ਹੈਲਪਿੰਗ ਹੈਂਡ ਵੈਲਫੇਅਰ ਸੁਸਾਇਟੀ ਦੀ ਮੀਟਿੰਗ ਸੰਪੰਨ, ਆਗਾਮੀ ਸਮਾਜ ਸੇਵੀ ਕਾਰਜਾਂ ਦੀ ਬਣਾਈ ਰੂਪ-ਰੇਖਾ

ਮੋਗਾ, 12 ਜੁਲਾਈ (JASHAN ) : ਹੈਲਪਿੰਗ ਹੈਂਡ ਵੈਲਫੇਅਰ ਸੁਸਾਇਟੀ (ਰਜਿ.) ਮੋਗਾ ਦੀ ਇੱਕ ਅਹਿਮ ਮੀਟਿੰਗ ਕਰਵਾਈ ਗਈ। ਮੀਟਿੰਗ ਦੌਰਾਨ ਸੁਸਾਇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਆਗਾਮੀ ਸਮਾਜ ਸੇਵੀ ਗਤੀਵਿਧੀਆਂ ਸਬੰਧੀ ਵਿਸਥਾਰ ਨਾਲ ਚਰਚਾ ਕਰਦਿਆਂ ਵੱਖ-ਵੱਖ ਲੋਕ ਭਲਾਈ ਪ੍ਰੋਜੈਕਟਾਂ ਅਤੇ ਸਮਾਜ ਹਿੱਤ ਮੁਹਿੰਮਾਂ ਦੀ ਰੂਪ-ਰੇਖਾ ਤਿਆਰ ਕੀਤੀ, ਜਿਨ੍ਹਾਂ ਨੂੰ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸੁਧਾਂਸ਼ੂ ਮਿੱਤਲ ਨੇ ਕਿਹਾ ਕਿ ਲੋੜਵੰਦ ਲੋਕਾਂ ਦੀ ਸਹਾਇਤਾ ਕਰਨਾ ਸੰਸਥਾ ਦਾ ਨੈਤਿਕ ਅਤੇ ਸਮਾਜਿਕ ਫਰਜ਼ ਹੈ। ਉਨ੍ਹਾਂ ਸਮਾਜ ਸੇਵੀਆਂ ਅਤੇ ਆਮ ਲੋਕਾਂ ਨੂੰ ਇਸ ਨੇਕ ਕਾਰਜ ਵਿੱਚ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਂਝੇ ਯਤਨਾਂ ਨਾਲ ਹੀ ਵੱਧ ਤੋਂ ਵੱਧ ਲੋੜਵੰਦਾਂ ਤੱਕ ਮਦਦ ਪਹੁੰਚਾਈ ਜਾ ਸਕਦੀ ਹੈ ਅਤੇ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਂਦਾ ਜਾ ਸਕਦਾ ਹੈ। ਉਨ੍ਹਾਂ 'ਇੰਟਰਨੈਸ਼ਨਲ ਪੰਜਾਬੀ ਨਿਊਜ਼' ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੈਲਪਿੰਗ ਹੈਂਡ ਵੈਲਫੇਅਰ ਸੁਸਾਇਟੀ ਵੱਲੋਂ ਲਗਾਤਾਰ ਖੂਨਦਾਨ ਕੈਂਪ, ਲੋੜਵੰਦ ਪਰਿਵਾਰਾਂ ਦੀ ਸਹਾਇਤਾ, ਸਿੱਖਿਆ, ਸਿਹਤ ਅਤੇ ਹੋਰ ਸਮਾਜ ਸੇਵੀ ਗਤੀਵਿਧੀਆਂ ਰਾਹੀਂ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ ਅਤੇ ਭਵਿੱਖ ਵਿੱਚ ਵੀ ਇਹ ਸੇਵਾਵਾਂ ਨਿਰੰਤਰ ਜਾਰੀ ਰਹਿਣਗੀਆਂ। ਇਸ ਮੀਟਿੰਗ ਵਿੱਚ ਸੁਸਾਇਟੀ ਦੇ ਪ੍ਰਧਾਨ ਸੁਧਾਂਸ਼ੂ ਮਿੱਤਲ, ਸਕੱਤਰ ਦੀਪਕ ਗਰਗ, ਖਜ਼ਾਨਚੀ ਕਰਨ ਬਾਂਸਲ, ਚੇਅਰਮੈਨ ਅਭੈ ਤੋਂ ਇਲਾਵਾ ਕਰਨ ਜੋਸ਼ੀ, ਕੇਸ਼ਵ ਗਰਗ, ਅੰਕਿਤ ਸਿੰਗਲਾ, ਸ਼ਿਵਾਂਕਿਤ, ਅਨਿਰੁੱਧ, ਅਰਵਿਨ, ਰਾਮ, ਆਯੁਸ਼, ਹਿਤੇਸ਼, ਵਿਕਾਸ, ਵਿਸ਼ੇਸ਼, ਪ੍ਰਵੇਸ਼, ਪ੍ਰਣਵ ਅਤੇ ਕ੍ਰਿਸ਼ ਹਾਜ਼ਰ ਸਨ।


