ਕੈਬਰਿਜ ਇੰਟਰਨੈਸ਼ਨਲ ਸਕੂਲ ਦੇ 9 ਵਿਦਿਆਰਥੀ ਸਟੇਟ ਲੈਵਲ ਦੇ ਤੀਰ ਅੰਦਾਜੀ ਮੁਕਾਬਲਿਆਂ ਲਈ ਚੁਣੇ ਗਏ

ਮੋਗਾ, 30 ਅਗਸਤ (ਜਸ਼ਨ) ਕੈਬਰਿਜ ਇੰਟਰਨੈਸ਼ਨਲ ਸਕੂਲ, ਮੋਗਾ ਦੇ ਵਿਦਿਆਰਥੀਆਂ ਨੇ ਸਕੂਲ ਦੇ ਤੀਰ ਅੰਦਾਜੀ  ਕੋਚ ਧਰਮਿੰਦਰ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ । ਮੋਗਾ ਜੋਨ ਵਿੱਚ ਟੀਮ ਨੂੰ ਪਹਿਲਾ ਸਥਾਨ ਮਿਲਿਆ। ਸਕੂਲ ਦੇ ਨੌ ਵਿਦਿਆਰਥੀ ਸਟੇਟ ਲੈਵਲ ਦੇ ਤੀਰ ਅੰਦਾਜੀ ਮੁਕਾਬਲਿਆਂ ਲਈ ਚੁਣੇ ਗਏ । 14 ਸਾਲ ਉਮਰ ਵਰਗ ਅਧੀਨ ਇੰਡੀਅਨ ਰਾਉਂਡ ਵਿੱਚ ਲਵਿਸ਼ ਅਰੋੜਾ ਨੇ ਦੂਸਰਾ, ਰਾਜਬੀਰ ਸਿੰਘ ਨੇ ਤੀਸਰਾ ਅਤੇ ਰਣਬੀਰ ਸਿੰਘ ਬਰਾੜ ਨੇ ਚੌਥਾ ਸਥਾਨ ਹਾਸਲ ਕੀਤਾ। ਰਿਕਰਵ ਰਾਉਂਡ ਵਿੱਚ ਅਨਮੋਲਦੀਪ ਸਿੰਘ ਨੇ ਪਹਿਲਾ ਅਤੇ ਅਰਸ਼ਦੀਪ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ ।ਕੰਪਾਉਂਡ ਰਾਉਂਡ ਵਿੱਚ ਜਪਨਾਜ ਕੰਬੋਜ ਨੇ ਪਹਿਲਾ ਸਥਾਨ ਹਾਸਲ ਕੀਤਾ ।17ਸਾਲ ਉਮਰ ਵਰਗ ਅਧੀਨ  ਵਿਚ ਇੰਡੀਅਨ ਰਾਉਂਡ ਵਿੱਚ ਦਿਲਜਾਨ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਕੰਪਾਉਂਡ ਰਾਉਂਡ ਵਿੱਚ ਲਾਡਵਿੰਦਰ ਸਿੰਘ ਨੇ ਚੌਥਾ ਸਥਾਨ ਹਾਸਲ ਕੀਤਾ। 19 ਸਾਲ ਉਮਰ ਵਰਗ ਦੇ ਇੰਡੀਅਨ ਰਾਊਂਡ ਵਿੱਚ ਪ੍ਰਭਸਿਮਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਤਰਾਂ ਜ਼ਿਲਾ ਪੱਧਰ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਤਿੰਨ ਗੋਲਡ ਮੈਡਲ, ਦੋ ਸਿਲਵਰ ਮੈਡਲ ਅਤੇ ਦੋ ਕਾਂਸੀ ਦੇ ਮੈਡਲ ਹਾਸਲ ਕੀਤੇ । ਸਕੂਲ ਪਹੁੰਚਣ ਤੇ ਸਾਰੇ ਵਿਦਿਆਰਥੀਆਂ ਦਾ ਨਿੱਘਾ ਸੁਆਗਤ  ਕੀਤਾ ਗਿਆ। ਸਕੂਲ ਦੇ ਚੇਅਰਮੈਨ ਸਰਦਾਰ ਦਵਿੰਦਰ ਪਾਲ ਸਿੰਘ, ਪ੍ਰੈਜੀਡੈਂਟ ਸਰਦਾਰ ਕੁਲਦੀਪ ਸਿੰਘ ਸਹਿਗਲ, ਜਨਰਲ ਸੈਕਟਰੀ ਪਰਮਜੀਤ ਕੌਰ, ਮੈਡਮ ਹਰਪ੍ਰੀਤ ਕੌਰ, ਪ੍ਰਿੰਸੀਪਲ ਸਤਵਿੰਦਰ ਕੌਰ  ਅਤੇ ਵਾਈਸ ਪ੍ਰਿੰਸੀਪਲ ਅਮਨਦੀਪ ਗਿਰਧਰ ਨੇ ਸਾਰੇ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਅਗਲੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਿੰਸੀਪਲ ਸਤਵਿੰਦਰ ਕੌਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸਕੂਲ ਦੀਆਂ ਸੱਤ ਵਿਦਿਆਰਥਣਾਂ ਸਟੇਟ ਲੈਵਲ ਦੇ ਤੀਰਅੰਦਾਜ਼ੀ ਮੁਕਾਬਲਿਆਂ ਲਈ ਚੁਣੀਆਂ ਗਈਆਂ ਹਨ।