ਕਾਂਗਰਸ ਪਾਰਟੀ ਵੱਲੋਂ, ਕੁਲਬੀਰ ਸਿੰਘ ਜੀਰਾ ਨੇ, ਡੀਐਸਪੀ ਦਫ਼ਤਰ ਜ਼ੀਰਾ ਦੇ ਬਾਹਰ ਵੱਡੇ ਪੱਧਰ 'ਤੇ ਦਿੱਤਾ ਧਰਨਾ
ਜ਼ੀਰਾ, 19 ਸਤੰਬਰ ((ਜਸ਼ਨ)) ਸੂਬੇ ਵਿੱਚ ਦਿਨ-ਬ-ਦਿਨ ਵੱਧ ਰਹੀਆਂ ਕਤਲਾਂ, ਚਿੱਟੇ ਦੇ ਨਸ਼ੇ, ਰੇਤਾ ਦੀ ਨਜਾਇਜ਼ ਮਾਈਨਿੰਗ, ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਡੀਐਸਪੀ ਦਫ਼ਤਰ ਜ਼ੀਰਾ ਦੇ ਬਾਹਰ ਵੱਡੇ ਪੱਧਰ 'ਤੇ ਧਰਨਾ ਦਿੱਤਾ ਗਿਆ। ਇਸ ਧਰਨੇ ਦੀ ਅਗਵਾਈ ਜ਼ਿਲ੍ਹਾ ਕਾਂਗਰਸ ਪ੍ਰਧਾਨ ਕੁਲਬੀਰ ਸਿੰਘ ਜੀਰਾ, ਸਾਬਕਾ ਵਿਧਾਇਕ ਨੇ ਕੀਤੀ। ਧਰਨੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਵਰਕਰਾਂ ਨੇ ਭਾਗ ਲਿਆ ਅਤੇ ਸੂਬੇ ਦੀ ਮੌਜੂਦਾ ਕਾਨੂੰਨ ਵਿਵਸਥਾ ਅਤੇ ਸਰਕਾਰ ਦੇ ਰਵੱਈਏ 'ਤੇ ਨਾਰਾਜ਼ਗੀ ਜ਼ਾਹਰ ਕੀਤੀ।ਕਾਂਗਰਸ ਨੇ ਸੂਬੇ ਵਿੱਚ ਵਧ ਰਹੀਆਂ ਲੁੱਟਾਂ, ਕਤਲਾਂ, ਅਤੇ ਗੈਂਗਸਟਰਵਾਦ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਲੋਕ ਸੁਰੱਖਿਆ ਨੂੰ ਲੈ ਕੇ ਕਾਫ਼ੀ ਚਿੰਤਤ ਹਨ। ਲਗਾਤਾਰ ਵਧ ਰਹੀਆਂ ਕਤਲਾਂ ਦੀਆਂ ਘਟਨਾਵਾਂ ਅਤੇ ਚੋਰਾਂ ਦੀਆਂ ਲੁੱਟਾਂ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਜ਼ਿਲ੍ਹਾ ਕਾਂਗਰਸ ਪ੍ਰਧਾਨ ਕੁਲਬੀਰ ਸਿੰਘ ਜੀਰਾ ਨੇ ਕਿਹਾ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਬੇਹਦ ਢਿੱਲੀ ਹੋ ਗਈ ਹੈ। ਗੈਂਗਸਟਰਾਂ ਦੇ ਹੌਂਸਲੇ ਇਸ ਕਰਕੇ ਬੁਲੰਦ ਹਨ ਕਿ ਕਾਨੂੰਨ ਨੇ ਉਨ੍ਹਾਂ ਖਿਲਾਫ਼ ਕੋਈ ਵੱਡੀ ਕਾਰਵਾਈ ਨਹੀਂ ਕੀਤੀ। ਆਮ ਲੋਕਾਂ ਦੇ ਘਰਾਂ ਵਿੱਚ ਦਿਨ-ਦਿਹਾੜੇ ਹਮਲੇ ਕੀਤੇ ਜਾ ਰਹੇ ਹਨ, ਜਿਸ ਨਾਲ ਉਨ੍ਹਾਂ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਰਿਹਾ ਹੈ।