ਕੈਂਬਰਿਜ ਇੰਟਰਨੈਸ਼ਨਲ ਸਕੂਲ ਦੀ ਸਾਬਕਾ ਵਿਦਿਆਰਥਣ ਨੇ ਵਿਦੇਸ਼ੀ ਧਰਤੀ ਤੇ ਪੰਜਾਬ ਦਾ ਨਾਂ ਚਮਕਾਇਆ

ਮੋਗਾ, 30 ਅਗਸਤ (ਜਸ਼ਨ)  ਕੈਬਰਿਜ ਇੰਟਰਨੈਸ਼ਨਲ ਸਕੂਲ, ਮੋਗਾ ਜ਼ਿਲੇ ਦੀ ਇੱਕ ਉੱਘੀ ਵਿੱਦਿਅਕ ਸੰਸਥਾ ਜਿਸ ਦੇ ਵਿਦਿਆਰਥੀ ਆਪਣੇ ਦੇਸ਼ ਵਿੱਚ ਹੀ ਨਹੀਂ ਬਲਕਿ ਵਿਦੇਸ਼ੀ ਧਰਤੀ ਤੇ ਵੀ ਸਕੂਲ, ਮਾਪਿਆਂ ਅਤੇ ਪੰਜਾਬ ਦਾ ਨਾਂ ਰੋਸ਼ਨ ਕਰ ਰਹੇ ਹਨ । ਇਸੇ ਲੜੀ ਤਹਿਤ ਸਕੂਲ ਦੀ ਸਾਬਕਾ ਵਿਦਿਆਰਥਣ ਦੀਪਿੰਦਰ ਕੌਰ ਜੱਸਲ ਨੇ ਵਿਦੇਸ਼ੀ ਧਰਤੀ ਤੇ ਪੰਜਾਬ ਦਾ ਨਾਂ ਉੱਚਾ ਕੀਤਾ ਹੈ । ਹਾਲ ਹੀ ਵਿੱਚ ਉਸ ਨੇ ਵੀਅਤਨਾਮ ਵਿੱਚ ਐਫ ਟੀ ਪੀ ਯੂਨੀਵਰਸਿਟੀ ਵਿੱਚ ਗਲੋਬਲ ਸਿਟੀਜਨਸ਼ਿਪ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਵੱਕਾਰੀ ਵਜ਼ੀਫ਼ਾ ਹਾਸਲ ਕੀਤਾ ਹੈ ਜਿੱਥੇ ਉਸ ਨੂੰ ਸੱਭਿਆਚਾਰਕ ਅਦਾਨ ਪ੍ਰਦਾਨ, ਨੈਟ ਵਰਕਿੰਗ ਅਕਾਦਮਿਕ ਸੰਸ਼ੋਧਨ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ। ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੂੰ ਵੀਅਤਨਾਮ ਦੇ ਵਿਕਸਿਤ ਹੋ ਰਹੇ ਉੱਦਮੀ ਵਾਤਾਵਰਣ ਪ੍ਰਣਾਲੀ ਦੀਆਂ ਪੇਚੀਦਗੀਆਂ ਬਾਰੇ ਜਾਣੂ ਕਰਵਾਇਆ ਗਿਆ ਸਿੱਖਿਅਕਾਂ ਅਤੇ ਉਦਯੋਗ ਦੇ ਮਾਹਿਰਾਂ ਦੁਆਰਾ ਵਿਚਾਰ ਵਟਾਂਦਰੇ ਕੀਤੇ ਗਏ। ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਆਪਣੇ ਆਪ ਨੂੰ ਵੀਅਤਨਾਮ ਦੀ ਅਮੀਰ ਵਿਰਾਸਤ ਵਿੱਚ ਲੀਨ ਕੀਤਾ ਅਤੇ ਉਥੋਂ ਦੇ ਇਤਿਹਾਸਿਕ ਸਥਾਨਾਂ ਦੀ ਖੋਜ ਕੀਤੀ। ਉਥੋਂ ਦੇ ਸਥਾਨਕ ਪਕਵਾਨਾਂ ਬਾਰੇ ਵੀ ਜਾਣਕਾਰੀ ਲਈ। ਵੀਅਤਨਾਮ ਦੇ ਵਿਦਿਆਰਥੀਆਂ ਨਾਲ ਇੰਟਰੈਕਟਿਵ ਸੈਸ਼ਨ ਹੋਏ ਇਹਨਾਂ ਤਜਰਬਿਆਂ ਤੋਂ ਉਹਨਾਂ ਨੇ ਵੀਅਤਨਾਮ ਦੀਆਂ ਪਰੰਪਰਾਵਾਂ ਤੇ ਰੀਤੀ ਰਿਵਾਜਾਂ ਦੀ ਸਮਝ ਨੂੰ ਵਧਾਇਆ। ਸਰਹੱਦ ਤੋਂ ਪਾਰ ਹੋਣ ਵਾਲੇ ਅਰਥਪੂਰਨ ਸਬੰਧਾਂ ਨੂੰ ਵੀ ਵਧਾਇਆ। ਦੀਪਿੰਦਰ ਲਈ ਇਹ ਤਜਰਬਾ ਬਹੁਤ ਹੀ ਵਿਸ਼ੇਸ਼ ਰਿਹਾ ਕਿਉਂਕਿ ਇਹ ਵਿਭਿੰਨ ਪਿਛੋਕੜ ਵਾਲੇ ਲੋਕਾਂ ਨਾਲ ਜੁੜਨ ਆਪਣੇ ਸੱਭਿਆਚਾਰ ਨੂੰ ਸਾਂਝਾ ਕਰਨ ਅਤੇ ਇੱਕ ਵਿਸ਼ਵ ਵਿਆਪਕ ਦ੍ਰਿਸ਼ਟੀਕੋਣ ਪ੍ਰਾਪਤ ਕਰਨ ਦਾ ਮੌਕਾ ਸੀ ਜੋ ਬਿਨਾਂ ਸ਼ੱਕ ਉਸ ਦੇ ਸੁਨਹਿਰੀ ਭਵਿੱਖ ਵਿੱਚ ਮਦਦ ਕਰੇਗਾ।  ਦੀਪਿੰਦਰ ਕੌਰ ਜੱਸਲ ਨੇ ਇਹ ਸਿੱਧ ਕਰ ਦਿੱਤਾ ਕਿ  ਕੁੜੀਆਂ ਕਿਸੇ ਵੀ ਤਰ੍ਹਾਂ ਮੁੰਡਿਆਂ ਤੋਂ ਘੱਟ ਨਹੀਂ ਜੇ ਸਮਾਜ ਉਹਨਾਂ ਨੂੰ ਖੰਭ ਦੇਵੇ ਤਾਂ ਉਹ ਵੀ ਸਫਲਤਾ ਦੇ ਅੰਬਰਾਂ ਵਿੱਚ ਉਡਾਰੀਆਂ ਭਰ ਸਕਦੀਆਂ ਹਨ। ਇਹ ਸਫਲਤਾ ਪ੍ਰਾਪਤ ਕਰਨ ਤੇ ਦਪਿੰਦਰ ਕੋਲ ਜੱਸਲ ਨੇ ਤੁਰੰਤ ਆਪਣੇ ਸਕੂਲ ਨੂੰ ਯਾਦ ਕੀਤਾ ਅਤੇ ਪ੍ਰਿੰਸੀਪਲ ਨਾਲ ਸੰਪਰਕ ਕਰਕੇ ਇਹ ਖ਼ਬਰ ਸਾਂਝੀ ਕੀਤੀ।ਸਕੂਲ ਦੇ ਚੇਅਰਮੈਨ ਸਰਦਾਰ ਦਵਿੰਦਰ ਪਾਲ ਸਿੰਘ, ਪ੍ਰੈਜੀਡੈਂਟ ਸਰਦਾਰ ਕੁਲਦੀਪ ਸਿੰਘ ਸਹਿਗਲ, ਜਨਰਲ ਸੈਕਟਰੀ ਪਰਮਜੀਤ ਕੌਰ, ਮੈਡਮ ਹਰਪ੍ਰੀਤ ਕੌਰ, ਪ੍ਰਿੰਸੀਪਲ ਸਤਵਿੰਦਰ ਕੌਰ ਅਤੇ ਵਾਈਸ ਪ੍ਰਿੰਸੀਪਲ ਅਮਨਦੀਪ ਗਿਰਧਰ ਨੇ ਦੀਪਿੰਦਰ ਕੌਰ ਦੇ ਮਾਪਿਆਂ ਨੂੰ ਇਸ ਮੌਕੇ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ ਅਤੇ  ਉਸ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।