ਪਾਥਵੇਅਜ਼ ਗਲੋਬਲ ਸਕੂਲ ’ਚ ਮਾਪੇ ਅਧਿਆਪਕ ਮਿਲਣੀ ਹੋਈ
ਕੋਟ ਈਸੇ ਖਾਂ, 8ਜੁਲਾਈ (ਜਸ਼ਨ): ਪਾਥਵੇਅਜ਼ ਗਲੋਬਲ ਸਕੂਲ ਕੋਟ ਈਸੇ ਖਾਂ ਜੋ ਇਲਾਕੇ ਦਾ ਨੰਬਰ ਵਨ ਸਕੂਲ ਬਣ ਕੇ ਬਹੁੱਤ ਘੱਟ ਸਮੇਂ ’ਚ ਸਾਹਮਣੇ ਆਇਆ ਹੈ। ਪਾਥਵੇਅਜ਼ ਸੰਸਥਾ ਦਾ ਅਕੈਡਮਿਕ ਪੱਖੋਂ ਤਾਂ ਮਜਬੂਤ ਹੈ ਹੀ ਪਰ ਇਹ ਸੰਸਥਾ ਸਪੋਰਟਸ ਪੱਖੋਂ ਵੀ ਰਾਸ਼ਟਰੀ ਪੱਧਰ ਤੇ ਆਪਣਾ ਅਹਿਮ ਸਥਾਨ ਰੱਖਦੀ ਹੈ। ਪਾਥਵੇਅਜ਼ ਗਲੋਬਲ ਸਕੂਲ ਕੋਟ ਈਸੇ ਖਾਂ ’ਚ ਪਿ੍ਰੰਸੀਪਲ ਬੀ ਐਲ ਵਰਮਾ ਦੀ ਅਗਵਾਈ ਹੇਠ ਅੱਜ ਮਾਪੇ ਅਧਿਆਪਕ ਮਿਲਣੀ ਹੋਈ, ਜਿਸ ਦੌਰਾਨ ਬੱਚਿਆਂ ਦੇ ਮਹੀਨੇਵਾਰ ਹੋਏ ਇਮਤਿਹਾਨ ਦਾ ਨਤੀਜਾ ਘੋਸ਼ਿਤ ਕੀਤਾ ਗਿਆ। ਇਸ ਮੌਕੇ 870 ਵਿਦਿਆਰਥੀਆਂ ਦੇ ਮਾਤਾ ਪਿਤਾ ਨੇ ਮੀਟਿੰਗ ‘ਚ ਭਾਗ ਲਿਆ ਅਤੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਆਪਣੇ ਬੱਚਿਆਂ ਬਾਰੇ ਜਾਣਕਾਰੀ ਹਾਸਲ ਕੀਤੀ। ਮੀਟਿੰਗ ਵਿੱਚ ਪਹੁੰਚੇ ਬੱਚਿਆਂ ਦੇ ਮਾਤਾ ਪਿਤਾ ਨੇ ਸਕੂਲ ਦੇ ਸਿਸਟਮ ਤੋਂ ਪੂਰੀ ਤਰਾਂ ਸੰਤੁਸ਼ਟੀ ਪ੍ਰਗਟ ਕੀਤੀ। ਇਸ ਦੌਰਾਨ ਪਾਥਵੇਅਜ਼ ਨੇ ਮਾਪਿਆਂ ਦੀ ਸਹੂਲਤ ਲਈ ਅੱਜ ਆਪਣਾ ਐਪ ‘ਪਾਥਵੇਅਜ਼ ਗਲੋਬਲ ਸਕੂਲ’ ਵੀ ਲਾਂਚ ਕੀਤਾ, ਜਿਸ ਵਿੱਚ ਸਕੂਲ ਦੀ ਬੱਸ ਟਰੈਕਿੰਗ ਤੋਂ ਇਲਾਵਾ ਸਕੂਲ ਸਬੰਧੀ ਸਾਰੀ ਜਾਣਕਾਰੀ ਦੇ ਨਾਲ ਨਾਲ ਬੱਚਿਆਂ ਦਾ ਹੋਮਵਰਕ, ਫੀਸ ਸਟਰਕਚਰ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਨਾਲ ਲੈਸ ਹਨ, ਜੋ ਬੱਚਿਆਂ ਲਈ ਵਰਦਾਨ ਸਾਬਤ ਹੋਵੇਗੀ। ਇਸ ਮੌਕੇ ਈ ਟੀ ਟੀ ਅਧਿਆਪਕ ਯੂਨੀਅਨ, ਪੰਜਾਬ ਦੇ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ, ਸਰਪੰਚ ਜੋਗਿਦਰ ਸਿੰਘ, ਚੇਅਰਮੈਨ ਸੁਰਜੀਤ ਸਿੰਘ ਸਿੱਧੂ, ਵਾਈਸ ਚੇਅਰਮੈਨ ਅਵਤਾਰ ਸਿੰਘ ਅਤੇ ਪ੍ਰਧਾਨ ਡਾ: ਅਨਿਲਜੀਤ ਕੰਬੋਜ ਆਦਿ ਹਾਜ਼ਰ ਸਨ।