ਡਾ. ਅਸ਼ੋਕ ਸਿੰਗਲਾ ਜੀ ਨੂੰ ਨਵੇਂ ਸਿਵਲ ਸਰਜਨ ਵਜੋਂ ਸੰਭਾਲੀ ਜ਼ਿੰਮੇਵਾਰੀ ਮੌਕੇ ਆਈ.ਐੱਮ.ਏ. ਮੋਗਾ ਵੱਲੋਂ ਨਿੱਘਾ ਸਵਾਗਤ

ਮੋਗਾ,8 ਮਈ (ਜਸ਼ਨ )
ਇੰਡੀਅਨ ਮੈਡੀਕਲ ਐਸੋਸੀਏਸ਼ਨ ਮੋਗਾ ਵੱਲੋਂ ਨਵੇਂ ਨਿਯੁਕਤ ਸਿਵਲ ਸਰਜਨ ਮੋਗਾ ਡਾ. ਅਸ਼ੋਕ ਸਿੰਗਲਾ ਜੀ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਆਈ.ਐੱਮ.ਏ. ਮੋਗਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਡਾ. ਸਿੰਗਲਾ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਦੀ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ ਗਈਆਂ।
ਇਸ ਦੌਰਾਨ ਆਈ.ਐੱਮ.ਏ. ਮੋਗਾ ਦੇ ਮੈਂਬਰਾਂ ਡਾ.ਪਰੇਮ ਸਿੰਘ,ਡਾ ਸੰਜੀਵ ਮਿੱਤਲ,ਡਾ. ਇਕਬਾਲ ਸਿੰਘ,ਡਾ. ਵਿਕਾਸ ਅਤੇ ਡਾ.ਵੋਹਰਾ ਨੇ ਕਿਹਾ ਕਿ ਡਾ. ਅਸ਼ੋਕ ਸਿੰਗਲਾ ਇੱਕ ਇਮਾਨਦਾਰ, ਤਜਰਬੇਕਾਰ ਅਤੇ ਮਰੀਜ਼ਾਂ ਪ੍ਰਤੀ ਸਮਰਪਿਤ ਅਧਿਕਾਰੀ ਹਨ ਅਤੇ ਉਨ੍ਹਾਂ ਦੀ ਅਗਵਾਈ ਹੇਠ ਜ਼ਿਲ੍ਹੇ ਦੀਆਂ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਆਈ.ਐੱਮ.ਏ. ਮੋਗਾ ਵੱਲੋਂ ਸਿਹਤ ਵਿਭਾਗ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।
ਡਾ. ਅਸ਼ੋਕ ਸਿੰਗਲਾ ਨੇ ਆਈ.ਐੱਮ.ਏ. ਮੋਗਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਜ਼ਿਲ੍ਹਾ ਵਾਸੀਆਂ ਨੂੰ ਬਿਹਤਰ ਅਤੇ ਸੁਚੱਜੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।
ਇਸ ਮੌਕੇ ਆਈ.ਐੱਮ.ਏ. ਮੋਗਾ ਦੇ ਅਹੁਦੇਦਾਰ, ਡਾਕਟਰ ਸਾਹਿਬਾਨ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ।
ਇਸੇ ਦੌਰਾਨ ਹੀ ਸਿਵਲ ਹਸਪਤਾਲ ਮੋਗਾ ਦੇ ਸਟਾਫ ਵਲੋਂ ਵੀ ਗੁਲਦਸਤੇ ਭੇਟ ਕਰਕੇ ਸਵਾਗਤ ਕੀਤਾ ਗਿਆ।


