ਮੋਗਾ ਵਿੱਚ ਭਾਜਪਾ ਦੀ ਲਹਿਰ ਨੂੰ ਵੱਡਾ ਹੁਲਾਰਾ ਕਈ ਪਰਿਵਾਰਾਂ ਨੇ ਫੜ੍ਹਿਆ ਭਾਜਪਾ ਦਾ ਪੱਲਾ

ਮੋਗਾ, 9 ਮਈ (ਜਸ਼ਨ ) ਭਾਰਤੀ ਜਨਤਾ ਪਾਰਟੀ ਮੋਗਾ ਵਿੱਚ ਦਿਨੋਂ ਦਿਨ ਮਜ਼ਬੂਤ ਹੁੰਦੀ ਨਜ਼ਰ ਆ ਰਹੀ ਹੈ। ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਦੀ ਅਗੁਵਾਈ ਹੇਠ ਪਾਰਟੀ ਦਾ ਜਨਆਧਾਰ ਲਗਾਤਾਰ ਵਧ ਰਿਹਾ ਹੈ ਅਤੇ ਲੋਕਾਂ ਦਾ ਭਰੋਸਾ ਭਾਜਪਾ ਵੱਲ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ। ਅੱਜ ਜਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਨੇ ਵੱਡੀ ਗਿਣਤੀ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੂੰ ਛੱਡ ਕੇ ਲੋਕਾਂ ਨੂੰ ਭਾਜਪਾ ਵਿੱਚ ਸ਼ਾਮਿਲ ਕੀਤਾ। ਇਸ ਮੌਕੇ ਸੰਦੀਪ ਕੌਰ ਚੜਿੱਕ, ਹਰਜਿੰਦਰ ਸਿੰਘ, ਸਿਮਰਨਜੀਤ ਕੌਰ, ਰਵੀ ਸਿੰਘ (ਵਾਰਡ ਨੰਬਰ 31), ਬਲਰਾਜ ਕੌਰ, ਕੁਲਵੰਤ ਕੌਰ (ਵਾਰਡ ਨੰਬਰ 22), ਰਾਹੁਲ ਸ਼ਰਮਾ, ਹਰਪ੍ਰੀਤ ਸਿੰਘ, ਬਲਪ੍ਰੀਤ ਸਿੰਘ, ਲਵਦੀਪ ਸਿੰਘ, ਜਗਜੀਤ ਸਿੰਘ, ਸੁਖਪ੍ਰੀਤ ਸਿੰਘ, ਗੁਰਦਿੱਤ ਸਿੰਘ, ਕੇਸ਼ਵ ਸਿੰਘ (ਵਾਰਡ ਨੰਬਰ 20), ਕਮਲ ਕੌਰ, ਚੰਦ ਸਿੰਘ, ਗੁਰਨਾਮ ਸਿੰਘ, ਆਕਾਸ਼ਦੀਪ ਸਿੰਘ, ਅਮਨਦੀਪ ਸਿੰਘ, ਅਰਸ਼ਦੀਪ ਸਿੰਘ, ਜਗਜੀਵਨ ਸਿੰਘ, ਲਵਪ੍ਰੀਤ ਸਿੰਘ, ਹਰਵੀਰ ਸਿੰਘ, ਗੁਰਵਿੰਦਰ ਸਿੰਘ, ਮਨਪ੍ਰੀਤ ਸਿੰਘ, ਮਹਿਕਦੀਪ ਸਿੰਘ, ਸਾਗਰ ਸਿੰਘ, ਸਤਪਾਲ ਸਿੰਘ, ਹਰਜਿੰਦਰ ਸਿੰਘ, ਮਨੀ ਸਿੰਘ, ਵਿਵੇਕ ਤਿਵਾੜੀ, ਗੁਰਪ੍ਰੀਤ ਸਿੰਘ, ਗੁਰਚਰਨ ਸਿੰਘ ਅਤੇ ਕੁਲਵੀਰ ਸਿੰਘ (ਵਾਰਡ ਨੰਬਰ 16) ਆਪਣੇ ਸਮਰਥਕਾਂ ਸਮੇਤ ਭਾਜਪਾ ਵਿੱਚ ਸ਼ਾਮਿਲ ਹੋਏ। ਇਸ ਮੌਕੇ ਤੇ ਨਵੇਂ ਸ਼ਾਮਿਲ ਹੋਏ ਪਰਿਵਾਰਾਂ ਨੂੰ ਭਾਜਪਾ ਦੀ ਮੈਂਬਰਸ਼ਿੱਪ ਵੀ ਦਿੱਤੀ ਗਈ। ਇਸ ਮੌਕੇ ਡਾ. ਹਰਜੋਤ ਕਮਲ ਨੇ ਨਵੇਂ ਸ਼ਾਮਿਲ ਹੋਏ ਸਾਥੀਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਭਾਜਪਾ ਦੀ ਨੀਤੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਦੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਲੋਕ ਵੱਡੀ ਗਿਣਤੀ ਵਿੱਚ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਮੋਗਾ ਵਿੱਚ ਭਾਜਪਾ ਹੁਣ ਹਰ ਵਰਗ ਦੀ ਪਹਿਲੀ ਪਸੰਦ ਬਣਦੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਲਹਿਰ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਨਵੇਂ ਸਾਥੀਆਂ ਦੇ ਸ਼ਾਮਿਲ ਹੋਣ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਮੋਗਾ ਵਿੱਚ ਵਿਕਾਸ ਦੀ ਨਵੀਂ ਦਿਸ਼ਾ ਸਥਾਪਿਤ ਹੋਵੇਗੀ। ਇਸ ਮੌਕੇ ਤੇ ਜਿਲ੍ਹਾ ਮਹਾਮੰਤਰੀ ਸ਼ਮਸ਼ੇਰ ਸਿੰਘ ਕੈਲਾ, ਕਿਸਾਨ ਮੋਰਚਾ ਜਿਲ੍ਹਾ ਪ੍ਰਧਾਨ ਲਖਵੰਤ ਸਿੰਘ ਸਾਫੂਵਾਲਾ, ਐਸ.ਸੀ ਮੋਰਚਾ ਪ੍ਰਧਾਨ ਸਤਿੰਦਰਪ੍ਰੀਤ ਸਿੰਘ ਰੱਤੀਆਂ, ਮਹਿਲਾ ਮੋਰਚਾ ਪ੍ਰਧਾਨ ਕਮਲਜੀਤ ਕੌਰ ਧੱਲੇਕੇ, ਧੀਰਜ ਕੁਮਾਰ, ਭੋਲਾ ਸਿੰਘ, ਯੁਵਾ ਮੋਰਚਾ ਤੋਂ ਗੁਰਬੀਰ ਸਿੰਘ, ਲਾਲਾ ਤਾਇਲ, ਸੁਖਜਿੰਦਰ ਸਿੰਘ ਵਾਂਦਰ ਤੋਂ ਇਲਾਵਾ ਹੋਰ ਪਾਰਟੀ ਵਰਕਰ ਅਤੇ ਸਮਰਥਕ ਹਾਜ਼ਰ ਸਨ।


