ਵਿਧਾਇਕਾ ਮਾਣੂੰਕੇ ਨੇ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਵੰਡੇ ਨਿਯੁੱਕਤੀ ਪੱਤਰ
ਜਗਰਾਉਂ , 30 ਅਗਸਤ (ਜਸ਼ਨ) ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਲਗਾਤਾਰ ਨੌਜੁਆਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰ ਰਹੀ ਹੈ ਅਤੇ ਵੱਖ ਵੱਖ ਵਿਭਾਗਾਂ ਵਿੱਚ ਖਾਲੀ ਪਈਆਂ ਅਸਾਮੀਂਆਂ ਉਪਰ ਭਰਤੀ ਕੀਤੀ ਜਾ ਰਹੀ ਹੈ, ਤਾਂ ਜੋ ਪੰਜਾਬ ਦੇ ਨੌਜੁਆਨਾਂ ਨੂੰ ਨੌਕਰੀਆਂ ਦੇ ਕੇ ਖੁਸ਼ਹਾਲ ਜੀਵਨ ਬਤੀਤ ਕਰਨ ਦੇ ਯੋਗ ਬਣਾਇਆ ਜਾ ਸਕੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਸਮਾਜਿੱਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਨਵ ਨਿਯੁੱਕਤ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਨਿਯੁੱਕਤੀ ਪੱਤਰ ਵੰਡਣ ਮੌਕੇ ਬੇਸ਼ਿਕ ਸਕੂਲ ਜਗਰਾਉਂ ਵਿਖੇ ਕੀਤਾ। ਇਸ ਮੌਕੇ ਉਹਨਾਂ ਆਖਿਆ ਕਿ ਨਵ ਨਿਯੁੱਕਤ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਉਹਨਾਂ ਦੇ ਘਰ ਦੇ ਨਜ਼ਦੀਕ ਤੈਨਾਤ ਕੀਤਾ ਗਿਆ ਹੈ ਅਤੇ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਪੂਰੀ ਜ਼ਿੰਮੇਵਾਰੀ ਤਹਿਤ ਆਪਣੀ ਡਿਊਟੀ ਨਿਭਾਉਣ, ਤਾਂ ਜੋ ਔਰਤਾਂ ਅਤੇ ਬੱਚਿਆਂ ਭਲਾਈ ਲਈ ਪੰਜਾਬ ਸਰਕਾਰ ਵੱਲੋਂ ਮਿਥੇ ਗਏ ਟੀਚਿਆਂ ਨੂੰ ਪੂਰਾ ਕੀਤਾ ਜਾ ਸਕੇ ਅਤੇ ਉਹਨਾਂ ਦਾ ਜੀਵਨ ਪੱਧਰ ਹੋਰ ਉਚਾ ਚੁੱਕਿਆ ਜਾ ਸਕੇ। ਵਿਧਾਇਕਾ ਮਾਣੂੰਕੇ ਵੱਲੋਂ ਮਨਪ੍ਰੀਤ ਕੌਰ ਵਰਕਰ ਮੀਰਪੁਰ ਹਾਂਸ, ਮਨਪ੍ਰੀਤ ਕੌਰ ਹੈਲਪਰ ਬੜੈਚ, ਜਸ਼ਨਜੋਤ ਕੌਰ ਹੈਲਪਰ ਰਣਧੀਰਗੜ੍ਹ, ਜਸ਼ਨਪ੍ਰੀਤ ਕੌਰ ਹੈਲਪਰ ਮਾਣੂੰਕੇ, ਮਨਪ੍ਰੀਤ ਕੌਰ ਹੈਲਪਰ ਮਾਣੂੰਕੇ, ਅਮਨਦੀਪ ਕੌਰ ਵਰਕਰ ਗਾਲਿਬ ਕਲਾਂ, ਚਰਨਜੀਤ ਕੌਰ ਵਰਕਰ ਸ਼ੇਰੇਵਾਲ, ਪਰਮਿੰਦਰ ਕੌਰ ਵਰਕਰ ਸ਼ੇਖਦੌਲਤ, ਜਸਦੀਪ ਕੌਰ ਹੈਲਪਰ ਸ਼ੇਖਦੌਲਤ, ਵੀਰਪਾਲ ਕੌਰ ਹੈਲਪਰ ਸ਼ੇਖਦੌਲਤ, ਲਖਵੀਰ ਕੌਰ ਹੈਲਪਰ ਸਵੱਦੀ ਖੁਰਦ, ਸ਼ਿੰਦਰਪਾਲ ਕੌਰ ਹੈਲਪਰ ਗਾਲਿਬ ਖੁਰਦ, ਹਰਵਿੰਦਰ ਕੌਰ ਹੈਲਪਰ ਸ਼ੇਰਪੁਰ ਖੁਰਦ, ਅਮਨਦੀਪ ਕੌਰ ਹੈਲਪਰ ਤਰਫ਼ ਕੋਟਲੀ, ਨਿਮਰਤਾ ਰਾਣੀ ਹੈਲਪਰ ਪੱਤੀ ਮੁਲਤਾਨੀ, ਰਮਨਦੀਪ ਕੌਰ ਹੈਲਪਰ ਰਸੂਲਪਰ (ਜੰਡੀ) ਆਦਿ ਨੂੰ ਨਿਯੁੱਕਤੀ ਪੱਤਰ ਸੌਂਪੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹਿੰਦਰ ਕੌਰ ਸੀ.ਡੀ.ਪੀ.ਓ.ਜਗਰਾਉਂ ਕੁਲਵਿੰਦਰ ਕੌਰ ਜ਼ੋਸ਼ੀ ਸਿੱਧਵਾਂ ਬੇਟ, ਸੁਪਰਵਾਈਜ਼ਰ ਕਰਮਜੀਤ ਕੌਰ ਚੀਮਾਂ, ਪਰਮਜੀਤ ਕੌਰ, ਸੰਦੀਪ ਰਾਣੀ, ਬਲਜੀਤ ਕੌਰ, ਜਸਪਾਲ ਕੌਰ ਸੀਨੀ:ਅਕਾਊਂਟੈਟ ਆਦਿ ਵੀ ਹਾਜ਼ਰ ਸਨ