ਵਾਰਡ ਨੰਬਰ 42 ਤੋਂ ਗੌਰਵ ਗੁੱਡੂ ਗੁਪਤਾ ਦੀ ਪਤਨੀ ਵ੍ਰਿਧੀ ਗੁਪਤਾ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ

ਮੋਗਾ, 17 ਮਈ (ਜਸ਼ਨ ) : ਵਾਰਡ ਨੰਬਰ 42 ਤੋਂ ਗੌਰਵ ਗੁੱਡੂ ਗੁਪਤਾ ਦੀ ਪਤਨੀ ਵ੍ਰਿਧੀ ਗੁਪਤਾ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ।ਜ਼ਿਕਰਯੋਗ ਹੈ ਕਿ ਗੌਰਵ ਗੁੱਡੂ ਗੁਪਤਾ ਨੇ ਆਪਣੇ ਕੌਂਸਲਰ ਹੋਣ ਦੇ ਕਾਰਜਕਾਲ ਦੌਰਾਨ ਇਲਾਕੇ ਦਾ ਭਰਪੂਰ ਵਿਕਾਸ ਕਰਵਾਇਆ ਅਤੇ ਆਪਣੇ ਨਿੱਜੀ ਰਸੂਖ ਨਾਲ ਹਰ ਸ਼ਖਸ ਦੇ ਕੰਮ ਕਰਵਾਉਂਦੇ ਰਹੇ। ਇਲਾਕੇ ਵਿਚ ਤਾਮੀਰ ਕਰਵਾਏ ਪਾਰਕ ਅਤੇ ਵਾਤਾਵਰਨ ਲਈ ਪਲਾਂਟੇਸ਼ਨ ਉਹਨਾਂ ਦੀ ਵੱਡੀ ਪ੍ਰਾਪਤੀ ਰਹੀ । ਏਹੀ ਵਜ੍ਹਾ ਹੈ ਕਿ ਹੁਣ ਲੋਕ ਆਪ ਮੁਹਾਰੇ ਗੁਪਤਾ ਪਰਿਵਾਰ ਦੀ ਜਿੱਤ ਲਈ ਅੱਗੇ ਆ ਰਹੇ ਨੇ ।ਗੌਰਵ ਗੁੱਡੂ ਗੁਪਤਾ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਤੋਂ ਵੱਡੀ ਪ੍ਰਾਪਤੀ ਕੀ ਹੋ ਸਕਦੀ ਹੈ ਕਿ ਮੋਗਾ ਦੇ ਲੋਕ ਆਪ ਉਹਨਾਂ ਦੀ ਚੋਣ ਮੁਹਿੰਮ ਨੂੰ ਸੰਭਾਲ ਰਹੇ ਨੇ ।ਜ਼ਿਕਰਯੋਗ ਹੈ ਕਿ ਵ੍ਰਿਧੀ ਦਾ ਚੋਣ ਨਿਸ਼ਾਨ ਟਰੈਕਟਰ ਹੈ