ਇਸ ਮੌਕੇ 'ਤੇ ਸੂਬੇ ਵਿੱਚ ਚਿੱਟੇ ਦੇ ਨਸ਼ੇ ਦੀ ਸਮੱਸਿਆ ਨੂੰ ਵੀ ਚੁੱਕਿਆ ਗਿਆ। ਧਰਨੇ ਦੇ ਦੌਰਾਨ ਆਗੂਆਂ ਨੇ ਕਿਹਾ ਕਿ ਨੌਜਵਾਨੀ ਦੇ ਭਵਿੱਖ ਲਈ ਸਭ ਤੋਂ ਵੱਡਾ ਖ਼ਤਰਾ ਚਿੱਟੇ ਦਾ ਨਸ਼ਾ ਬਣਿਆ ਹੋਇਆ ਹੈ। ਨਸ਼ਾ ਅਜੇ ਵੀ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਖੁੱਲ੍ਹੇਆਮ ਵਿਕ ਰਿਹਾ ਹੈ। ਬੇਰੁਜ਼ਗਾਰ ਨੌਜਵਾਨ ਇਸ ਨਸ਼ੇ ਦੀ ਚੰਗਲ ਵਿੱਚ ਫਸਦੇ ਜਾ ਰਹੇ ਹਨ, ਜਿਸ ਕਾਰਨ ਸੂਬੇ ਦੀ ਸਮਾਜਿਕ ਵਾਤਾਵਰਨ ਖਰਾਬ ਹੋ ਰਿਹਾ ਹੈ। ਸੂਬੇ ਦੀ ਸਰਕਾਰ ਵੱਲੋਂ ਨਸ਼ੇ ਵਿਰੁੱਧ ਕੋਈ ਸਖ਼ਤ ਕਦਮ ਨਾ ਚੁੱਕਣਾ ਬੇਹੱਦ ਚਿੰਤਾ ਦਾ ਵਿਸ਼ਾ ਹੈ। ਇਸ ਨਾਲ ਸੂਬੇ ਦੇ ਪਰਿਵਾਰ ਤਬਾਹ ਹੋ ਰਹੇ ਹਨ, ਅਤੇ ਲੋਕਾਂ ਦੀ ਸਿਹਤ ਤੇ ਜਾਨਮਾਲ ਨੂੰ ਵੱਡਾ ਖ਼ਤਰਾ ਪੈਦਾ ਹੋ ਗਿਆ ਹੈ। ਇਸੇ ਤਰ੍ਹਾਂ, ਰੇਤਾ ਦੀ ਨਜਾਇਜ਼ ਮਾਈਨਿੰਗ ਵੀ ਸੂਬੇ ਦੇ ਕੁਦਰਤੀ ਸਰੋਤਾਂ ਨੂੰ ਤਬਾਹ ਕਰ ਰਹੀ ਹੈ। ਧਰਨੇ ਵਿੱਚ ਸ਼ਾਮਲ ਕਾਂਗਰਸ ਵਰਕਰਾਂ ਨੇ ਆਰੋਪ ਲਗਾਇਆ ਕਿ ਰੇਤਾ ਮਾਫੀਆ ਸਰਕਾਰ ਦੀ ਛੱਤਰ ਛਾਇਆ ਹੇਠ ਮਾਈਨਿੰਗ ਕਰ ਰਹੇ ਹਨ। ਨਦੀਆਂ ਅਤੇ ਖੱਡਾਂ ਵਿੱਚੋਂ ਰੇਤਾ ਦੀ ਬੇਤਹਾਸਾ ਮਾਈਨਿੰਗ ਕਰ ਕੇ ਪ੍ਰਕ੍ਰਿਤੀ ਨਾਲ ਖਿਡਵਾਣ ਕੀਤੀ ਜਾ ਰਹੀ ਹੈ। ਮਾਈਨਿੰਗ ਕਾਰਨ ਸੂਬੇ ਦੇ ਵਾਤਾਵਰਣ ਤੇ ਵੀ ਬੁਰੇ ਪ੍ਰਭਾਵ ਪੈ ਰਹੇ ਹਨ, ਜਿਸ ਨੂੰ ਰੋਕਣ ਵਿੱਚ ਸਰਕਾਰ ਬੁਰੀ ਤਰ੍ਹਾਂ ਨਾਕਾਮ ਰਹੀ ਹੈ। ਲੋਕਾਂ ਦੇ ਘਰਾਂ ਦੇ ਪਾਸੇ ਮਾਈਨਿੰਗ ਦੀ ਕਾਰਵਾਈ ਹੋ ਰਹੀ ਹੈ, ਜਿਸ ਕਾਰਨ ਲੋਕ ਬੇਹੱਦ ਪਰੇਸ਼ਾਨ ਹਨ। ਕਾਂਗਰਸ ਆਗੂਆਂ ਨੇ ਕਿਹਾ ਕਿ ਉਹ ਸੂਬੇ ਵਿੱਚ ਸੁਰੱਖਿਆ ਦੀ ਸਥਿਤੀ ਨੂੰ ਸੁਧਾਰਨ ਲਈ ਜਰੂਰੀ ਕਦਮ ਚੁੱਕਣ ਦੀ ਮੰਗ ਕਰਦੇ ਹਨ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਇਸ ਮਾਮਲੇ 'ਤੇ ਗੰਭੀਰਤਾ ਨਾ ਦਿਖਾਈ ਗਈ, ਤਾਂ ਕਾਂਗਰਸ ਪਾਰਟੀ ਵੱਲੋਂ ਸੂਬੇ ਦੇ ਹਰ ਕੋਨੇ ਵਿੱਚ ਵੱਡੇ ਪੱਧਰ 'ਤੇ ਅੰਦੋਲਨ ਸ਼ੁਰੂ ਕੀਤਾ ਜਾਵੇਗਾ।
ਕੁਲਬੀਰ ਸਿੰਘ ਜੀਰਾ ਨੇ ਕਿਹਾ ਕਿ ਅਗਾਮੀ ਜ਼ਿਲ੍ਹਾ ਪਰਿਸ਼ਦ, ਬਲਾਕ ਸੰਮਤੀ, ਨਗਰ ਪੰਚਾਇਤਾਂ ਅਤੇ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਹਿੱਸਾ ਲਵੇਗੀ। ਪਾਰਟੀ ਦੇ ਵਰਕਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪੂਰੀ ਤਰ੍ਹਾਂ ਤਿਆਰ ਰਹਿਣ। ਉਨ੍ਹਾਂ ਸਖਤ ਲਹਿਰ ਵਿੱਚ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਉਨ੍ਹਾਂ ਨਾਲ ਕੋਈ ਧੱਕੇਸ਼ਾਹੀ ਕੀਤੀ ਜਾਂ ਉਨ੍ਹਾਂ ਦੀਆਂ ਨਾਮਜ਼ਦਗੀਆਂ ਰੱਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪ੍ਰਸ਼ਾਸਨ ਨੂੰ ਇਸਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਇਹਨਾਂ ਘਟਨਾਵਾਂ ਦੀ ਜਿੰਮੇਵਾਰੀ ਪੂਰੀ ਤਰ੍ਹਾਂ ਸੂਬੇ ਦੀ ਮੌਜੂਦਾ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ। ਧਰਨੇ ਦੇ ਮੌਕੇ 'ਤੇ ਕਾਂਗਰਸ ਵਰਕਰਾਂ ਨੇ ਰੋਸ ਪ੍ਰਗਟਾਉਂਦੇ ਹੋਏ ਕਿਹਾ ਕਿ ਸੂਬੇ ਦੀ ਮੌਜੂਦਾ ਸਰਕਾਰ ਲੋਕਾਂ ਦੀ ਸੁਰੱਖਿਆ ਪ੍ਰਤੀ ਸੰਵੇਦਨਸ਼ੀਲ ਨਹੀਂ ਹੈ। ਇਹ ਸਰਕਾਰ ਸਿਰਫ਼ ਚੋਣੀਵੇਂ ਲੋਕਾਂ ਦੇ ਹਿੱਤਾਂ ਲਈ ਕੰਮ ਕਰ ਰਹੀ ਹੈ। ਲੋਕਾਂ ਨੇ ਵੀ ਸਰਕਾਰ ਨੂੰ ਜਵਾਬ ਦੇਣ ਦਾ ਸਮਾਂ ਆ ਗਿਆ ਹੈ ਅਤੇ ਕਾਂਗਰਸ ਪਾਰਟੀ ਇਸ ਲੜਾਈ ਨੂੰ ਸੜਕ ਤੋਂ ਸੰਸਦ ਤੱਕ ਲੈ ਕੇ ਜਾਵੇਗੀ।ਇਸ ਮੌਕੇ ਹਰੀਸ਼ ਜੈਨ ਗੋਗਾ, ਸੁਨੀਲ ਕੁਮਾਰ ਨੀਲੂ, ਸੁਖਵਿੰਦਰ ਸਿੰਘ ਗੱਟਾ, ਬੱਬਲ ਸ਼ਰਮਾ, ਅਸ਼ੋਕ ਮਨਚੰਦਾ, ਹਰੀਸ਼ ਤਾਂਗੜਾ, ਸ਼ਿਵ ਸਾਗਰ, ਸਤਪਾਲ ਚਾਵਲਾ, ਕੁਲਦੀਪ ਸਿੰਘ ਭੁੱਲਰ ਸਸਤੇ ਵਾਲੀ, ਬਲਵਿੰਦਰ ਸਿੰਘ ਬੁੱਟਰ, ਗੁਰਨਾਮ ਸਿੰਘ ਸਿਲੇਵਿੰਡ, ਜ਼ੋਰਾਵਰ ਸਿੰਘ, ਨਸੀਬ ਸਿੰਘ ਖਾਲਸਾ , ਸੁਖਦੇਵ ਸਿੰਘ ਭੜਾਣਾ, ਅਨਵਰ ਹੁਸੈਨ , ਪ੍ਰਿਤਪਾਲ ਸਿੰਘ ਜ਼ੈਲਦਾਰ, ਬਲਜੀਤ ਸਿੰਘ ਬੱਬਾ, ਸੁਖਦੇਵ ਸਿੰਘ ਚਹਿਲਾਂ, ਕਿੱਕਰ ਸਿੰਘ ਚਹਿਲਾਂ, ਅਮਨਦੀਪ ਸਿੰਘ ਮਾਨੋਚਾਲ, ਬੋਹੜ ਸਿੰਘ ਸੱਧਰ ਵਾਲਾ, ਦਵਿੰਦਰ ਸਿੰਘ ਜੱਲੇ ਵਾਲਾ, ਗੁਰਪ੍ਰੀਤ ਸਿੰਘ ਜੱਲੇ ਵਾਲਾ, ਲਾਡੀ ਅਵਾਨ, ਗੁਰਮੇਵਾ ਸਿੰਘ ਜੱਗੇ ਵਾਲਾ, ਅਜਮੇਰ ਸਿੰਘ ਖੰਨਾ, ਸੁਰਜੀਤ ਸਿੰਘ ਘੁਵਿੰਡੀਆ, ਜਸਬੀਰ ਸਿੰਘ ਅਲੀਪੁਰ, ਦਿਲਪ੍ਰੀਤ ਸਿੰਘ ਬੱਗੀ ਪਤਨੀ , ਰਣਜੀਤ ਸਿੰਘ ਬਘੇਲੇ ਵਾਲਾ, ਨਿਸ਼ਾਨ ਸਿੰਘ ਅਰਾਈਆਂ ਵਾਲਾ, ਚਰਨਜੀਤ ਸਿੰਘ ਕਾਮਲ ਵਾਲਾ , ਡਾ. ਜਗੀਰ ਸਿੰਘ ਐੱਮ.ਸੀ, ਗੁਰਭਗਤ ਸਿੰਘ ਗੋਰਾ ਐੱਮ.ਸੀ, ਰਾਜੇਸ਼ ਵਿੱਜ ਐੱਮ.