ਸੀ.ਬੀ.ਐਸ.ਈ. ਬਾਰ੍ਹਵੀਂ ਦੀ ਪ੍ਰੀਖਿਆ ਵਿੱਚ ਮੈਰਿਟ 'ਚ ਸਥਾਨ ਹਾਸਲ ਕਾਰਨ ਵਾਲੀ ਪ੍ਰਿਆ ਨੂੰ ਕੀਤਾ ਸਨਮਾਨਿਤ

ਮੋਗਾ, 17 ਮਈ ( ਦੀਪਕ ਕੌੜਾ )
ਖਤਰੀ ਸਭਾ ਮੋਗਾ ਦੇ ਮੈਂਬਰ ਅਤੇ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਹਰੀਸ਼ ਧੀਰ ਦੀ ਧੀ ਪ੍ਰਿਆ ਧੀਰ ਵੱਲੋਂ ਬਾਰ੍ਹਵੀਂ ਦੀ ਪ੍ਰੀਖਿਆ ਦੇ ਨਤੀਜੇ 'ਚ ਮੇਰਿਟ ਵਿੱਚ ਸਥਾਨ ਪ੍ਰਾਪਤ ਕਰਨ 'ਤੇ ਖੱਤਰੀ ਭਵਨ ਮੋਗਾ ਵਿਖੇ ਖੱਤਰੀ ਸਭਾ ਮੋਗਾ ਦੇ ਚੇਅਰਮੈਨ ਵਿਜੇ ਧੀਰ ਐਡਵੋਕੇਟ, ਡਾ. ਐਮ. ਐਲ. ਜੈਡਕਾ ਪ੍ਰਧਾਨ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਖੱਤਰੀ ਸਭਾ ਮੋਗਾ ਤੋਂ ਸੁਸ਼ੀਲ ਸਿਆਲ ਸੰਜੋਜਕ ਖਤਰੀ ਮੈਰਿਜ ਬਿਊਰੋ, ਸੰਜੀਵ ਕੌੜਾ ਸਕੱਤਰ ਖੱਤਰੀ ਸਭਾ, ਵਿਕਾਸ ਕਪੂਰ ਪ੍ਰਦੇਸ਼ ਸੀਨੀਅਰ ਉਪ ਪ੍ਰਧਾਨ ਖੱਤਰੀ ਮਹਾਸਭਾ ਪੰਜਾਬ, ਕੇਵਲ ਬਾਂਸਲ ਐਨ.ਜੀ.ਓ., ਵੀ.ਪੀ. ਸੇਠੀ ਉਪ ਪ੍ਰਧਾਨ ਸੀਨੀਅਰ ਸਿਟੀਜ਼ਨ ਵੈਲਫੇਅਰ ਸੋਸਾਇਟੀ ਮੌਜੂਦ ਰਹੇ। ਪ੍ਰਿਆ ਧੀਰ ਦੇ ਸਨਮਾਨ ਸਮਾਰੋਹ 'ਚ ਉਸ ਸਮੇਂ ਉਨ੍ਹਾਂ ਦੇ ਪਿਤਾ ਹਰੀਸ਼ ਧੀਰ, ਮਾਤਾ ਡਿੰਪਲ ਧੀਰ ਅਤੇ ਭੈਣ ਰਿਆ ਬਾਹਰੀ ਵੀ ਹਾਜ਼ਰ ਰਹੇ। "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਧੀਰ ਨੇ ਦੱਸਿਆ ਕਿ ਪ੍ਰਿਆ ਧੀਰ ਨੇ ਸੀ.ਬੀ.ਐਸ.ਈ. ਵੱਲੋਂ ਐਲਾਨੀ ਗਈ ਬਾਰ੍ਹਵੀਂ ਆਰਟਸ ਦੇ ਨਤੀਜੇ 'ਚ 95.8 ਪ੍ਰਤੀਸ਼ਤ ਅੰਕ ਲੈ ਕੇ ਖੱਤਰੀ ਬਿਰਾਦਰੀ ਦਾ ਨਾਂ ਉੱਚਾ ਕੀਤਾ ਹੈ ਜੋ ਕਿ ਖੱਤਰੀ ਬਿਰਾਦਰੀ ਲਈ ਗੌਰਵ ਵਾਲੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਖੱਤਰੀ ਬਿਰਾਦਰੀ ਨੂੰ ਪ੍ਰਿਆ ਧੀਰ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਮਾਣ ਹੈ। ਪਹਿਲਾਂ ਵੀ ਉਨ੍ਹਾਂ ਦੇ ਪਰਿਵਾਰ ਦੇ ਬੱਚੇ ਸਿੱਖਿਆ ਦੇ ਖੇਤਰ 'ਚ ਉਚਾਈ ਹਾਸਲ ਕਰ ਚੁਕੇ ਹਨ। ਪ੍ਰਿਆ ਧੀਰ ਦੇ ਪਿਤਾ ਹਰੀਸ਼ ਧੀਰ ਅਤੇ ਮਾਤਾ ਡਿੰਪਲ ਧੀਰ ਜਿੱਥੇ ਬਿਰਾਦਰੀ ਪ੍ਰਤੀ ਸਮਰਪਿਤ ਜੁੜੇ ਹੋਏ ਹਨ, ਓਥੇ ਹੀ ਸਮਾਜ ਵਾਸ਼ਤੇ ਵੀ ਸੇਵਾ ਕਰ ਰਹੇ ਹਨ। ਪ੍ਰਿਆ ਧੀਰ ਹੋਣਹਾਰ ਹੋਣ ਦੇ ਨਾਲ ਨਾਲ ਹੋਰ ਕਾਰਜਾਂ ਵਿੱਚ ਵੀ ਮਹਾਰਤ ਹਾਸਿਲ ਰੱਖਦੀ ਹੈ। ਹਰੀਸ਼ ਧੀਰ ਨੇ ਸਮੂਹ ਖੱਤਰੀ ਬਿਰਾਦਰੀ ਵੱਲੋਂ ਦਿੱਤੇ ਗਏ ਸਨਮਾਨ ਤੇ ਧੰਨਵਾਦ ਕੀਤਾ ਅਤੇ ਆਖਿਆ ਕਿ ਉਨ੍ਹਾਂ ਦੀ ਧੀ ਪੜ੍ਹਾਈ 'ਚ ਬਹੁਤ ਤੇਜ ਹੈ। ਆਰ.ਕੇ.ਐਸ. ਸੈਕੰਡਰੀ ਪਬਲਿਕ ਸਕੂਲ ਦੇ ਪੂਰੇ ਸਟਾਫ਼ ਦੀ ਮੇਹਨਤ ਅਤੇ ਲੱਗਨ ਨਾਲ ਉਸਨੇ ਮੇਰਿਟ 'ਚ ਸਥਾਨ ਹਾਸਲ ਕਰਨ ਦੇ ਨਾਲ ਸਕੂਲ 'ਚ ਪਹਿਲਾਂ ਸਥਾਨ ਹਾਸਲ ਕੀਤਾ ਹੈ ।


