ਹੇਮਕੁੰਟ ਸਕੂਲ ਦੀਆਂ ਲੜਕੀਆਂ ਜ਼ਿਲ਼੍ਹਾ ਪੱਧਰ ਤੇ, ਗੋਲਡ ਮੈਡਲ ਜਿੱਤ, ਰਾਜ ਪੱਧਰ ਲਈ ਚੁਣੀਆ ਗਈਆਂ
ਕੋਟਈਸੇ ਖਾਂ, 25 ਅਗਸਤ (ਜਸ਼ਨ): ਇਲਾਕੇ ਦੀ ਉੱਘੀ ਅਤੇ ਨਾਮਵਰ ਸੰਸਥਾ ਸ੍ਰੀ ਹੇਮਕੁੰਟ ਸੀਨੀ. ਸੰਕੈ. ਸਕੂਲ ਜੋ ਕਿ ਅਜੋਕੇ ਸਮੇਂ ਵਿੱਚ ਸਿੱਖਿਆ ਨੂੰ ਜਿੰਨ੍ਹੀ ਮਹੱਤਤਾ ਦਿੰਦਾ ਹੈ ਉਨ੍ਹੀ ਹੀ ਖੇਡਾਂ ਨੂੰ ਵੀ ਦਿੰਦਾ ਹੈ ।ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧੀਨ ਜ਼ਿਲ੍ਹਾ ਖੇਡਾ ਅੰ-14,17,19 ਲੜਕੀਆਂ ਵੱਖ-ਵੱਖ ਸਕੂਲਾਂ ਵਿੱਚ ਕਰਵਾਈਆਂ ਗਈਆਂ ਜਿਸ ਵਿੱਚ ਭਾਗ ਲੈਦੇ ਹੋਏ ਬਾਕਸਿੰਗ ਅੰ-19 ਪਹਿਲਾ ਸਥਾਨ,ਚੈੱਸ ਅੰ-17 ਪਹਿਲਾ ਸਥਾਨ,ਲਾਅਨ ਟੈਨਿਸ ਅੰ-19 ਪਹਿਲਾ,ਅੰ-17 ਦੂਸਰਾ ਸਥਾਨ,ਸਾਫਟਬਾਲ ਅੰ-19 ਦੁਸਰਾ ਸਥਾਨ,ਹਾਕੀ ਅੰ-19 ਦੂਸਰਾ ਸਥਾਨ, ਬਾਸਕਿਟ ਬਾਲ ਅੰ-19 ਤੀਸਰਾ ਸਥਾਨ, ਪ੍ਰਾਪਤ ਕੀਤਾ ।ਵੱਖ-ਵੱਖ ਖੇਡਾਂ ਚੋਂ ਹੇਮਕੁੰਟ ਸਕੂਲ ਦੀਆਂ 30 ਲੜਕੀਆਂ ਜ਼ਿਲ੍ਹਾ ਪੱਧਰ ਟੂਰਨਾਮੈਂਟ ਜਿੱਤ ਪ੍ਰਾਪਤ ਕਰਦੀਆਂ ਹੋਈ ਰਾਜ ਪੱਧਰ ਲਈ ਚੁਣੀਆ ਗਈਆਂ ।ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਭਾਗ ਲੈਣਾ ਚਾਹੀਦਾ ਹੈ।ਕਿਉਕਿ ਜਿਸ ਤਰ੍ਹਾਂ ਸਾਡੀ ਜ਼ਿੰਦਗੀ ਵਿੱਚ ਪੜ੍ਹਾਈ ਅਹਿਮੀਅਤ ਰੱਖਦੀ ਹੈ ਉਸ ਤਰ੍ਹਾਂ ਹੀ ਖੇਡਾਂ ਵੀ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਅਹਿਮ ਰੋਲ ਅਦਾ ਕਰਦੀਆਂ ਹਨ।ਪਿ੍ਰੰਸੀਪਲ ਮੈੇਡਮ ਰਮਨਜੀਤ ਕੌਰ ਅਤੇ ਸੋਨੀਆ ਸ਼ਰਮਾ ਨੇ ਬੱਚਿਆਂ ਨੁੰ ਵਧਾਈ ਦਿੱਤੀ ਅਤੇ ਸਟੇਟ ਪੱਧਰ ਤੇ ਵਧੀਆਂ ਪ੍ਰਦਰਸ਼ਨ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਇਹ ਤਜ਼ਰੇਬਕਾਰ ਡੀ.ਪੀ. ਲਵਪ੍ਰੀਤ ਸਿੰਘ, ਬਲਵਿੰਦਰ ਸਿੰਘ ,ਕੋਚ ਜਗਵਿੰਦਰ ਸਿੰਘ,ਗਗਨਦੀਪ ਸਿੰਘ, ਸੁਰਿੰਦਰ ਸਿੰਘ,ਹਰਸ਼ਦੀਪ ਸਿੰਘ ਮੈਡਮ ਪ੍ਰਕ੍ਰਿਤੀ,ਪ੍ਰੀਤੀ ਦੀ ਚੰਗੀ ਸਿਖਲਾਈ ਸਦਕਾ ਸ਼ਾਨਦਾਰ ਕਾਮਯਾਬੀ ਮਿਲੀ ਹੈ।