ਹੇਮਕੁੰਟ ਸਕੂਲ ਦੇ ਆਰਵ ਗਰੋਵਰ ਨੇ 96.8% ਅੰਕ ਪ੍ਰਾਪਤ ਕਰਕੇ ਮਾਰੀ ਬਾਜ਼ੀ
ਕੋਟਈਸੇਖਾਂ, 14 ਮਈ (ਜਸ਼ਨ): ਸੀ.ਬੀ.ਐੱਸ.ਈ ਬੋਰਡ ਵੱਲੋਂ ਮਾਰਚ 2024 ਦਸਵੀਂ ਕਲਾਸ ਦੇ ਇਮਤਿਹਾਨ ਵਿੱਚ ਸ੍ਰੀ ਹੇਮਕੁੰਟ ਸੀਨੀ. ਸੈਕੰ ਸਕੂਲ ਕੋਟ-ਈਸੇ-ਖਾਂ ਦਾ ਨਤੀਜਾ 100 ਫੀਸਦੀ ਰਿਹਾ ਜਿਸ ਵਿੱਚ ਆਰਵ ਗਰੋਵਰ,ਫਤਿਹਗੜ੍ਹ ਪੰਜਤੂਰ ਨੇ 96.8%,ਜਸ਼ਨਦੀਪ ਕੌਰ,ਫਤਿਹਗੜ੍ਹ ਕੋਰੋਟਾਣਾ ਨੇ 93.8%,ਕੋਮਲਪ੍ਰੀਤ ਕੌਰ,ਭਿੰਡਰ ਕਲਾਂ ਨੇ 91%,ਮਨਵੀਰ ਕੌਰ,ਰੰਡਿਆਲਾ ਨੇ 90%,ਰਮਨਦੀਪ ਕੌਰ,ਸੱਦਾ ਸਿੰਘ ਵਾਲਾ ਨੇ 89.8% ,ਨਵਯੁੱਗ ਸੰਧੂ,ਕੋਟ-ਈਸੇ-ਖਾਂ ਨੇ 89.8%,ਜੈਸਮੀਨ ਕੌਰ,ਕੋਟ-ਈਸੇ-ਖਾਂ ਨੇ 88.4%,ਜਗਮੀਤ ਸਿੰਘ,ਚੱਕ ਖੰਨਾ ਨੇ 88.4%,ਰਮਨੀਕ ਸਿੰਘ,ਲੋਗੀਵਿੰਡ ਨੇ 88%,ਹੈਵਨਪ੍ਰੀਤ ਕੌਰ ਸੰਧੂ,ਰੰਗਾ ਸਿੰਘ ਵਾਲਾ ਨੇ 87.2%, ਗੁਰਕੀਰਤ ਸਿੰਘ ਵਿਸ਼ਸ਼ਟ ,ਕੋਟ-ਈਸੇ-ਖਾਂ ਨੇ 86.8%,ਅਮਾਨਤ ਕੌਰ ਕਲਸੀ,ਦਾਤੇਵਾਲ ਨੇ 86.4%, ਮੰਨਤ,ਮੱਖੂ ਨੇ 86%,ਸਹਿਜਦੀਪ ਕੌਰ ,ਲੋਗੀਵਿੰਡ ਨੇ 85.6%,ਹਰਜੋਤ ਸਿੰਘ ਗੁਲਾਟੀ,ਕੋਟ-ਈਸੇ-ਖਾਂ ਨੇ 84.8%,ਮਹਿਕਦੀਪ ਕੌਰ,ਖੰਨਾ ਨੇ 84.2%,ਮਹਿਕ ਸ਼ਰਮਾ ,ਕੋਟ-ਈਸੇ-ਖਾਂ ਨੇ 83.6%,ਅਵਨੀਤ ਕੌਰ,ਖੋਸਾ ਰਣਧੀਰ ਨੇ 82.6% ,ਰਿਧਮਰੀਤ ਕੋਰ,ਕੋਟ-ਈਸੇ-ਖਾਂ ਨੇ 82.6%,ਜੈਸਮੀਨ ਕੌਰ ,ਵੱਟੂ ਭੱਟੀ ਨੇ 82.2% ,ਗੁਰਸ਼ਾਨਦੀਪ ਸਿੰਘ, ਬੱਘੀ ਪੱਤਨੀ ਨੇ 82.2%,ਹਰਪ੍ਰੀਤ ਕੌਰ ,ਸੱਦਾ ਸਿੰਘ ਵਾਲਾ ਨੇ 82%,ਸੋਮਾ ਰਾਣੀ,ਕੋਟ-ਈਸੇ-ਖਾਂ ਨੇ 81.4%, ਜੈਸਲੀਨ ਕੌਰ,ਦਾਤੇਵਾਲ 81.4%,ਨਵਜੀਤ ਸਿੰਘ, ਜਲਾਲਾਬਾਦ ਈਸਟ ਨੇ 81.4%,ਅਰਮਾਨ ਸਿੰਘ ,ਭਿੰਡਰ ਕਲਾਂ ਨੇ 81%,ਪਿ੍ਰੰਯਕਾ ਤਨੇਜਾ ,ਕੋਟ-ਈਸੇ-ਖਾਂ ਨੇ 80.6% । 27 ਵਿਦਿਆਰਥੀਆਂ ਨੇ 80% ਤੋਂ ਵੱਧ ਬਾਕੀ ਵਿਦਿਆਰਥੀਆਂ ਨੇ 70% ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਇਸ ਤਰ੍ਹਾਂ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ । ਵਿਦਿਆਰਥੀਆਂ ਦੇ ਚੰਗੇ ਨਤੀਜੇ ਆਉਣ ਤੇ ਸੰਸਥਾ ਦੇ ਚੇਅਰਮੈਨ ਸ. ਕੁਲਵੰਤ ਸਿੰਘ ਸੰਧੂ ਅਤੇ ਐਮ. ਡੀ. ਮੈਡਮ ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਨੂੰ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਕਿਹਾ ਕਿ ਇਸ ਦਾ ਸਿਹਰਾ ਪਿ੍ਰੰਸੀਪਲ ਰਮਨਜੀਤ ਕੌਰ, ਸੋਨੀਆਂ ਸ਼ਰਮਾ ਅਤੇ ਸਮੂਹ ਸਟਾਫ ਨੂੰ ਜਾਂਦਾ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਅੱਗੇ ਤੋਂ ਹੋਰ ਮਿਹਨਤ ਕਰਨ ਅਤੇ ਅਧਿਆਪਕਾਂ ਤੋਂ ਹੋਰ ਮਿਹਨਤ ਕਰਵਾੳਂੁਦੇ ਰਹਿਣ ਦਾ ਅਸ਼ੀਰਵਾਦ ਦਿੱਤਾ ।