਇਕ ਹਫਤੇ ਤੋਂ ਚੱਲ ਰਹੇ ਫੈਕਿਲਟੀ ਡਿਵਲਪਮੈਂਟ ਪ੍ਰੋਗ੍ਰਾਮ ਦਾ ਸਮਾਪਨ ਸਮਾਰੋਹ ਅੱਜ ਧੂਮਧਾਮ ਨਾਲ ਸਮਾਪਤ ਹੋਇਆ। ਸਮਾਗਮ ਵਿੱਚ ਮੁਖ ਮਹਿਮਾਨ ਡਾ. ਆਸ਼ੀਸ਼ ਬਾਲਦੀ, ਵਿਸ਼ੇਸ਼ ਮਹਿਮਾਨ ਸੰਸਥਾ ਚੇਅਰਮੈਨ ਪ੍ਰਵੀਨ ਗਰਗ ਹਾਜ਼ਰ ਹੋਏ, ਜਿਨਾਂ ਦਾ ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਤੇ ਉਪ ਪਿ੍ਰੰਸੀਪਲ ਡਾ. ਆਰ.ਕੇ.ਨਾਰੰਗ ਨੇ ਮਹਿਮਾਨਾਂ ਦਾ ਸੁਆਗਤ ਕੀਤਾ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ਐਫ.ਡੀ.ਪੀ. ਦੀ ਰਿਪੋਰਟ ਪੜ ਕੇ ਦੱਸੀ। ਡਾ. ਗੁਪਤਾ ਨੇ ਦੱਸਿਆ ਕਿ ਇਹ ਪਹਿਲਾਂ ਫੈਕਿਲਟੀ ਡਿਵਲਪਮੈਂਟ ਪ੍ਰੋਗ੍ਰਾਮ ਹੈ ਜਿਸ ਵਿਚ ਇੰਟਰਨਲ ਕੁਆਲਿਟੀ ਏਸ਼ੂਰੈਂਸ ਸੈਲ ਤਹਿਤ ਸੰਸਥਾ ਦੀ ਫੈਕਿਲਟੀ ਦੀ ਗੁਣਵੱਤਾ ਵਧਾਉਣ ਲਈ ਇਸਦਾ ਆਯੋਜਨ ਕੀਤਾ। ਇਸ ਵਿਚ 50 ਤੋਂ ਵੱਧ ਅਧਿਆਪਕਾਂ ਨੇ ਹਿੱਸਾ ਲਿਆ। ਇਸਦੀ ਰੂਪਰੇਖਾ ਤਿੰਨ ਭਾਗ ਵਿਚ ਵੰਡੀ ਗਈ। ਪਹਿਲੀ ਹਰੇਕ ਅਧਿਆਪਕ ਨੂੰ 30 ਨਿਟ ਵਿਚ ਉਹਨਾਂ ਵੱਲੋਂ ਚੁਣੇ ਗਏ ਟੋਪਿਕ ਤੇ ਬੋਲਣਾ ਜਰੂਰੀ ਸੀ, ਦੂਜਾ ਭਾਗ ਅਧਿਆਪਕ ਦੀ ਸਿੱਖਿਆ ਪ੍ਰਣਾਲੀ ਅਤੇ ਇਸ ਨਾਲ ਜੁੜੇ ਹੋਏ ਪਹਿਲੂਆ ਦੇ ਨਰੀਖਣ ਲਈ ਇਕ ਟੀਮ ਕੰਮ ਕਰ ਰਹੀ ਹੈ। ਤੀਜੇ ਭਾਗ ਵਿਚ ਇਕ ਮਾਹਰ ਅਧਿਆਪਕ ਦੇ ਪੋਜੀਟਵ ਤੇ ਡਿਵਲਪਮੈਂਟ ਲਈ ਜਰੂਰੀ ਬਿੰਦੂਆ ਦਾ ਆਂਕਲਨ ਕਰ ਰਹੀ ਸੀ। ਇਸ ਪੂਰੀ ਪ੍ਰਿਆ ਵਿਚ ਵਿਸ਼ੇਸ਼ ਧਿਆਨ ਇਹ ਰੱਖਿਆ ਗਿਆ ਕਿ ਅਧਿਆਪਕ ਦੀ ਗਰਿਮਾ ਬਣੀ ਰਹੇ ਤੇ ਉਸਦੇ ਗੁਣਾਂ ਦਾ ਵਿਕਾਸ ਕੀਤਾ ਜਾ ਸਕੇਂ। ਸਾਰੇ ਅਧਿਆਪਕਾਂ ਨੂੰ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਵਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ ਨੇ ਡਾ. ਜੀ.ਡੀ. ਗੁਪਤਾ ਵੱਲੋਂ ਕੀਤੇ ਗਏ ਉਪਰਾਲੇ ਦੀ ਸਲਾਘਾ ਕੀਤੀ। ਇਸਦੇ ਨਾਲ ਹੀ ਇਸ ਨਾਲ ਅਧਿਆਪਕਾਂ ਦੀ ਗੁਣਵੱਤਾ ਵਿਚ ਨਿਸ਼ਿਚਤ ਤੌਰ ਤੇ ਪਰਿਵਰਤਨ ਆਵੇਗਾ, ਜੋ ਕਿ ਵਿਦਿਆਥੀਆ ਦੇ ਜੀਵਨ ਦੇ ਲਈ ਅਤਿ ਉਪਯੋਗੀ ਹੋਵੇਗਾ। ਪ੍ਰੋਗ੍ਰਾਮ ਦੀ ਸੰਚਾਲਕ ਡੇਜੀ ਅਰੋੜਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।