ਮਖੂ ਨੂੰ ਪੰਜਾਬ ਇੰਟਕ ਦਾ ਮੀਤ ਪ੍ਰਧਾਨ ਬਣਾਉਣ ’ਤੇ ਕੀਤਾ ਸਨਮਾਨਿਤ

ਮੋਗਾ, 8ਜੁਲਾਈ (ਜਸ਼ਨ) : ਅੱਜ ਪੰਜਾਬ ਇੰਟਕ ਦੇ ਮੀਤ ਪ੍ਰਧਾਨ ਜਗਤਾਰ ਸਿੰਘ ਮਖੂ ਨੂੰ ਯੂਨੀਅਨ ਦੇ ਦਫਤਰ ਫਿਰੋਜਪੁਰ ਰੋਡ ਮੋਗਾ ਵਿਖੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਕਰਮਚੰਦ ਚਿੰਡਾਲਿਆ ਦਰਜਾ ਚਾਰ ਕਰਮਚਾਰੀ ਯੂਨੀਅਨ ਅਤੇ ਮਿਡ ਡੇ ਮੀਲ ਦੇ ਕੁੱਕ ਯੂਨੀਅਨ ਪੰਜਾਬ ਮੀਤ ਪ੍ਰਧਾਨ ਇੰਟਕ ਪੰਜਾਬ ਨੇ ਕਿਹਾ ਕਿ ਜੋ ਜੱਥੇਬੰਦਿਆਂ ਜਿਲਾ ਮੋਗਾ ਇੰਟਕ ਦੇ ਪ੍ਰਧਾਨ ਐਡਵੋਕੇਟ ਵਿਜੇ ਧੀਰ ਦੀ ਰਹਿਨੁਮਾਈ ਹੇਠ ਚੱਲ ਰਹੀਆਂ ਹਨ, ਜੇਕਰ ਇਨਾਂ ਜੱਥੇਬੰਦੀਆਂ ਵਿੱਚ ਕਿਸੇ ਕਿਸਮ ਦੀਆਂ ਤਰੋੜਾਂ ਆਈਆਂ ਹਨ ਤਾਂ ਉਨਾਂ ਨੂੰ ਇੱਕਠੇ ਬੈਠ ਕੇ ਹੱਲ ਕਰਨ ਦੇ ਯਤਨ ਕੀਤੇ ਜਾਣਗੇ ਅਤੇ ਡਾ. ਸੁਭਾਸ਼ ਸ਼ਰਮਾ ਦੀ ਰਹਿਨੁਮਾਈ ਹੇਠ ਉਨਾਂ ਨੂੰ ਮਿਲਾਉਣ ਦੀ ਪੁਰਜੋਰ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਜਗਤਾਰ ਸਿੰਘ ਮਖੂ ਨੇ ਆਪਣੇ ਸੰਬੋਧਨ ਵਿੱਚ ਬੋਲਦਿਆਂ ਕਿਹਾ ਕਿ ਜੋ ਜਥੇਬੰਦੀਆਂ ਇੰਟਕ ਤੋਂ ਪਾਸੇ ਹਨ ਉਨਾਂ ਨੂੰ ਇੰਟਕ ਦੇ ਵਿੱਚ ਜੋੜਣ ਦਾ ਯਤਨ ਕੀਤਾ ਜਾਵੇਗਾ। ਇਸ ਮੌਕੇ ਤੇ ਤੂੜੀ ਛਿਲਕਾ ਯੂਨੀਅਨ ਦੇ ਪ੍ਰਧਾਨ ਸੱਤਪਾਲ ਸਿੰਘ ਭਾਗੀਕੇ, ਰਾਜਪਾਲ ਸਿੰਘ ਮੀਤ ਮਜਬੀ ਸਿੱਖ ਜੱਥੇਬੰਦਕ ਸਕੱਤਰ, ਜਗਰੂਪ ਸਿੰਘ ਪ੍ਰਧਾਨ, ਦਵਿੰਦਰ ਸਿੰਘ ਘੱਲਕਲਾਂ, ਜਸਵੰਤ ਸਿੰਘ, ਰੇਸ਼ਮ ਸਿੰਘ, ਪ੍ਰਤਾਪ ਸਿੰਘ, ਅਜੀਤ ਸਿੰਘ ਰਾਮੂੰਵਾਲਾ, ਗੁਰਦੀਪ ਸਿੰਘ ਚੜਿੱਕ, ਚੰਦ ਸਿੰਘ ਚੰਦਪੁਰਾਣਾ, ਬਚਿੱਤਰ ਸਿੰਘ ਬਘੇਲਾ ਤੋਂ ਇਲਾਵਾ ਵਰਕਰ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।