ਬਾਬਾ ਕੁੰਦਨ ਸਿੰਘ ਮਮੋਰੀਅਲ ਲਾਅ ਕਾਲਜ ਵਿਖੇ ਤੀਜ ਦਾ ਤਿਉਹਾਰ ਮਨਾਇਆ ਗਿਆ
ਮੋਗਾ 18 ਅਗਸਤ—( ਜਸ਼ਨ ) ਇਲਾਕੇ ਦੀ ਪ੍ਰਸਿੱਧ ਸੰਸਥਾ ਬਾਬਾ ਕੁੰਦਨ ਸਿੰਘ ਨਮੋਰੀਅਲ ਲਾਅ ਕਾਲਜ ਧਰਮਕੋਟ ਦੀ ਮੈਨੇਜਮੈਂਟ ਕਮੇਟੀ ਦੇ ਪ੍ਰੈਜੀਡੈਂਟ ਦਵਿੰਦਰ ਪਾਲ ਸਿੰਘ ਚੇਅਰਮੈਨ ਰਵਿੰਦਰ ਗੋਇਲ ਅਤੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਦਲੀਪ ਕੁਮਾਰ ਪੱਤੀ ਦੀ ਯੋਗ ਅਗਵਾਈ ਸਦਕਾ ਕਾਲਜ ਵਿੱਚ ਤੀਜ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਤੇ ਕਾਲਜ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਗਤੀਵਿਧੀਆਂ ਅਤੇ ਇਨਡੋਰ ਖੇਡਾਂ ਵਿੱਚ ਹਿੱਸਾ ਲਿਆ। ਕਾਲਜ ਦੀ ਵਿਦਿਆਰਥਨ ਸੋਨੀਆ ਨੇ ਤੀਜ ਦੇ ਤਿਉਹਾਰ ਦੇ ਮਹੱਤਵ ਅਤੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥਨ ਨੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਗੀਤ ਗਾਏ ਅਤੇ ਗਿੱਧਾ ਪੇਸ਼ ਕੀਤਾ। ਪ੍ਰੋਗਰਾਮ ਦੇ ਅਖੀਰ ਵਿੱਚ ਕਾਲਜ ਦੇ ਪ੍ਰਿੰਸੀਪਲ ਡਾਕਟਰ ਦਲੀਪ ਕੁਮਾਰ ਪੱਤੀ ਨੇ ਵਿਦਿਆਰਥਨਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸੱਭਿਆਚਾਰਕ ਤਿਉਹਾਰ ਨੂੰ ਮਨਾਉਣਾ ਵਿਦਿਆਰਥੀਆਂ ਦੇ ਮਾਨਸਿਕ ਅਤੇ ਨੈਤਿਕ ਵਿਕਾਸ ਲਈ ਬਹੁਤ ਮਹੱਤਵਪੂਰਨ ਹੈ।