ਸੀ, ਸਰਵਿੰਦਰ ਸਿੰਘ ਅਵਾਨ, ਜਗਤਾਰ ਸਿੰਘ ਲੌਂਗੋਦੇਵਾ, ਸੁੱਖਾ ਕਟੋਰਾ, ਮਹਿੰਦਰ ਮਦਾਨ, ਜਨਕ ਰਾਜ ਵਾੜਾ ਪੋਹਵਿੰਡ , ਗੁਰਮੇਲ ਸਿੰਘ ਸ਼ਾਹ ਵਾਲਾ, ਜੱਸ ਅਲੀਪੁਰ , ਗੁਰਜੋਤ ਸਿੰਘ ਕਿੱਲੀ ਗੁਦਾ, ਬੱਬੂ ਸੇਖਵਾਂ, ਗੁਰਮੇਲ ਸਿੰਘ ਮਨਸੂਰ ਵਾਲਾ, ਅਵਤਾਰ ਸਿੰਘ ਜੌਰਜੀਆਂ , ਜਗਜੀਤ ਸਿੰਘ ਪੰਡੋਰੀ, ਰਸ਼ਪਾਲ ਸਿੰਘ ਮੱਲੂ ਬਾਂਡੀਆ, ਤੇਜ ਸਿੰਘ ਵਿਰਕਾ ਵਾਲੀ, ਮਲਕੀਤ ਸਿੰਘ ਖਡੂਰ, ਬਲਦੇਵ ਸਿੰਘ ਭਾਗੋਕੇ, ਰੋਮੀ ਚੋਪੜਾ, ਭੋਲਾ ਪੱਧਰੀ, ਮੇਹਰ ਸਿੰਘ ਬਾਹਰਵਾਲੀ, ਰਮੇਸ਼ ਅਟਵਾਲ , ਗੁਰਵਿੰਦਰ ਸਿੰਘ ਸਭਰਾ, ਗੁਰਨੈਬ ਸਿੰਘ ਸਭਰਾ , ਨਰਿੰਦਰ ਸਿੰਘ ਚੰਦੀ, ਬੱਬੂ ਕਮਾਲਗੜ੍ਹ, ਗੁਰਦੇਵ ਸਿੰਘ ਮੰਗੇ ਖਾਂ, ਕਾਬਲ ਸਿੰਘ ਜੱਲੇ ਖਾਂ, ਬਲਵਿੰਦਰ ਸਿੰਘ ਟਿੰਡਵਾ, ਦਲਜੀਤ ਸਿੰਘ ਬੂਲੇ, ਨਿਸ਼ਾਨ ਸਿੰਘ ਬੂਲੇ, ਬੂੜ ਸਿੰਘ ਪੀਰ ਮੁਹੰਮਦ, ਨਵਤੇਜ ਸਿੰਘ ਵਿੱਕੀ, ਡਾ. ਜਗੀਰ ਸਿੰਘ ਮੱਲੀ, ਗੁਰਨਾਮ ਸਿੰਘ ਵਰਪਾਲ, ਲੱਖਾ ਸਿੰਘ ਮਹੀਆਂ ਵਾਲਾ ਕਲਾਂ, ਗੁਰਮੀਤ ਸਿੰਘ ਮਹੀਆਂ ਵਾਲਾ ਕਲਾਂ, ਸਰੂਪ ਸਿੰਘ ਆਸਿਫ਼ ਵਾਲਾ, ਗੁਲਜ਼ਾਰ ਸਿੰਘ ਲਾਲੂ ਵਾਲਾ, ਜਸਕਰਨ ਸਿੰਘ ਬਸਤੀ ਸ਼ਾਮੇ ਵਾਲੀ , ਨਿਸ਼ਾਨ ਸਿੰਘ ਵਸਤੀ ਸ਼ਾਮੇ ਵਾਲੀ, ਬਾਬਾ ਲੱਖਾ ਨਿਜਾਮਦੀਨ ਵਾਲਾ, ਰਸਪਾਲ ਸਿੰਘ ਲਾਡਾ, ਸ਼ੇਰੂ ਨਰੂਲਾ , ਗੁਰਦੇਵ ਸਿੰਘ ਹਾਮਦ ਵਾਲਾ ਹਿਥਾੜ, ਦਰਸ਼ਨ ਸਿੰਘ ਨੌਰੰਗ ਸਿੰਘ ਵਾਲਾ, ਸੁਖਜਿੰਦਰ ਸਿੰਘ ਸਰਹਾਲੀ, ਨਿਰਮਲ ਸਿੰਘ ਝੰਡਾ ਬੱਗਾ, ਜਸਵਿੰਦਰ ਸਿੰਘ ਗਿੱਲ, ਮੁਖਤਿਆਰ ਸਿੰਘ ਮਾਹਲੇ ਵਾਲਾ, ਬੋਹੜ ਸਿੰਘ ਬੂੜੇ ਵਾਲੀ, ਅਵਤਾਰ ਸਿੰਘ ਮਹੀਆ ਵਾਲਾ ਕਲਾਂ ਅਤੇ ਹੋਰ ਸੈਕੜਿਆਂ ਕਾਂਗਰਸੀ ਵਰਕਰਾਂ ਨੇ ਧਰਨੇ ਵਿੱਚ ਸ਼ਮੂਲੀਅਤ ਕੀਤੀ।