ਸਮਾਜ ਸੇਵੀ ਬਲਕਾਰ ਸਿੰਘ ਭੁੱਲਰ ਨੂੰ ਸਦਮਾ, ਨਜ਼ਦੀਕੀ ਰਿਸ਼ਤੇਦਾਰ ਦੀ ਮੌਤ
ਹਜ਼ਾਰਾਂ ਸੇਜ਼ਲ ਅੱਖਾਂ ਨੇ ਅਵਤਾਰ ਸਿੰਘ ਧਾਲੀਵਾਲ ਨੂੰ ਦਿੱਤੀ ਅੰਤਿਮ ਵਿਦਾਇਗੀ
ਮੋਗਾ, 4 ਸਤੰਬਰ (ਜਸ਼ਨ): ਉੱਘੇ ਸਮਾਜ ਸੇਵੀ ਬਲਕਾਰ ਸਿੰਘ ਭੁੱਲਰ ਨੂੰ ਉਸ ਸਮੇਂ ਡੂੰਘਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰ(ਸਾਲੇ) ਅਵਤਾਰ ਸਿੰਘ ਧਾਲੀਵਾਲ ਪੁੱਤਰ ਗੁਰਚਰਨ ਸਿੰਘ ਧਾਲੀਵਾਲ ਪਿੰਡ ਲੋਪੋ ਦਾ ਅਚਾਨਕ ਦੇਹਾਂਤ ਹੋ ਗਿਆ। ਅੱਜ ਅਵਤਾਰ ਸਿੰਘ ਧਾਲੀਵਾਲ ਦਾ ਅੰਤਿਮ ਸਸਕਾਰ ਉਹਨਾਂ ਦੇ ਜੱਦੀ ਪਿੰਡ ਲੋਪੋ ਵਿਖੇ ਕੀਤਾ ਗਿਆ , ਜਿੱਥੇ ਸਮਾਜ ਦੀਆਂ ਅਹਿਮ ਸ਼ਖਸੀਅਤਾਂ, ਉਹਨਾਂ ਦੇ ਸਨੇਹੀਆਂ ਅਤੇ ਰਿਸ਼ਤੇਦਾਰਾਂ ਨੇ ਅਵਤਾਰ ਸਿੰਘ ਧਾਲੀਵਾਲ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਪਰਿਵਾਰਕ ਮੈਬਰਾਂ ਜਗਦੀਸ਼ ਸਿੰਘ , ਬਚਿੱਤਰ ਸਿੰਘ, ਮਨੀ ਭੁੱਲਰ, ਜਸਵੰਤ ਬਰਾੜ ਸਮਾਲਸਰ , ਮੇਜਰ ਸਿੰਘ ਬਰਾੜ ਅਤੇ ਅਵਤਾਰ ਸਿੰਘ ਦੀਆਂ ਤਿੰਨੇ ਭੈਣਾ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ ਪਿੰਡ ਵਾਸੀ ਅਤੇ ਰਿਸ਼ਤੇਦਾਰ ਵੱਡੀ ਗਿਣਤੀ ਵਿਚ ਪਹੁੰਚੇ।
ਜ਼ਿਕਰਯੋਗ ਹੈ ਕਿ ਮਰਹੂਮ ਅਵਤਾਰ ਸਿੰਘ ਧਾਲੀਵਾਲ ਆਪਣੇ ਪਰਿਵਾਰ ਸਮੇਤ ਮਨੀਲਾ ਵਿਖੇ ਰਹਿੰਦੇ ਸਨ ਪਰ ਉਹ ਕੁਝ ਦਿਨ ਪਹਿਲਾਂ ਆਪਣੇ ਚਾਚੇ ਦੇ ਪੁੱਤਰ ਦੇ ਭੋਗ ’ਤੇ ਦੁੱਖ ਵੰਡਾਉਣ ਪਹੁੰਚਿਆ ਸੀ ਪਰ ਉਸ ਦੀ ਅਚਾਨਕ ਮੌਤ ਹੋ ਗਈ। ਅਵਤਾਰ ਸਿੰਘ ਤਿੰਨਾਂ ਭੈਣਾਂ ਦਾ ਇਕੱਲਾ ਭਰਾ ਸੀ ਅਤੇ ਕੁਝ ਦਿਨ ਪਹਿਲਾਂ ਉਸ ਦੇ ਘਰ ਬੇਟੀ ਨੇ ਜਨਮ ਲਿਆ ਸੀ।
ਅੱਜ ਉਹਨਾਂ ਦੀਆਂ ਅੰਤਿਮ ਰਸਮਾਂ ਅਤੇ ਸਸਕਾਰ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੇ ਸਨੇਹੀਆਂ ਵਿਚ ਬੀਬੀ ਜਸਵੰਤ ਕੌਰ ਉੱਘੀ ਸਮਾਜ ਸੇਵੀ, ਇੰਸਪੈਕਟਰ ਜਸਵਰਿੰਦਰ ਸਿੰਘ ਐੱਸ ਐੱਚ ਓ ਬਾਘਾਪੁਰਾਣਾ, ਐਡਵੋਕੇਟ ਰਮੇਸ਼ ਗਰੋਵਰ, ਰਿੱਕੀ ਅਰੋੜਾ, ਅਨੁਜ ਸ਼ਰਮਾ, ਜਗਦੀਪ ਜੈਮਲਵਾਲਾ, ਪੰਮਾ ਖੋਸਾ, ਸੀਪਾ ਸਰਪੰਚ ਦੌਧਰ, ਬਿੰਦਰ ਮਨੀਲਾ, ਸਰਵਪ੍ਰੀਤ ਕਾਉਂਕੇ, ਸ਼ਮਸ਼ੇਰ ਗਾਧਰੀਵਾਲਾ, ਗੋਰਾ ਕਾਉਂਕੇ, ਕਮਲ ਕਾਉਂਕੇ, ਬਲਦੇਵ ਤਲਵੰਡੀ, ਹਰਮੇਲ ਲੋਪੋ, ਸੁਖਦੀਪ ਕਲੇਰ ਆਦਿ ਨੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਅਵਤਾਰ ਸਿੰਘ ਧਾਲੀਵਾਲ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਅਵਤਾਰ ਸਿੰਘ ਧਾਲੀਵਾਲ ਦੇ ਜੀਜਾ ਬਲਕਾਰ ਸਿੰਘ ਭੁੱਲਰ ਨੇ ਦੱਸਿਆ ਕਿ ਅਵਤਾਰ ਸਿੰਘ ਧਾਲੀਵਾਲ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 6 ਸਤੰਬਰ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਗੁਰੂਸਰ ਛੇਵੀਂ ਪਾਤਿਸ਼ਾਹੀ ਸਾਹਿਬ ਪਿੰਡ ਲੋਪੋ ਜ਼ਿਲ੍ਹਾ ਮੋਗਾ ਵਿਖੇ ਬਾਅਦ ਦੁਪਹਿਰ ਇਕ ਵਜੇ ਹੋਵੇਗਾ।