ਪਵਿੱਤਰ ਜੋਤ ਦਾ ਜਵਾਲਾ ਦੇਵੀ ਹਿਮਾਚਲ ਪ੍ਰਦੇਸ਼ ਤੋਂ ਆਉਣ ਤੇ ਰਾਈਸ ਬ੍ਰੈਨ ਡੀਲਰਜ਼ ਐਸੋਸੀਏਸ਼ਨ ਨੇ ਫੁੱਲਾਂ ਦੀ ਵਰਖਾ ਕਰਕੇ ਕੀਤਾ ਸੁਆਗਤ
*7 ਸਤੰਬਰ ਨੂੰ ਪੁਰਾਣੀ ਦਾਣਾ ਮੰਡੀ ਵਿਖੇ ਭਜਨ ਗਾਇਕ ਰੋਸ਼ਨ ਪਿ੍ਰੰਸ ਤੇ ਵਰੁਣ ਮਦਾਨ ਕਰਨਗੇ ਮਾਂ ਭਗਵਤੀ ਦਾ ਗੁਣਗਾਨ
ਮੋਗਾ, 4 ਸਤੰਬਰ (ਜਸ਼ਨ) -ਰਾਈਸ ਬ੍ਰੈਨ ਡੀਲਰਜ਼ ਐਸੋਸੀਏਸ਼ਨ 127 ਦੀ ਤਰਫੋਂ 7 ਸਤੰਬਰ ਨੂੰ ਮੋਗਾ ਦੀ ਪੁਰਾਣੀ ਦਾਣਾ ਮੰਡੀ ਵਿਖੇ ਕਰਵਾਏ ਜਾ ਰਹੇ ਜਾਗਰਣ ਸਬੰਧੀ ਮਾਤਾ ਜਵਾਲਾ ਦੇਵੀ ਹਿਮਾਚਲ ਪ੍ਰਦੇਸ਼ ਤੋਂ ਪੁੱਜੀ ਪਵਿੱਤਰ ਜੋਤ ਦਾ ਮੋਗਾ ਪੁੱਜਣ ’ਤੇ ਫੁੱਲਾਂ ਦੀ ਵਰਖਾ ਕਰਕੇ ਸ਼ਾਨਦਾਰ ਸਵਾਗਤ ਕੀਤਾ ਗਿਆ। ਮੋਗਾ ਦੇ ਮੁੱਖ ਚੌਕ ਵਿੱਚ ਪਹੁੰਚਣ ’ਤੇ ਐਸੋਸੀਏਸ਼ਨ ਦੇ ਨੌਜਵਾਨ ਮੈਂਬਰਾਂ ਵੱਲੋਂ ਢੋਲ ਅਤੇ ਤਾੜੀਆਂ ਨਾਲ ਜੋਤ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੇਮ ਜਿੰਦਲ ਦੇ ਨਿਵਾਸ ਸਥਾਨ ’ਤੇ ਪੁੱਜਣ ’ਤੇ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਅਤੇ ਢੋਲ ਦੀਆਂ ਤਾਰਾਂ ’ਤੇ ਨੱਚ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰੇਮ ਜਿੰਦਲ ਅਤੇ ਕ੍ਰਿਸ਼ਨ ਤਾਇਲ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਮਹਾਂਮਾਈ ਦਾ 28ਵਾਂ ਭਗਵਤੀ ਜਾਗਰਣ 7 ਸਤੰਬਰ ਨੂੰ ਮੋਗਾ ਦੀ ਪੁਰਾਣੀ ਦਾਣਾ ਮੰਡੀ ਵਿੱਚ ਕਰਵਾਇਆ ਜਾਵੇਗਾ। ਸਮਾਗਮ ਵਾਲੀ ਥਾਂ ਨੂੰ ਰੰਗ-ਬਿਰੰਗੀਆਂ ਲਾਈਟਾਂ ਅਤੇ ਪੰਡਾਲ ਨਾਲ ਸੁੰਦਰ ਢੰਗ ਨਾਲ ਸਜਾਇਆ ਜਾ ਰਿਹਾ ਹੈ। ਸ਼ਰਧਾਲੂਆਂ ਦੇ ਬੈਠਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਰਾਤ ਭਰ ਸੰਗਤਾਂ ਨੂੰ ਲੰਗਰ ਪ੍ਰਸ਼ਾਦ ਵਰਤਾਇਆ ਜਾਵੇਗਾ। ਇਸ ਮੌਕੇ ਕ੍ਰਿਸ਼ਨ ਤਾਇਲ, ਪ੍ਰੇਮ ਜਿੰਦਲ, ਅਮਿਤ ਮਿੱਤਲ, ਆਨੰਦ ਜੈਨ, ਮੋਹਨ ਲਾਲ ਗੋਇਲ, ਰਾਕੇਸ਼ ਸਿਤਾਰਾ, ਗਗਨਦੀਪ ਮਿੱਤਲ, ਰਮਨ ਬੱਬਰ, ਐਡਵੋਕੇਟ ਅੰਕਿਤ ਤਾਇਲ, ਅਜੇ ਕਥੂਰੀਆ, ਵੇਦ ਗਰਗ, ਰਾਕੇਸ਼ ਗੋਇਲ, ਦਿਨੇਸ਼ ਜਿੰਦਲ, ਰਮਨ ਮੱਕੜ, ਭਾਰਤੀ ਬੰਸ ਆਦਿ ਹਾਜ਼ਰ ਸਨ। , ਜਤਿਨ ਗੋਇਲ, ਪ੍ਰਾਂਸ਼ੂ ਗੋਇਲ, ਅਕਸ਼ਿਤ ਜਿੰਦਲ, ਪ੍ਰਦੀਪ ਕਾਕਾ, ਪ੍ਰਵੀਨ ਗੋਇਲ, ਕਮਲ ਸਿੰਗਲਾ, ਗੌਰਵ ਜੈਨ, ਜਗਦੀਸ਼ ਮਿੱਤਲ, ਮਹੇਸ਼ ਗੋਇਲ, ਰੋਹਿਤ ਜਿੰਦਲ, ਸੰਜੀਵ ਬੱਬੂ ਆਦਿ ਹਾਜ਼ਰ ਸਨ।