ਬਲੂਮਿੰਗ ਬਡਜ਼ ਸਕੂਲ ਵਿੱਚ ਮਨਾਇਆ ਗਿਆ ਪਹਿਲਾ ‘ਨੈਸ਼ਨਲ ਸਪੇਸ ਡੇ’

*ਚੰਦਰਯਾਨ-3 ਰਾਹੀਂ ਵਿਕਰਮ ਲੈਂਡਰ ਦੀ ਸਫਲ ਲੈਂਡਿੰਗ ਬਾਰੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ
ਮੋਗਾ, 23 ਅਗਸਤ ( ਜਸ਼ਨ) ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ਼ ਵਿੱਚ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ ਜੀ ਯੋਗ ਅਗੁਵਾਈ ਹੇਠ ਨੈਸ਼ਨਲ ਸਪੇਸ ਡੇ ਮਨਾਇਆ ਗਿਆ। ਸਕੂਲ ਵਿੱਚ ਸਵੇਰ ਦੀ ਅਸੈਂਬਲੀ ਮੌਕੇ ਵਿਦਿਆਰਥੀਆਂ ਵੱਲੋਂ ਇਸ ਦਿਨ ਨਾਲ ਸੰਬੰਧਤ ਚਾਰਟ ਅਤੇ ਆਰਟੀਕਲ ਪੇਸ਼ ਕੀਤੇ ਗਏ ਅਤੇ ਇਸ ਦਿਨ ਨਾਲ ਸੰਬੰਧਤ ਜਾਣਕਾਰੀ ਹੋਰਾਂ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਗਈ। ਉਹਨਾਂ ਦੱਸਿਆ ਕਿ ਪਿਛਲੇ ਸਾਲ 23 ਅਗਸਤ 2023 ਨੂੰ ਚੰਦਰਯਾਨ-3 ਦੇ ਰਾਹੀਂ ‘ਈਸਰੋ’ ਇੰਡੀਅਨ ਸਪੇਸ ਰਿਸਰਚ ਅੱਾਰਗਨਾਈਜ਼ੇਸ਼ਨ ਦੇ ਵਿਕਰਮ ਲੈਂਡਰ ਨੇ ਚੰਦਰਮਾਂ ਉੱਪਰ ਸਫਲ ਲੈਂਡਿੰਗ ਕੀਤੀ ਸੀ। ਇਸ ਸਫਲਤਾ ਦੇ ਨਾਲ ਹੀ ਚੰਦਰਮਾਂ ਉੱਪਰ ਸਫਲਤਾ ਪੂਰਵਕ ਉਤਰਨ ਵਾਲਾ ਚੌਥਾ ਅਤੇ ਚੰਦਰਮਾਂ ਦੇ ਦੱਖਣੀ ਪੋਲ ਇਲਾਕੇ ਵਿੱਚ ਉਤਰਨ ਵਾਲਾ ਪਹਿਲਾ ਦੇਸ਼ ਬਣ ਗਿਆ ਸੀ। ਈਸਰੋ ਦੀ ਇਸ ਮਹਾਨ ਸਫਲਤਾ ਲਈ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ 23 ਅਗਸਤ ਨੂੰ ਨੈਸ਼ਨਲ ਸਪੇਸ ਡੇ ਘੋਸ਼ਿਤ ਕੀਤਾ ਸੀ। ਇਸ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਇਸ ਸਾਲ ਰਾਸ਼ਟਰੀ ਸਪੇਸ ਡੇ ਦੀ ਥੀਮ “ਚੰਦ ਨੂੰ ਛੂਹਣ ਵੇਲੇ ਜੀਵਨ ਨੂੰ ਛੂਹਣਾ: ਭਾਰਤ ਦੀ ਪੁਲਾੜ ਸਾਗਾ” ਹੈ। ਇਹ ਥੀਮ ਸਪੇਸ ਵਿੱਚ ਭਾਰਤ ਦੀ ਅਸਾਧਾਰਣ ਯਾਤਰਾ ਅਤੇ ਸਮਾਜ ‘ਤੇ ਇਸ ਦੇ ਪ੍ਰਭਾਵ ਨੂੰ ਦਰਸਾਉਂਦੀ ਹੈ। ਉਹਨਾਂ ਨੇ ਸਪੇਸ ਖੋਜ ਬਾਰੇ ਨੌਜਵਾਨ ਦਿਮਾਗ ਨੂੰ ਪ੍ਰੇਰਿਤ ਕਰਨ ਦੀ ਮਹੱਤਾਤ ਤੇ ਜ਼ੋਰ ਦਿੱਤਾ। ਇਹ ਵੀ ਕਿਹਾ ਕਿ ਰਾਸ਼ਟਰੀ ਪੁਲਾੜ ਦਿਵਸ ਵਿਗਿਆਨ ਅਤੇ ਤਕਨਾਲੋਜੀ ਲਈ ਵਿਦਿਆਰਥੀਆਂ ਦੇ ਜਨੂੰਨ ਨੂੰ ਜਗਾਉਣ ਦਾ ਸ਼ਾਨਦਾਰ ਮੌਕਾ ਹੈ। ਵਿਦਿਆਰਥੀਆਂ ਵਿੱਚ ਉਤਸੁਕਤਾ ਅਤੇ ਰਚਨਾਤਮਕਤਾ ਨੂੰ ਵਧਾ ਕੇ ਉੇਹਨਾਂ ਨੂੰ ਭਵਿੱਖ ਦੇ ਵਿਗਿਆਨੀ ਅਤੇ ਖੋਜੀ ਬਣਨ ਲਈ ਉਤਸ਼ਾਹਿਤ ਕਰਨਾ ਹੀ ਇਸ ਦਿਨ ਦਾ ਉਦੇਸ਼ ਹੈ। ਇਸ ਤੋਂ ਬਾਅਦ ਸਕੂਲ ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ ਜੀ ਨੇ ਕਿਹਾ ਕਿ ਕਿਸੇ ਦੇਸ਼ ਦਾ ਵਿਗਿਆਨ ਜਿੰਨ੍ਹਾਂ ਵੱਧ ਉੱਨਤ ਹੋਵੇਗਾ, ਉਸ ਦੇਸ਼ ਦੀ ਤਰੱਕੀ ਦੀ ਰਫਤਾਰ ਵੀ ਉਸ ਦੇ ਮੁਤਬਿਕ ਹੀ ਵੱਧ ਹੋਵੇਗੀ। ਉਹਨਾਂ ਅੱਗੇ ਕਿਹਾ ਕਿ ਇਹਨਾਂ ਸਫਲਤਾਵਾਂ ਤੋਂ ਪ੍ਰਭਾਵਿਤ ਹੋਕੇ ਹਰ ਵਿਦਿਆਰਥੀ ਨੂੰ ਆਪਣੇ ਜੀਵਨ ਨੂੰ ਇੱਕ ਨਵੀਂ ਸੇਧ ਦੇਣੀ ਚਾਹੀਦੀ ਹੈ ਅਤੇ ਆਪਣਾ ਮਨਚਾਹਿਆਂ ਮੁਕਾਮ ਹਾਸਿਲ ਕਰਕੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।