ਬਲਕਾਰ ਭੁੱਲਰ ਦੇ ਨਜ਼ਦੀਕੀ ਰਿਸ਼ਤੇਦਾਰ, ਅਵਤਾਰ ਸਿੰਘ ਧਾਲੀਵਾਲ ਨਮਿੱਤ, ਪਾਠ ਦਾ ਭੋਗ ਅੱਜ, 6 ਸਤੰਬਰ ਨੂੰ
ਮੋਗਾ, 6 ਸਤੰਬਰ (ਜਸ਼ਨ, ਸਟਰਿੰਗਰ ਦੂਰਦਰਸ਼ਨ): ਉੱਘੇ ਸਮਾਜ ਸੇਵੀ ਬਲਕਾਰ ਸਿੰਘ ਭੁੱਲਰ ਦੇ ਨਜ਼ਦੀਕੀ ਰਿਸ਼ਤੇਦਾਰ ਅਵਤਾਰ ਸਿੰਘ ਧਾਲੀਵਾਲ ਪੁੱਤਰ ਗੁਰਚਰਨ ਸਿੰਘ ਧਾਲੀਵਾਲ ਪਿੰਡ ਲੋਪੋ ਦਾ ਅਚਾਨਕ ਦੇਹਾਂਤ ਹੋ ਗਿਆ ਸੀ , ਉਹਨਾਂ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਅੱਜ 6 ਸਤੰਬਰ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਗੁਰੂਸਰ ਛੇਵੀਂ ਪਾਤਿਸ਼ਾਹੀ ਸਾਹਿਬ ਪਿੰਡ ਲੋਪੋ ਜ਼ਿਲ੍ਹਾ ਮੋਗਾ ਵਿਖੇ ਬਾਅਦ ਦੁਪਹਿਰ ਇਕ ਵਜੇ ਹੋਵੇਗੀ । ਅਵਤਾਰ ਸਿੰਘ ਧਾਲੀਵਾਲ ਦੇ ਜੱਦੀ ਪਿੰਡ ਲੋਪੋ ਵਿਖੇ ਸਮਾਜ ਦੀਆਂ ਅਹਿਮ ਸ਼ਖਸੀਅਤਾਂ
ਡੀ.ਏ ਅੰਮ੍ਰਿਤਪਾਲ ਸਿੰਘ ਬਰਾੜ, ਅਰਸ਼ ਸੱਚਰ, ਜਗਵਿੰਦਰ ਸਿੰਘ ਮਾਨੇਵਾਲਾ, ਅਮਨਦੀਪ ਸਿੰਘ ਬਰਾੜ, ਗੁਰੂ ਚਾਹਲ, ਸਰਪ੍ਰੀਤ ਸਿੰਘ ਕਾਉਂਕੇ, ਹਨੀ ਕੋਛੜ, ਪਰਵੀਨ ਕੁਮਾਰ ਨੀਲਮ ਨੋਵਾ, ਭੋਜਾ ਨਿਧਾਵਾਲਾ,ਗੋਰਾ ਨਿਧਾਂਵਾਲਾ, ਅਨਿਲ ਕੁਮਾਰ , ਨਵਦੀਪ ਸੈਣੀ, ਮੋਹਕਮਲ ਸਿੰਘ ਮੁਕਤਸਰ ਤੋਂ ਇਲਾਵਾ ਬੀਬੀ ਜਸਵੰਤ ਕੌਰ ਉੱਘੀ ਸਮਾਜ ਸੇਵੀ, ਇੰਸਪੈਕਟਰ ਜਸਵਰਿੰਦਰ ਸਿੰਘ ਐੱਸ ਐੱਚ ਓ ਬਾਘਾਪੁਰਾਣਾ, ਐਡਵੋਕੇਟ ਰਮੇਸ਼ ਗਰੋਵਰ, ਰਿੱਕੀ ਅਰੋੜਾ, ਅਨੁਜ ਸ਼ਰਮਾ, ਜਗਦੀਪ ਜੈਮਲਵਾਲਾ, ਪੰਮਾ ਖੋਸਾ, ਸੀਪਾ ਸਰਪੰਚ ਦੌਧਰ, ਬਿੰਦਰ ਮਨੀਲਾ, ਸਰਵਪ੍ਰੀਤ ਕਾਉਂਕੇ, ਸ਼ਮਸ਼ੇਰ ਗਾਧਰੀਵਾਲਾ, ਗੋਰਾ ਕਾਉਂਕੇ, ਕਮਲ ਕਾਉਂਕੇ, ਬਲਦੇਵ ਤਲਵੰਡੀ, ਹਰਮੇਲ ਲੋਪੋ, ਸੁਖਦੀਪ ਕਲੇਰ ਆਦਿ ਨੇ ਪਰਿਵਾਰਕ ਮੈਂਬਰਾਂ ਜਗਦੀਸ਼ ਸਿੰਘ , ਬਚਿੱਤਰ ਸਿੰਘ, ਮਨੀ ਭੁੱਲਰ, ਜਸਵੰਤ ਬਰਾੜ ਸਮਾਲਸਰ , ਮੇਜਰ ਸਿੰਘ ਬਰਾੜ ਅਤੇ ਅਵਤਾਰ ਸਿੰਘ ਦੀਆਂ ਤਿੰਨੇ ਭੈਣਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਅਵਤਾਰ ਸਿੰਘ ਧਾਲੀਵਾਲ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ।
ਜ਼ਿਕਰਯੋਗ ਹੈ ਕਿ ਮਰਹੂਮ ਅਵਤਾਰ ਸਿੰਘ ਧਾਲੀਵਾਲ ਆਪਣੇ ਪਰਿਵਾਰ ਸਮੇਤ ਮਨੀਲਾ ਵਿਖੇ ਰਹਿੰਦਾ ਸੀ ਪਰ ਉਹ ਕੁਝ ਦਿਨ ਪਹਿਲਾਂ ਆਪਣੇ ਚਾਚੇ ਦੇ ਪੁੱਤਰ ਦੇ ਭੋਗ ’ਤੇ ਦੁੱਖ ਵੰਡਾਉਣ ਪਹੁੰਚਿਆ ਸੀ ਪਰ ਉਸ ਦੀ ਅਚਾਨਕ ਮੌਤ ਹੋ ਗਈ। ਅਵਤਾਰ ਸਿੰਘ ਤਿੰਨਾਂ ਭੈਣਾਂ ਦਾ ਇਕੱਲਾ ਭਰਾ ਸੀ ਅਤੇ ਕੁਝ ਦਿਨ ਪਹਿਲਾਂ ਉਸ ਦੇ ਘਰ ਬੇਟੀ ਨੇ ਜਨਮ ਲਿਆ ਸੀ।